12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਸਵ: ਮਾਤਾ ਬਲਜੀਤ ਕੌਰ ਸਿੱਧੂ ਬੁਰਜ ਹਮੀਰਾ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ <br/>

Ad Position 21
No active advertisement
ਅਜੀਤ ਡੈਸਕ 03-02-2026
ਨਿਹਾਲ ਸਿੰਘ ਵਾਲਾ, 2 ਫ਼ਰਵਰੀ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਅਜੈਬ ਸਿੰਘ ਸਿੱਧੂ (ਸਾਬਕਾ ਵਰੰਟ ਅਫ਼ਸਰ ਇੰਡੀਅਨ ਏਅਰ ਫੋਰਸ) ਦੀ ਧਰਮ ਪਤਨੀ ਅਤੇ ਹਰਵਿੰਦਰ ਸਿੰਘ ਸਿੱਧੂ ਕੈਨੇਡਾ, ਇੰਜੀਨੀਅਰ ਗੁਰਮੀਤ ਸਿੰਘ ਸਿੱਧੂ (ਐਸ.ਡੀ.ਓ.) ਦੀ ਮਾਤਾ ਬਲਜੀਤ ਕੌਰ ਸਿੱਧੂ ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਨਮਿਤ ਪ੍ਰਕਾਸ਼ ਕਰਵਾਏ ਗਏ ਸ੍ਰੀ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਉਨ੍ਹਾਂ ਦੇ ਨਿਵਾਸ ਸਥਾਨ ਪਿੰਡ ਬੁਰਜ ਹਮੀਰਾ (ਮੋਗਾ) ਵਿਖੇ ਹੋਈ | ਇਸ ਮੌਕੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮਿ੍ਤਸਰ ਸਾਹਿਬ ਤੋਂ ਪੁੱਜੇ ਹਜ਼ੂਰੀ ਰਾਗੀ ਭਾਈ ਇਕਬਾਲ ਸਿੰਘ ਦੇ ਜਥੇ. ਵਲੋਂ ਗੁਰਬਾਣੀ ਸ਼ਬਦਾਂ ਦਾ ਰਸਭਿੰਨਾ ਕੀਰਤਨ ਕੀਤਾ ਗਿਆ | ਅਰਦਾਸ ਉਪਰੰਤ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਖਣਮੁੱਖ ਭਾਰਤੀ ਪੱਤੋ, ਸਾਬਕਾ ਪ੍ਰਧਾਨ ਹਰਮਨਜੀਤ ਸਿੰਘ ਬਰਾੜ, ਐਕਸੀਅਨ ਜਗਤਾਰ ਸਿੰਘ, ਜਤਿੰਦਰ ਸਿੰਘ ਸਿਰਸਾ (ਦਿੱਲੀ), ਸਰਪੰਚ ਮਲਕੀਤ ਸਿੰਘ ਬੁਰਜ ਹਮੀਰਾ, ਪ੍ਰਧਾਨ ਰੁਪਿੰਦਰ ਸਿੰਘ ਦੀਨਾ, ਦਿਲਬਾਗ ਸਿੰਘ ਚਾਹਿਲ, ਸਰਬਜੀਤ ਸਿੰਘ ਢਿੱਲੋਂ, ਸੁਰਿੰਦਰ ਕੌਰ ਇੰਗਲੈਂਡ ਨੇ ਮਾਤਾ ਬਲਜੀਤ ਕੌਰ ਸਿੱਧੂ ਦੇ ਜੀਵਨ ਬਾਰੇ ਵਿਸਥਾਰ ਨਾਲ ਚਾਨਣਾ ਪਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਜਿੱਥੇ ਸੰਗਠਿਤ ਰੱਖਿਆ, ਉੱਥੇ ਸਮਾਜ ਲਈ ਕੀਤੇ ਕਾਰਜ ਹਮੇਸ਼ਾ ਚਾਨਣ ਮੁਨਾਰਾ ਰਹਿਣਗੇ | ਇਸ ਮੌਕੇ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ, ਗੁਰਸੇਵਕ ਸਿੰਘ ਧਾਲੀਵਾਲ ਬਠਿੰਡਾ (ਪ੍ਰਧਾਨ ਪੈਟਰੋਲੀਅਮ ਡੀਲਰ ਐਸੋਸੀਏਸ਼ਨ), ਪ੍ਰਧਾਨ ਜਗਦੀਪ ਸਿੰਘ ਧਾਲੀਵਾਲ, ਸਰਪੰਚ ਪਰਮਜੀਤ ਸਿੰਘ ਨੰਗਲ, ਪ੍ਰਧਾਨ ਇੰਦਰਜੀਤ ਗਰਗ ਜੌਲੀ, ਜਸਵੀਰ ਸਿੰਘ ਰਿਆੜ ਦਿੱਲੀ (ਪਿਤਾ ਮਨਜਿੰਦਰ ਸਿੰਘ ਸਿਰਸਾ), ਜਸਪਾਲ ਸਿੰਘ ਰਿਆੜ ਦਿੱਲੀ (ਚਾਚਾ ਮਨਜਿੰਦਰ ਸਿੰਘ ਸਿਰਸਾ), ਕਰਨਵੀਰ ਸਿੰਘ ਸਿੱਧੂ (ਜਨ. ਸਕੱਤਰ ਬੀ.ਕੇ.ਯੂ. ਲੱਖੋਵਾਲ), ਸੀਰਤ ਕੌਰ ਸਿੱਧੂ, ਕੌਮੀ ਜਨ. ਸਕੱਤਰ ਸੁਖਜੀਤ ਸਿੰਘ ਰਾਏਕੋਟ, ਸਾਬਕਾ ਚੇਅਰਮੈਨ ਭਜਨ ਸਿੰਘ ਜੈਦ, ਭੋਲਾ ਸਿੰਘ ਸਮਾਧ ਭਾਈ, ਡਾਕਟਰ ਦਵਿੰਦਰ ਸਿੰਘ ਗਿੱਲ, ਸੰਤ ਧਰਮਦਾਸ ਸੈਦੋਕੇ, ਬਾਬਾ ਜਗਦੇਵ ਮੁਨੀ ਉੱਚਾ ਡੇਰਾ ਖਾਈ, ਬਾਬਾ ਉਦੈਕਰਨ ਸੈਦੋਕੇ, ਸਰਪੰਚ ਪ੍ਰੀਤਇੰਦਰਪਾਲ ਸਿੰਘ ਮਿੰਟੂ, ਗੁਰਪ੍ਰੀਤ ਸਿੰਘ ਕਾਕਾ ਬਰਾੜ, ਪ੍ਰਧਾਨ ਹਰਨੇਕ ਸਿੰਘ ਬਰਾੜ, ਮੇਜਰ ਸਿੰਘ ਦੀਨਾ, ਸਤਿੰਦਰ ਸਿੰਘ ਬਬਲਾ ਦੀਨਾ, ਵਧੀਕ ਨਿਗਰਾਨ ਇੰਜੀਨੀਅਰ ਹਰਵੇਲ ਸਿੰਘ, ਵਧੀਕ ਨਿਗਰਾਨ ਇੰਜੀਨੀਅਰ ਰਾਕੇਸ਼ ਕੁਮਾਰ, ਵਧੀਕ ਨਿਗਰਾਨ ਇੰਜੀਨੀਅਰ ਮਨਦੀਪ ਸਿੰਘ ਸੰਧੂ, ਵਧੀਕ ਨਿਗਰਾਨ ਇੰਜੀਨੀਅਰ ਜਸਵੀਰ ਸਿੰਘ, ਐਸ.ਡੀ.ਓ. ਕ੍ਰਿਪਾਲ ਸਿੰਘ ਪੱਤੋ, ਐਸ.ਡੀ.ਓ. ਨਰਿੰਦਰਪਾਲ ਸਿੰਘ, ਕਰਨਲ ਮਨੋਹਰ ਸਿੰਘ ਚੰਡੀਗੜ੍ਹ, ਪ੍ਰਧਾਨ ਸਤਿੰਦਰਪਾਲ ਸਿੰਘ (ਬੀ.ਕੇ.ਯੂ. ਲੱਖੋਵਾਲ), ਸਰਪੰਚ ਕੁਲਦੀਪ ਸਿੰਘ ਮਧੇਕੇ, ਸਰਪੰਚ ਭਗਵੰਤ ਸਿੰਘ ਗਾਜੀਆਣਾ, ਰਜਿੰਦਰ ਕੁਮਾਰ ਗਰਗ, ਅਕਾਲੀ ਆਗੂ ਕੇਵਲ ਸਿੰਘ ਬੁਰਜ, ਡਾ. ਹਰੀ ਚੰਦ ਨੰਗਲ, ਮਾਸਟਰ ਜਸਵਿੰਦਰ ਸਿੰਘ ਬੁਰਜ, ਡੀ.ਪੀ. ਦਵਿੰਦਰਪਾਲ ਸਿੰਘ ਬੁਰਜ, ਰਣਧੀਰ ਸਿੰਘ ਮਧੇਕੇ, ਅਜਮੇਰ ਸਿੰਘ ਦੀਨਾ, ਗੁਰਚਰਨ ਸਿੰਘ ਜੈਦਕਾ ਮਿੰਟੂ, ਨੰਬਰਦਾਰ ਮਨਜੀਤ ਸਿੰਘ ਰੌਂਤਾ, ਨੰਬਰਦਾਰ ਅਜਮੇਰ ਸਿੰਘ ਖਾਈ, ਨਛੱਤਰ ਸਿੰਘ ਦੀਨਾ, ਜਗਤਾਰ ਸਿੰਘ ਦੀਨਾ, ਅਤਿੰਦਰਪਾਲ ਸਿੰਘ ਦੀਨਾ, ਜਗਰਾਜ ਸਿੰਘ ਰਾਜਾ ਦੀਨਾ, ਰਣਜੀਤ ਸਿੰਘ ਬਰਨਾਲਾ, ਮਾਸਟਰ ਨਿਰਭੈ ਸਿੰਘ, ਬਲਵੀਰ ਸਿੰਘ ਸੰਧੂ ਬੁਰਜ ਤੋਂ ਇਲਾਵਾ ਇਲਾਕੇ ਦੇ ਪੰਚ-ਸਰਪੰਚ, ਮੁਹਤਬਰ ਸ਼ਖ਼ਸੀਅਤਾਂ ਨੇ ਹਾਜ਼ਰੀ ਲਗਵਾਈ |

Ad Position 22
No active advertisement
ਪਿਛਲੀ ਖ਼ਬਰ ਜੀਂਦੜਾ ਸਕੂਲ ਦੇ ਵਿਦਿਆਰਥੀਆਂ ਨੇ ਗੁਰਬਾਣੀ ਤੇ ਗੁਰ ਇਤਿਹਾਸ 'ਚ ਮਾਰੀਆਂ ਮੱਲਾਂ <br/> ਅਗਲੀ ਖ਼ਬਰ 2027 ਦੀਆਂ ਚੋਣਾਂ 'ਚ ਅਕਾਲੀ ਦਲ ਬਣੇਗੀ ਸੂਬੇ ਦੀ ਸਭ ਤੋਂ ਵੱਡੀ ਪਾਰਟੀ- ਅਕਾਲੀ ਆਗੂ <br/>
Ad Position 24