12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਪ੍ਰਾਚੀਨ ਸ਼ਿਵ ਸ਼ਨੀ ਮੰਦਰ ਵਿਖੇ ਸ਼ਿਵਰਾਤਰੀ ਮਨਾਉਣ ਲਈ ਤਿਆਰੀਆਂ ਮੁਕੰਮਲ

Ad Position 21
No active advertisement
ਅਜੀਤ ਡੈਸਕ 03-02-2026
ਬਾਘਾ ਪੁਰਾਣਾ, 2 ਫਰਵਰੀ (ਟਿੰਕੂ ਕਾਠਪਾਲ)- ਪ੍ਰਾਚੀਨ ਸ੍ਰੀ ਸ਼ਿਵ ਸ਼ਨੀ ਮੰਦਰ ਪ੍ਰਬੰਧਕ ਕਮੇਟੀ (ਮਾਲ ਸਾਹਿਬ) ਦੀ ਮੀਟਿੰਗ ਮੰਦਰ ਪ੍ਰਧਾਨ ਰਾਜ ਕੁਮਾਰ ਗਰਗ ਅਤੇ ਯੋਗੇਸ਼ ਬਾਂਸਲ ਯੋਗੀ ਦੀ ਅਗਵਾਈ ਹੇਠ ਸੰਪੰਨ ਹੋਈ | ਮੀਟਿੰਗ ਵਿਚ ਆਉਣ ਵਾਲੇ ਮਹਾਂ ਸ਼ਿਵਰਾਤਰੀ ਦੇ ਤਿਉਹਾਰ ਨੂੰ ਲੈ ਕੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ | ਕਮੇਟੀ ਵਲੋਂ ਇਹ ਫ਼ੈਸਲਾ ਕੀਤਾ ਗਿਆ ਕਿ ਮਹਾਂ ਸ਼ਿਵਰਾਤਰੀ ਦਾ ਤਿਉਹਾਰ 15 ਫਰਵਰੀ ਦਿਨ ਐਤਵਾਰ ਨੂੰ ਮਨਾਇਆ ਜਾਵੇਗਾ | ਮੀਟਿੰਗ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਹਾਂ ਸ਼ਿਵਰਾਤਰੀ ਤੋਂ ਪਹਿਲਾਂ 11 ਫਰਵਰੀ ਦਿਨ ਬੁੱਧਵਾਰ ਨੂੰ ਵਿਸ਼ਾਲ ਸ਼ੋਭਾ ਯਾਤਰਾ 'ਬਾਬਾ ਭੋਲੇ ਦੀ ਬਰਾਤ' ਕੱਢੀ ਜਾਵੇਗੀ | ਇਹ ਸ਼ੋਭਾ ਯਾਤਰਾ ਦੁਪਹਿਰ 1 ਵਜੇ ਪ੍ਰਾਚੀਨ ਸ੍ਰੀ ਸ਼ਿਵ ਸ਼ਨੀ ਮੰਦਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੀ ਪ੍ਰਤੀਕਰਮ ਕਰੇਗੀ | ਸ਼ੋਭਾ ਯਾਤਰਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਦੀ ਰਸਮ ਸ੍ਰੀ ਸੁਖਨੰਦਨ ਅਗਰਵਾਲ (ਮੈਸਰਜ਼ ਸੁਖਨੰਦਨ ਕੁਮਾਰ ਐਂਡ ਕੰਪਨੀ, ਰਾਜੇਆਣਾ ਵਾਲੇ ਆੜ੍ਹਤੀ) ਦੇ ਪਰਿਵਾਰ ਵਲੋਂ ਅਦਾ ਕੀਤੀ ਜਾਵੇਗੀ | 15 ਫਰਵਰੀ ਦਿਨ ਐਤਵਾਰ ਨੂੰ ਮਹਾਂ ਸ਼ਿਵਰਾਤਰੀ ਦੇ ਪਾਵਨ ਦਿਹਾੜੇ ਮੰਦਰ ਪ੍ਰਾਂਗਣ 'ਚ ਬਾਬਾ ਭੋਲੇ ਨਾਥ ਦਾ ਵਿਸ਼ਾਲ ਭੰਡਾਰਾ ਦੁਪਹਿਰ 12 ਵਜੇ ਤੋਂ ਅਤੁੱਟ ਵਰਤੇਗਾ | ਲੰਗਰ ਉਦਘਾਟਨ ਦੀ ਰਸਮ ਐਡਵੋਕੇਟ ਅਮਿਤ ਅਗਰਵਾਲ ਪ੍ਰਧਾਨ ਯੂਥ ਅਗਰਵਾਲ ਸਭਾ, ਬਾਘਾ ਪੁਰਾਣਾ ਵਲੋਂ ਅਦਾ ਕੀਤੀ ਜਾਵੇਗੀ | ਇਸ ਮੌਕੇ ਬਾਬਾ ਬਰਫ਼ਾਨੀ ਕਾਂਵੜ ਸੰਘ ਵਲੋਂ ਪਵਿੱਤਰ ਗੰਗਾ ਜਲ ਨਾਲ ਕਾਂਵੜ ਰਾਹੀਂ ਹਾਜ਼ਰੀ ਲਗਵਾਈ ਜਾਵੇਗ | ਇਸ ਮੌਕੇ ਦੀਪਕ ਬਾਂਸਲ ਰੇਲੂ, ਜਸਵੀਰ ਕੁਮਾਰ ਸ਼ੇਰੀ, ਲਵਪ੍ਰੀਤ ਸਿੰਘ ਲਵ, ਗਗਨ ਗੋਇਲ, ਸੁਰਿੰਦਰ ਕੁਮਾਰ, ਸੁਮਿਤ ਸਾਹਿਲ ਚੰਚਲ, ਜਤਿਨ ਅਰੋੜਾ, ਜੁਗਨੂੰ ਗਰੋਵਰ, ਚੰਦਨ ਗਰੋਵਰ, ਗਗਨ ਗੋਇਲ, ਸਾਹਿਲ ਕੁਮਾਰ, ਕਮਲ ਕਿਸ਼ੋਰ, ਕਾਕੂ ਸ਼ਰਮਾ ਪੁਜਾਰੀ, ਕੇਵਲ ਕੁਮਾਰ ਬਿੱਟਾ, ਜੋਨੀ ਗਰਗ, ਵਿਮਲ ਗਰਗ ਵਿੱਕੀ, ਮੁਨੀਸ਼ ਗਰਗ ਟੀਨੀ, ਰਿੰਪੀ ਬਾਂਸਲ, ਅਰੁਣ ਬਾਂਸਲ, ਰਿੰਕੂ ਮੰਗਲਾ, ਜਸ਼ਨ ਝੰਜੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਾਤਾਵਰਨ ਫਿਲਮ ਫੈਸਟੀਵਲ ਆਈ.ਐਸ.ਐਫ. ਕਾਲਜ ਵਿਖੇ ਹੋਵੇਗਾ-ਡਾ. ਦੀਪਕ ਸ਼ਰਮਾ ਅਗਲੀ ਖ਼ਬਰ ਕਿਸ਼ਨਪੁਰਾ ਕਲਾਂ ਵਿਖੇ ਭਾਕਿਯੂ ਆਜ਼ਾਦ ਦੀ ਹੋਈ ਮੀਟਿੰਗ <br/>
Ad Position 24