12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਦਰਬਾਰ ਸੰਪਰਦਾਇ ਲੋਪੋਂ ਵਲੋਂ ਇਕ ਰੋਜ਼ਾ ਧਾਰਮਿਕ ਸਜਾਏ ਗਏ <br/>

Ad Position 21
No active advertisement
ਦਰਬਾਰ ਸੰਪਰਦਾਇ ਲੋਪੋਂ ਵਲੋਂ ਗੁਰਦੁਆਰਾ ਗੋਬਿੰਦਗੜ੍ਹ ਸਾਹਿਬ ਕਪੂਰੇ ਵਿਖੇ ਸਜਾਏ ਦੀਵਾਨ ਮੌਕੇ ਕਥਾ ਕਰਦੇ ਹੋਏ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਅਤੇ ਹਾਜ਼ਰ ਸੰਗਤਾਂ | ਤਸਵੀਰ: ਸੁਖਦੇਵ ਸਿੰਘ ਖਾਲਸਾ <br/> 03-02-2026
ਨਿਹਾਲ ਸਿੰਘ ਵਾਲਾ, 2 ਫਰਵਰੀ (ਸੁਖਦੇਵ ਸਿੰਘ ਖਾਲਸਾ)-ਦਰਬਾਰ ਸੰਪ੍ਰਦਾਇ ਲੋਪੋ ਦੇ ਮੁੱਖ ਸੇਵਾਦਾਰ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਲੋਂ ਭਿੰਡਰ ਕਲਾਂ, ਭਿੰਡਰ ਖੁਰਦ, ਫਤਿਹਗੜ੍ਹ ਕੋਰੋਟਾਣਾ ਪਿੰਡਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਗੋਬਿੰਦਗੜ੍ਹ ਸਾਹਿਬ ਪਿੰਡ ਕਪੂਰੇ ਵਿਖੇ ਇਕ ਰੋਜ਼ਾ ਧਾਰਮਿਕ ਨੂਰੀ ਦੀਵਾਨ ਸਜਾਏ ਗਏ | ਇਸ ਮੌਕੇ ਪ੍ਰਕਾਸ਼ ਕੀਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸੰਪ੍ਰਦਾਇ ਲੋਪੋ ਦੇ ਹਜ਼ੂਰੀ ਕਵੀਸ਼ਰੀ ਜਥਿਆਂ ਨੇ ਸੁਆਮੀ ਸੰਤ ਦਰਬਾਰਾ ਸਿੰਘ ਲੋਪੋ ਵਾਲਿਆਂ ਦੇ ਰਚਿਤ ਕਾਵਿ ਸੰਗ੍ਰਹਿ 'ਚੋਂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਉਪਰੰਤ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸ਼ਬਦ ਦੀ ਕਥਾ ਕਰਦਿਆਂ ਕਿਹਾ ਕਿ ਸੁੱਖ ਦੇ ਸਮੇਂ ਮਨੁੱਖ ਦੇ ਬਹੁਤ ਮਿੱਤਰ ਬਣ ਜਾਂਦੇ ਹਨ ਪਰ ਦੁੱਖ ਦੇ ਸਮੇਂ ਕੋਈ ਵੀ ਮਿੱਤਰ ਨਹੀਂ ਬਹੁੜਦਾ, ਉਸ ਸਮੇਂ ਸਿਰਫ਼ ਪ੍ਰਮਾਤਮਾ ਹੀ ਲੋਕ ਪਰਲੋਕ 'ਚ ਮਨੱੁਖ ਦੀ ਸਹਾਇਤਾ ਕਰਦਾ ਹੈ | ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰੇ, ਭਗੀਰਥ ਸਿੰਘ ਗਿੱਲ ਲੋਪੋ, ਸੋਹਣ ਸਿੰਘ ਕਪੂਰੇ, ਸੂਬੇਦਾਰ ਸੁਖਦੇਵ ਸਿੰਘ ਕਪੂਰੇ, ਦਰਸ਼ਨ ਸਿੰਘ ਕਪੂਰੇ, ਹਰਨੇਕ ਸਿੰਘ, ਸੁਰਿੰਦਰ ਸਿੰਘ, ਦਰਸ਼ਨ ਸਿੰਘ ਭਿੰਡਰ, ਗੁਰਮੇਲ ਸਿੰਘ ਫਤਿਹਗੜ੍ਹ ਕੋਰੋਟਾਣਾ, ਮੋਹਨ ਸਿੰਘ ਇੰਗਲੈਂਡ, ਬਲਵੀਰ ਸਿੰਘ, ਜੋਗਿੰਦਰ ਸਿੰਘ, ਮਲਕੀਤ ਸਿੰਘ, ਅਜਮੇਰ ਸਿੰਘ, ਹਾਕਮ ਸਿੰਘ, ਕਰਨੈਲ ਸਿੰਘ ਪੱਪੀ ਭਿੰਡਰ ਖੁਰਦ, ਕਾਲਾ ਸਿੰਘ, ਜੱਗਾ ਸਿੰਘ, ਹਾਕਮ ਸਿੰਘ, ਨਛੱਤਰ ਸਿੰਘ, ਮਨਜਿੰਦਰ ਸਿੰਘ, ਨਿਰਮਲ ਸਿੰਘ, ਗੁਰਸੇਵਕ ਸਿੰਘ, ਗੁਰਮੀਤ ਸਿੰਘ, ਜਿੰਦਰ ਸਿੰਘ, ਪਿਆਰਾ ਸਿੰਘ, ਪੂਰਨ ਸਿੰਘ, ਬੂਟਾ ਸਿੰਘ ਫਤਿਹਗੜ੍ਹ, ਜਿੰਦਰ ਸਿੰਘ ਖਾਨਪੁਰ, ਜਗਜੀਤ ਸਿੰਘ ਜੱਗਾ, ਹਰਨਾਮ ਸਿੰਘ ਨਾਮਾ, ਮਨਪ੍ਰੀਤ ਸਿੰਘ ਮੰਤਰੀ, ਮੈਂਬਰ ਸੁਦਾਗਰ ਸਿੰਘ ਰਸੂਲਪੁਰ, ਮਨਦੀਪ ਸਿੰਘ ਸੰਘਾ, ਥਾਣੇਦਾਰ ਲਾਭ ਸਿੰਘ ਕੁਲਾਰ, ਕਵੀਸ਼ਰ ਮਨਜੀਤ ਸਿੰਘ ਲਾਡੀ, ਬੱਬੂ ਢਿੱਲੋਂ, ਕੁਲਦੀਪ ਸਿੰਘ ਸੋਨੂੰ, ਪਿ੍ਤਪਾਲ ਸਿੰਘ ਪਿ੍ਤਾ, ਕੁਲਵੰਤ ਸਿੰਘ ਆਦਿ ਨੇ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਮਜ਼ਬੂਤੀ ਨਾਲ ਲੜੀਆਂ ਜਾਣਗੀਆਂ - ਰਣਜੀਤ ਸਿੰਘ ਰੰਧਾਵਾ <br/> ਅਗਲੀ ਖ਼ਬਰ ਮਿਸ਼ਨ ਸਮਰੱਥ ਬੱਚਿਆਂ ਦੇ ਮੁਢਲੇ ਪੱਧਰ ਨੂੰ ਸਾਰਥਿਕ ਕਰਨ ਦਾ ਸਫਲ ਪ੍ਰੋਜੈਕਟ-ਡਿਪਟੀ ਡੀ.ਈ.ਓ. <br/>
Ad Position 24