05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਮੋਗਾ ਵਲੋਂ ਅੰਡਰ-23 ਕਿ੍ਕਟ ਟਰਾਇਲਾਂ ਦਾ ਐਲਾਨ- ਕਮਲ ਅਰੋੜਾ

Ad Position 21
No active advertisement
ਅਜੀਤ ਡੈਸਕ 04-02-2026
ਮੋਗਾ, 3 ਫਰਵਰੀ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਮੋਗਾ ਵਲੋਂ ਆਉਣ ਵਾਲੇ ਟੂਰਨਾਮੈਂਟਾਂ ਲਈ ਪ੍ਰਤਿਭਾਸ਼ਾਲੀ ਖਿਡਾਰੀਆਂ ਦੀ ਚੋਣ ਕਰਨ ਦੇ ਮਕਸਦ ਨਾਲ ਅੰਡਰ-23 ਮੁੰਡਿਆਂ ਲਈ ਕਿ੍ਕਟ ਟਰਾਇਲ ਕਰਵਾਏ ਜਾ ਰਹੇ ਹਨ | ਇਹ ਟਰਾਇਲ 5 ਫ਼ਰਵਰੀ 2026 ਨੂੰ ਬਲੂਮਿੰਗ ਬਡਜ਼ ਸਕੂਲ, ਤਲਵੰਡੀ ਭੰਗੇਰੀਆਂ ਮੋਗਾ ਵਿਖੇ ਦੁਪਹਿਰ 3:30 ਵਜੇ ਸ਼ੁਰੂ ਹੋਣਗੇ | ਟਰਾਇਲਾਂ ਲਈ ਯੋਗਤਾ ਦੀ ਕੱਟ ਆਫ਼ ਮਿਤੀ : 01-09-2003 ਨਿਰਧਾਰਿਤ ਕੀਤੀ ਗਈ ਹੈ | ਯੋਗ ਖਿਡਾਰੀਆਂ ਨੂੰ ਆਪਣੀ ਪੂਰੀ ਕਿ੍ਕਟ ਕਿੱਟ ਅਤੇ ਯੋਗ ਉਮਰ-ਪ੍ਰਮਾਣ ਦਸਤਾਵੇਜ਼ਾਂ ਸਮੇਤ ਸਮੇਂ ਸਿਰ ਰਿਪੋਰਟ ਕਰਨ ਲਈ ਕਿਹਾ ਗਿਆ ਹੈ | ਖਿਡਾਰੀਆਂ ਦੀ ਚੋਣ ਤਜ਼ਰਬੇਕਾਰ ਅਧਿਕਾਰੀਆਂ ਵਲੋਂ ਸਖ਼ਤੀ ਨਾਲ ਸਿਰਫ਼ ਪ੍ਰਦਰਸ਼ਨ ਦੇ ਆਧਾਰ 'ਤੇ ਕੀਤੀ ਜਾਵੇਗੀ | ਇਸ ਮੌਕੇ ਪੈਟਰਨ ਡਾ. ਸੰਜੀਵ ਕੁਮਾਰ ਸੈਣੀ, ਪ੍ਰਧਾਨ ਰਵਿੰਦਰ ਸਿੰਘ, ਜੋਇੰਟ ਸਕੱਤਰ ਰਾਜੀਵ ਕੁਮਾਰ, ਸੰਨੀ ਮਨਚੰਦਾ (ਕੋਚ), ਬੇਅੰਤ ਸਿੰਘ, ਮਨਜੀਤ ਕੁਮਾਰ, ਕਪਿਲ ਦੇਵ, ਹਰਸਿਮਰਨ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਜ਼ਿਲੇ੍ਹ ਦੇ ਸਾਰੇ ਯੋਗ ਅੰਡਰ-23 ਕਿ੍ਕਟਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਨ੍ਹਾਂ ਟਰਾਇਲਾਂ 'ਚ ਸ਼ਾਮਿਲ ਹੋ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਅਤੇ ਇਸ ਸੁਨਹਿਰੇ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ |
Ad Position 22
No active advertisement
ਪਿਛਲੀ ਖ਼ਬਰ ਮਜੀਠੀਆ ਨੂੰ ਜ਼ਮਾਨਤ ਦੇਣ ਨਾਲ ਲੋਕਾਂ ਦਾ ਨਿਆਂ ਪ੍ਰਣਾਲੀ 'ਚ ਭਰੋਸਾ ਵਧਿਆ- ਸਰਪੰਚ ਭੁੱਲਰ, ਡਾ. ਢਿੱਲੋਂ <br/> ਅਗਲੀ ਖ਼ਬਰ ਰਾਜਿੰਦਰ ਸੀਨੀਅਰ ਸੈਕੰਡਰੀ ਸਕੂਲ 'ਚ ਬੱਚਿਆਂ ਨੇ ਨਾਚ ਪੇਸ਼ ਕੀਤਾ
Ad Position 24