05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਦਿਵਯ ਜਯੋਤੀ ਜਾਗਿ੍ਤੀ ਸੰਸਥਾਨ 'ਚ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ <br/>

Ad Position 21
No active advertisement
ਅਜੀਤ ਡੈਸਕ 04-02-2026
ਮੋਗਾ, 3 ਫਰਵਰੀ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਦੇ ਵਲੋਂ ਮੋਗਾ ਆਸ਼ਰਮ 'ਚ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ | ਸੰਗਤਾਂ ਦੇ ਨਾਲ ਵਿਚਾਰ ਸਾਂਝਿਆਂ ਕਰਦੇ ਹੋਏ ਸੇਵਕਾ ਸਾਧਵੀ ਏਕਤਾ ਭਾਰਤੀ ਨੇ ਕਿਹਾ ਕਿ ਮਹਾਂਪੁਰਸ਼ ਦੇਸ਼ ਦੇ ਵਡਮੁੱਲੇ ਰਤਨ ਹੋਇਆ ਕਰਦੇ ਹਨ, ਜਿਨ੍ਹਾਂ ਦੀ ਚਮਕ ਕਦੇ ਵੀ ਫਿੱਕੀ ਨਹੀਂ ਹੋ ਸਕਦੀ, ਕਿਉਂਕਿ ਗੁਰੂ ਰਵਿਦਾਸ ਮਹਾਰਾਜ ਜਿੱਥੇ ਭੁੱਲੇ ਭਟਕੇ ਅਤੇ ਅਗਿਆਨਤਾ 'ਚ ਫਸੇ ਲੋਕਾਂ ਲਈ ਚਾਨਣ ਮੁਨਾਰਾ ਬਣੇ, ਉੱਥੇ ਉਨ੍ਹਾਂ ਨੇ ਸਮਾਜ ਵਿਚ ਕਰਮਕਾਂਡ ਅਤੇ ਜਾਤ, ਪਾਤ ਦੇ ਨਾਮ 'ਤੇ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਕੇ ਸੱਚੀ ਅਤੇ ਅਟੱਲ ਭਗਤੀ ਨਾਲ ਜੋੜਿਆ | ਸਾਧਵੀ ਨੇ ਕਿਹਾ ਕਿ ਕਾਸ਼ੀ ਦੇ ਅੰਦਰ ਵੀ ਅਜਿਹੇ ਹਾਲਾਤਾਂ ਨੂੰ ਚੁਣੌਤੀ ਦੇਣ ਲਈ ਇਕ ਮਹਾਨ ਕ੍ਰਾਂਤੀਕਾਰੀ ਸਮਾਜ ਸੁਧਾਰਕ ਤੇ ਯੁਗ ਪਰਿਵਰਤਨ ਧਰਮ ਪੁਰਸ਼ ਗੁਰੂ ਰਵਿਦਾਸ ਜੀ ਨੇ ਜਨਮ ਲਿਆ ਅਤੇ ਜਿਨ੍ਹਾਂ ਨੇ ਆਪਣੀ ਅਲੌਕਿਕ ਬਾਣੀ ਨੂੰ ਮਾਧਿਅਮ ਬਣਾ ਕੇ ਸਾਹ ਸੱਤ ਹੀਣ ਹੋਈ ਲੁਕਾਈ ਨੂੰ ਸਮਝਾਉਣ ਲਈ ਸੱਚ ਦਾ ਬਿਗਲ ਵਜਾ ਦਿੱਤਾ | ਗੁਰੂ ਰਵਿਦਾਸ ਮਹਾਰਾਜ ਜੀ ਨੇ ਸੰਕਲਪ ਲਿਆ ਕਿ ਸਮਾਜ ਅੰਦਰ ਦੱਬੇ ਕੁਚਲੇ ਤੇ ਦੁਰਕਾਰੇ ਜਾਂਦੇ ਲੋਕਾਂ ਨੂੰ ਉੱਪਰ ਉਠਾਉਣਗੇ | ਉਨ੍ਹਾਂ ਨੇ ਆਪਣੇ ਨਿਤ ਪ੍ਰਤੀ ਦੇ ਕੰਮ ਜੁੱਤੀਆਂ ਗੰਢਣ ਦੇ ਨਾਲ ਨਾਲ ਸੱਚ ਦੇ ਪ੍ਰਚਾਰ ਲਈ ਰੱਬ ਨਾਲੋਂ ਬਿਖਰੇ ਹੋਏ ਮਨਾਂ ਨੂੰ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ | ਇਸ ਅਗਿਆਨਤਾ ਦੀ ਕਾਲੀ ਬੋਲੀ ਰਾਤ ਵਿਚ ਗਿਆਨ ਦਾ ਦੀਵਾ ਬਾਲਿਆ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕਾ ਡਾ. ਅਰੋੜਾ ਨੇ ਮੋਗਾ ਤੋਂ ਸ਼ਰਧਾਲੂਆਂ ਦੇ ਜਥੇ ਨੂੰ ਝੰਡੀ ਦੇ ਕੇ ਰਵਾਨਾ ਕੀਤਾ <br/> ਅਗਲੀ ਖ਼ਬਰ ਸਰਕਾਰ ਦੇ ਝੂਠ ਨੂੰ ਸੁਪਰੀਮ ਕੋਰਟ ਨੇ ਨਕਾਰਿਆ- ਭੁੱਲਰ <br/>
Ad Position 24