ਮੋਗਾ, 3 ਫਰਵਰੀ (ਸੁਰਿੰਦਰਪਾਲ ਸਿੰਘ)-ਕੁਦਰਤ ਦਰਸਾਉਂਦੀ ਹੈ ਕਿ ਵਰਖਾ ਵਿਚ ਪਰਿਵਰਤਨ ਹਰ ਸਾਲ ਹੁੰਦਾ ਹੀ ਰਹਿੰਦਾ ਹੈ ਅਜਿਹੇ ਸਾਲ ਵੀ ਹੋ ਸਕਦੇ ਹਨ ਜੋ ਪਹਿਲਾਂ ਦੇਖੇ ਗਏ ਨਾਲੋਂ ਜ਼ਿਆਦਾ ਵਰਖਾ ਦਾ ਅਨੁਭਵ ਕਰਦੇ ਹਨ | ਇਹ ਵਿਚਾਰ ਸਟੇਟ ਐਵਾਰਡੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿਚੋਂ ਸੇਵਾ ਮੁਕਤ ਡਿਪਟੀ ਡਾਇਰੈਕਟਰ ਖੇਤੀਬਾੜੀ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਸਾਨਾਂ ਨਾਲ ਮੀਟਿੰਗ ਦੌਰਾਨ ਸਾਂਝੇ ਕੀਤੇ | ਇਸ ਮੌਕੇ ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਣਾਲੀਆਂ 'ਤੇ ਤਣਾਅ ਤੇ ਦਬਾਅ 'ਚ ਲਗਾਤਾਰ ਵਾਧਾ ਹੋ ਰਿਹਾ ਹੈ | ਵਿਸ਼ਵ ਪੱਧਰ 'ਤੇ ਇਹ ਸਮਝਿਆ ਜਾਂਦਾ ਹੈ ਕਿ ਪਾਣੀ ਰਾਸ਼ਟਰੀ ਸੁਰੱਖਿਆ ਅਤੇ ਭੋਜਨ ਸੁਰੱਖਿਆ ਦੇ ਬੁਨਿਆਦੀ ਥੰਮ੍ਹ ਵਜੋਂ ਕੰਮ ਕਰਦਾ ਹੈ | ਮੌਜੂਦਾ ਹਾਲਾਤ ਵਿਚ ਅਸੀਂ ਪਾਰਦਰਸ਼ੀ ਪਾਣੀ ਪ੍ਰਣਾਲੀਆਂ ਅਤੇ ਹਿੱਸੇਦਾਰਾਂ ਵਿਚਕਾਰ ਪਾਣੀ ਦੀ ਵਰਤੋਂ ਦੇ ਹਰ ਪੱਧਰ 'ਤੇ ਵਿਵਾਦਾਂ ਵਿਚ ਵਾਧਾ ਦੇਖ ਰਹੇ ਹਾਂ | ਧਰਤੀ ਹੇਠਲੇ ਪਾਣੀਆਂ ਦਾ ਪੱਧਰ ਤੇ ਗੁਣਵੱਤਾ ਹਰ ਸਾਲ ਗਿਰਾਵਟ ਵਿਚ ਜਾ ਰਿਹਾ ਹੈ | ਸਾਡਾ ਭਵਿੱਖ ਸਾਡੇ ਜਲਵਾਯੂ ਤੇ ਨਿਰਭਰ ਹੈ | ਜੇਕਰ ਜਲ ਤੇ ਵਾਯੂ ਸਾਡੇ ਸੁੱਧ ਅਤੇ ਮਜ਼ਬੂਤ ਹਨ ਤਾਂ ਅਸੀਂ ਆਪਣੇ ਭਵਿੱਖ ਨੂੰ ਸੁਰੱਖਿਅਤ ਰੱਖ ਸਕਾਂਗੇ | ਸਾਰੇ ਦੇਸ਼ ਹੀ ਜਲਵਾਯੂ ਤੇ ਵਾਤਾਵਰਣ ਤਬਦੀਲੀ ਨਾਲ ਨਜਿੱਠਣ ਲਈ ਯਤਨਸ਼ੀਲ ਰਹਿਣਗੇ ਤਾਂ ਹੀ ਅਸੀਂ ਆਪਣੇ ਭਵਿੱਖ ਨੂੰ ਬਿਹਤਰ ਬਣਾਉਣ ਵਿਚ ਕਾਮਯਾਬ ਹੋ ਸਕਦੇ ਹਾਂ | ਇਸ ਮੌਕੇ ਨਿਰਮਲ ਸਿੰਘ ਮਾਣੂੰਕੇ ਪ੍ਰਧਾਨ, ਹਰਪ੍ਰੀਤ ਸਿੰਘ ਦੀਦਾਰ ਸਿੰਘ ਵਾਲਾ ਜਨਰਲ ਸਕੱਤਰ, ਜਸਵੀਰ ਸਿੰਘ ਮੰਦਰ, ਜ਼ਿਲ੍ਹਾ ਮੀਤ ਪ੍ਰਧਾਨ ਵਕੀਲ ਸਿੰਘ ਮਾਣੂੰਕੇ, ਭਿੰਦਰ ਸਿੰਘ ਮਾਣੂੰਕੇ, ਬਲਵਿੰਦਰ ਸਿੰਘ, ਹਰਜੀਤ ਸਿੰਘ, ਗੁਰਚਰਨ ਸਿੰਘ ਤੇ ਗੁਰਨੀਲ ਸਿੰਘ ਬਰਾੜ ਆਦਿ ਕਿਸਾਨ ਹਾਜ਼ਰ ਸਨ |