ਮੋਗਾ, 3 ਫਰਵਰੀ (ਸੁਰਿੰਦਰਪਾਲ ਸਿੰਘ)-ਮਹਾਂਕਾਲ ਸੇਵਾ ਅਤੇ ਭਲਾਈ ਸੁਸਾਇਟੀ 8 ਫਰਵਰੀ ਨੂੰ ਗੋਪਾਲ ਗਊਸ਼ਾਲਾ ਵਿਖੇ ਹਵਨ ਯੱਗ, ਕੰਜਕ ਪੂਜਨ ਅਤੇ ਪਸ਼ੂਆਂ ਦੀ ਸੇਵਾ ਕਰਨ ਦੇ ਨਾਲ-ਨਾਲ ਸਮਾਜ ਵਿਚ ਨਵੇਂ ਮੈਂਬਰਾਂ ਨੂੰ ਸ਼ਾਮਿਲ ਕਰੇਗੀ ਅਤੇ ਨਿਯੁਕਤੀ ਪੱਤਰ ਦਿੱਤੇ ਜਾਣਗੇ | ਚੇਅਰਮੈਨ ਐਡਵੋਕੇਟ ਗੌਰਵ ਗਰਗ, ਵਾਈਸ ਚੇਅਰਮੈਨ ਵਰੁਣ ਸਿੰਗਲਾ, ਪ੍ਰਧਾਨ ਰਵੀ ਕਾਲੀਆ ਅਤੇ ਵਾਈਸ ਪ੍ਰਧਾਨ ਸੰਜੀਵ ਕੁਮਾਰ, ਅਮਨਦੀਪ ਸ਼ਰਮਾ ਕੈਸ਼ੀਅਰ, ਅਮਨਦੀਪ ਸ਼ਰਮਾ (ਰਿੰਕੂ) ਸਹਾਇਕ ਕੈਸ਼ੀਅਰ ਅਤੇ ਤੇਜਿੰਦਰ ਸਿੰਗਲਾ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਤੋਂ ਵੱਡੀ ਕੋਈ ਸੇਵਾ ਨਹੀਂ ਹੈ | ਉਨ੍ਹਾਂ ਦੱਸਿਆ ਕਿ ਸੁਸਾਇਟੀ ਵਿਚ ਭਾਜਪਾ ਦੇ ਰਾਹੁਲ ਗਰਗ, ਜਨੇਸ਼ ਗਰਗ, ਅਭਿਸ਼ੇਕ ਜਿੰਦਲ, ਐਡਵੋਕੇਟ ਅਮਿਤ ਸਹਿਗਲ, ਬਲਰਾਮ ਗੋਇਲ, ਐਡਵੋਕੇਟ ਵਰਦਾਨ ਗਰਗ, ਕੇਸ਼ਵ ਸਹਿਗਲ, ਅਮਨਦੀਪ ਬਰਾੜ, ਸਾਹਿਲ ਛਾਬੜਾ, ਲਵਲੀਸ਼ ਖਹਿਰਾ, ਨਿਤਿਨ ਸਿੰਗਲਾ, ਤੇਜਿੰਦਰ ਸਿੰਗਲਾ, ਐਡਵੋਕੇਟ ਬਿ੍ਜਮੋਹਨ ਗਰਗ, ਐਡਵੋਕੇਟ ਬਿ੍ਜਮੋਹਨ ਗਰਗ, ਐਡਵੋਕੇਟ ਰਵਿੰਦਰ ਗਰਗ, ਐਡਵੋਕੇਟ ਰਵਾਨਾ ਗਰਗ ਸ਼ਾਮਿਲ ਹੋਣਗੇ | ਰਿਸ਼ੂ ਸਿੰਗਲਾ, ਮਨੋਜ ਜੈਨ, ਹਿਤੇਸ਼ ਗੁਪਤਾ, ਕਸ਼ਿਸ਼ ਸਿੰਗਲਾ, ਕਸ਼ਿਸ਼ ਅਰੋੜਾ, ਬਾਬਾ ਕਾਲੀਆ, ਰਾਹੁਲ ਕਪੂਰ, ਐਡਵੋਕੇਟ ਮੋਹਿਤ ਜੈਦਕਾ, ਐਡਵੋਕੇਟ ਸਾਹਿਲ ਜੈਦਕਾ, ਮੋਹਨ ਲਾਲ ਸ਼ਰਮਾ, ਨਰਿੰਦਰ ਸ਼ਰਮਾ, ਰਜਤ ਗਰਗ, ਸਜਲ ਗੋਇਲ, ਦੁਰਲਭ ਬਰਾੜ ਆਦਿ ਸ਼ਾਮਲ ਹਨ | ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਵਰੁਣ ਗੋਇਲ, ਲਖਨ ਸ਼ਰਮਾ ਨੇ ਕਿਹਾ ਕਿ ਫੱਗਣ ਮਹੀਨੇ ਦੀ ਮਹਾ ਸ਼ਿਵਰਾਤਰੀ 'ਤੇ ਸੁਸਾਇਟੀ ਦੇ ਸਮੂਹ ਮੈਂਬਰ ਹਰਿਦੁਆਰ ਤੋਂ ਗੰਗਾ ਜਲ ਲਿਆਉਣਗੇ, ਜੋ 15 ਫਰਵਰੀ ਨੂੰ ਮਹਾ ਸ਼ਿਵਰਾਤਰੀ ਵਾਲੇ ਦਿਨ ਭਗਵਾਨ ਭੋਲੇਨਾਥ ਦੇ ਸ਼ਿਵਲਿੰਗ 'ਤੇ ਗੰਗਾ ਜਲ ਨਾਲ ਜਲਭਿਸ਼ੇਕ ਕਰਕੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ |