05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਆਈ. ਐਸ. ਐਫ. ਕਾਲਜ ਵਿਖੇ ਇਨੋਵੇਸ਼ਨ ਅਤੇ ਟੈਕਨਾਲੋਜੀ ਟਰਾਂਸਫ਼ਰ 'ਤੇ ਲੈਕਚਰ ਕਰਵਾਇਆ

Ad Position 21
No active advertisement
ਅਜੀਤ ਡੈਸਕ 04-02-2026
ਮੋਗਾ, 3 ਫਰਵਰੀ (ਸੁਰਿੰਦਰਪਾਲ ਸਿੰਘ)-ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਿਖੇ ਐਮ.ਫਾਰਮ ਫਾਰਮਾਸਿਊਟਿਕਸ, ਕੁਆਲਿਟੀ ਇੰਸ਼ੋਰੈਂਸ ਅਤੇ ਰੈਗੂਲੇਟਰੀ ਅਫੇਅਰਜ਼ ਦੇ ਵਿਦਿਆਰਥੀਆਂ ਲਈ ਆਈ.ਆਈ.ਸੀ. ਅਧੀਨ ਇਨੋਵੇਸ਼ਨ ਅਤੇ ਟੈਕਨਾਲੋਜੀ ਟਰਾਂਸਫ਼ਰ 'ਤੇ ਲੈਕਚਰ ਕਰਵਾਇਆ ਗਿਆ | ਕੋਆਰਡੀਨੇਟਰ ਡਾ. ਬਾਲਕ ਦਾਸ ਕੁਰਮੀ ਨੇ ਕਿਹਾ ਕਿ ਮੁੱਖ ਬੁਲਾਰੇ ਫਾਰਮਾਸਿਊਟਿਕਸ ਵਿਭਾਗ ਦੇ ਮੁਖੀ ਡਾ. ਮਨੀਸ਼ ਕੁਮਾਰ ਦਾ ਸਵਾਗਤ ਕੀਤਾ ਗਿਆ | ਸਵਾਗਤੀ ਭਾਸ਼ਣ ਦਿੰਦੇ ਹੋਏ ਡਾ. ਬਾਲਕ ਦਾਸ ਨੇ ਫਾਰਮਾਸਿਊਟੀਕਲ ਵਿਚ ਚੱਲ ਰਹੀਆਂ ਗਤੀਵਿਧੀਆਂ 'ਤੇ ਚਾਨਣਾ ਪਾਇਆ | ਮੁੱਖ ਬੁਲਾਰੇ ਡਾ. ਮਨੀਸ਼ ਕੁਮਾਰ ਨੇ ਕਿਹਾ ਕਿ ਭਾਰਤ ਸਰਕਾਰ ਨਵੀਨਤਾ, ਉਦਮਤਾ ਅਤੇ ਉਤਪਾਦਾਂ ਦੇ ਵਪਾਰੀਕਰਨ ਵੱਲ ਲਗਾਤਾਰ ਕੰਮ ਕਰ ਰਹੀ ਹੈ, ਜਿਸ ਲਈ ਬਹੁਤ ਸਾਰੀਆਂ ਵਿੱਤੀ ਯੋਜਨਾਵਾਂ ਹਨ ਜਿਨ੍ਹਾਂ ਦੇ ਤਹਿਤ ਗਰਾਂਟਾਂ ਦਿੱਤੀਆਂ ਜਾਂਦੀਆਂ ਹਨ | ਇਸ ਦਾ ਫ਼ਾਇਦਾ ਉਠਾਉਂਦੇ ਹੋਏ ਸਾਨੂੰ ਦੇਸ਼ ਦੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣੀ ਚਾਹੀਦੀ ਹੈ | ਸਿਹਤ ਪੇਸ਼ੇ ਵਿਚ ਤਕਨਾਲੋਜੀ ਟਰਾਂਸਫ਼ਰ, ਸਟਾਰਟ ਅੱਪ ਅਤੇ ਨਵੀਨਤਾ ਲਈ ਅਥਾਹ ਸੰਭਾਵਨਾਵਾਂ ਹਨ | ਇਸ ਦੌਰਾਨ ਡਾ. ਮਨੀਸ਼ ਕੁਮਾਰ ਨੇ ਵਿਦਿਆਰਥੀਆਂ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਬਹੁਤ ਹੀ ਤਕਨੀਕੀ ਢੰਗ ਨਾਲ ਦਿੱਤੇ | ਇਸ ਲੈਕਚਰ ਦੇ ਅੰਤ ਵਿਚ ਡਾ. ਬਾਲਕ ਦਾਸ ਕੁਰਮੀ ਨੇ ਸਾਰਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਡਾ. ਸ਼ੁਭਮ ਠਾਕੁਰ, ਡਾ. ਨਵਜੋਤ ਕੌਰ, ਡਾ. ਰਵੀ ਰਾਜ ਪਾਲ, ਕਿਰਨ, ਅਮਿਤ ਸ਼ਰਮਾ ਆਦਿ ਫੈਕਲਟੀ ਮੈਂਬਰਾਂ ਨੇ ਹਿੱਸਾ ਲਿਆ | ਇਸ ਮੌਕੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀਨੀਅਰ ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀ.ਡੀ. ਗੁਪਤਾ, ਪਿ੍ੰਸੀਪਲ ਡਾ. ਆਰ.ਕੇ. ਨਾਰੰਗ ਨੇ ਲੈਕਚਰ ਦੀ ਸਫਲਤਾ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੇ ਲੈਕਚਰ ਲਗਾਤਾਰ ਜਾਰੀ ਰਹਿਣਗੇ, ਜੋ ਵਿਦਿਆਰਥੀਆਂ ਦੇ
Ad Position 22
No active advertisement
ਪਿਛਲੀ ਖ਼ਬਰ ਬਲੂਮਿੰਗ ਬਡਜ਼ ਸਕੂਲ ਮੋਗਾ 'ਚ ਮਨਾਇਆ ਬੀ.ਬੀ.ਐਸ. ਫਾਊਾਡੇਸ਼ਨ ਡੇ ਅਗਲੀ ਖ਼ਬਰ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਆਮ ਲੋਕਾਂ ਨੂੰ ਵੱਡੀ ਰਾਹਤ-ਮਨੀਲਾ, ਸਰਾਂ <br/>
Ad Position 24