ਮੋਗਾ, 3 ਫਰਵਰੀ (ਅਸ਼ੋਕ ਬਾਂਸਲ)-ਸ੍ਰੀ ਸ਼ਿਆਮ ਪਰਿਵਾਰ ਵਲੋਂ ਸ਼ਹਿਰ ਦੇ ਮੈਜਿਸਟਿਕ ਰੋਡ 'ਤੇ ਸ੍ਰੀ ਸ਼ਿਆਮ ਪ੍ਰਭੂ ਖਾਟੂ ਵਾਲੇ ਦਾ ਸੰਕੀਰਤਨ ਕਰਵਾਇਆ ਗਿਆ | ਪੰਡਿਤ ਹਰੀ ਓਮ ਸ਼ਰਮਾ ਦੀ ਅਗਵਾਈ 'ਚ ਰਾਜ ਕੁਮਾਰ ਤਾਇਲ, ਸੰਜੇ ਤਾਇਲ, ਮੋਨਾ ਤਾਇਲ ਨੇ ਆਪਣੇ ਪਰਿਵਾਰਾਂ ਸਮੇਤ ਸ਼ਿਆਮ ਬਾਬਾ ਦੀ ਜੋਤ ਜਗਾਉਣ ਦੀ ਰਸਮ ਅਦਾ ਕੀਤੀ | ਇਸ ਮੌਕੇ ਭਜਨ ਗਾਇਕ ਧਰਮਿੰਦਰ ਸ਼ਰਮਾ ਅਤੇ ਅਨਮੋਲ ਜਾਗਰਣ ਪਾਰਟੀ ਦੇ ਅਨਮੋਲ ਸ਼ਰਮਾ ਨੇ ਗਣਪਤੀ ਆਰਾਧਨਾ ਦਾ ਗੁਣਗਾਨ ਕੀਤਾ | ਭਜਨ ਗਾਇਕ ਧਰਮਿੰਦਰ ਸ਼ਰਮਾ ਨੇ ਭਗਤਾਂ ਨੂੰ ਭਜਨ ਗਾ ਕੇ ਮੰਤਰ ਮੁਗਧ ਕਰ ਦਿੱਤਾ | ਸੰਕੀਰਤਨ ਦੇ ਅੰਤ 'ਚ ਸ਼ਿਆਮ ਪਰਿਵਾਰ ਨੇ ਰਾਜ ਕੁਮਾਰ ਤਾਇਲ, ਸੰਜੇ ਤਾਇਲ, ਮੋਨਾ ਤਾਇਲ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸ਼ਿਆਮ ਬਾਬਾ ਦੀ ਮੂਰਤੀ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਬਲਜੀਤ ਬੱਗੀ, ਸੁਨੀਲ ਸ਼ਰਮਾ, ਰਘੁਵੀਰ ਸ਼ਰਮਾ, ਰਮਨ ਸੂਦ, ਰਾਜੂ ਨਾਰੰਗ, ਅਕਸ਼ੈ ਗੁਲਾਟੀ, ਅਨਮੋਲ ਸ਼ਰਮਾ, ਧਰਮਿੰਦਰ ਸ਼ਰਮਾ, ਅਮਿਤ, ਲੱਕੀ, ਪ੍ਰੀਤਮ ਅਰੋੜਾ, ਪਿ੍ੰਸ ਅਰੋੜਾ, ਅਵਿਨਾਸ਼ ਗੁਪਤਾ, ਮਨਜੀਤ ਛਾਬੜਾ, ਅਤੇ ਹੋਰ ਸ਼ਿਆਮ ਪ੍ਰੇਮੀ ਮੌਜੂਦ ਸਨ |