14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਚਾਈਨਾ ਡੋਰ ਨਾਲ ਬੱਚੇ ਦੀ ਉਂਗਲ 'ਤੇ ਲੱਗੇ ਕੱਟ <br/>

Ad Position 21
No active advertisement
ਅਜੀਤ ਡੈਸਕ 05-02-2026
ਕਿਸ਼ਨਪੁਰਾ ਕਲਾਂ, 4 ਫਰਵਰੀ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਬੀਤੇ ਦਿਨ ਗੁਰਵਿੰਦਰ ਸਿੰਘ (7 ਸਾਲ) ਪੁੱਤਰ ਲਖਦੀਪ ਸਿੰਘ ਵਾਸੀ ਕਿਸ਼ਨਪੁਰਾ ਕਲਾਂ ਦੀ ਉਂਗਲ 'ਤੇ ਚਾਈਨਾ ਡੋਰ ਨਾਲ ਕੱਟ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ ਦੇ ਪਿਤਾ ਲਖਦੀਪ ਸਿੰਘ ਨੇ ਦੱਸਿਆ ਕਿ ਸਾਡਾ ਘਰ ਮੇਨ ਸੜਕ ਦੇ ਕੋਲ ਹੈ | ਪਤੰਗਾਂ ਕਾਰਨ ਡੋਰ ਦਰੱਖਤਾਂ ਅਤੇ ਬਿਜਲੀ ਦੀਆਂ ਤਾਰਾਂ 'ਤੇ ਲਮਕਦੀਆਂ ਨਜ਼ਰ ਆਉਂਦੀਆਂ ਹਨ ਤਾਂ ਗੁਰਵਿੰਦਰ ਸਿੰਘ ਵੀ ਦਰੱਖਤ ਤੋਂ ਡੋਰ ਖਿੱਚਣ ਲੱਗਾ ਤਾਂ ਚਾਈਨਾ ਡੋਰ ਨੇ ਉਂਗਲ ਦੀ ਹੱਡੀ ਤੱਕ ਕੱਟ ਲਗਾ ਦਿੱਤਾ | ਉਨ੍ਹਾਂ ਦੱਸਿਆ ਜੇਕਰ ਬੱਚਾ ਥੋੜ੍ਹਾ ਹੋਰ ਜ਼ੋਰ ਲਗਾ ਦਿੰਦਾ ਤਾਂ ਉਂਗਲ ਹੀ ਕੱਟੀ ਜਾਣੀ ਸੀ | ਡਾਕਟਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਬੱਚੇ ਦੀ ਮਰਹਮ ਪੱਟੀ ਕੀਤੀ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਖਤੀ ਨਾਲ ਚਾਈਨਾ ਡੋਰ ਬੰਦ ਕਰਾਈ ਜਾਵੇ |

Ad Position 22
No active advertisement
ਪਿਛਲੀ ਖ਼ਬਰ ਸਰਕਾਰ ਦੀ ਅੱਤ ਦਾ ਸ਼ਿਕਾਰ ਹੋਏ ਮਜੀਠੀਆ ਨੂੰ ਮਿਲੀ ਜ਼ਮਾਨਤ-ਪੱਪੂ ਰਾਮੂੰਵਾਲਾ <br/> ਅਗਲੀ ਖ਼ਬਰ ਮਜੀਠੀਆ ਨੂੰ ਜ਼ਮਾਨਤ ਮਿਲਣ 'ਤੇ ਵਰਕਰਾਂ 'ਚ ਖੁਸ਼ੀ ਦੀ ਲਹਿਰ- ਵਿਰਕ <br/>
Ad Position 24