14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਨੰਬਰਦਾਰ ਐਸੋਸੀਏਸ਼ਨ ਬਾਘਾ ਪੁਰਾਣਾ ਦੀ ਮੀਟਿੰਗ ਹੋਈ <br/>

Ad Position 21
No active advertisement
ਨੰਬਰਦਾਰ ਐਸੋਸੀਏਸ਼ਨ ਦੇ ਜਗਸੀਰ ਸਿੰਘ ਕਾਲੇਕੇ, ਅਵਤਾਰ ਸਿੰਘ ਸਮਾਧ ਭਾਈ, ਸਾਧੂ ਰਾਮ ਸ਼ਰਮਾ ਅਤੇ ਹੋਰ ਆਗੂ ਤਹਿਸੀਲ ਕੰਪਲੈਕਸ ਮੀਟਿੰਗ ਦੌਰਾਨ | ਤਸਵੀਰ : ਕਾਠਪਾਲ <br/> 05-02-2026
ਬਾਘਾ ਪੁਰਾਣਾ, 4 ਫਰਵਰੀ (ਟਿੰਕੂ ਕਾਠਪਾਲ)-ਨੰਬਰਦਾਰ ਐਸੋਸੀਏਸ਼ਨ ਰਜਿ: (169) ਦੀ ਇਕ ਅਹਿਮ ਮੀਟਿੰਗ ਤਹਿਸੀਲ ਬਾਘਾ ਪੁਰਾਣਾ ਦੇ ਕੰਪਲੈਕਸ 'ਚ ਹੋਈ, ਜਿਸ 'ਚ ਨੰਬਰਦਾਰਾਂ ਨੂੰ ਲੰਮੇ ਸਮੇਂ ਤੋਂ ਚੱਲ ਰਹੀਆਂ ਮੁਸ਼ਕਿਲਾਂ 'ਤੇ ਗੰਭੀਰ ਚਰਚਾ ਕੀਤੀ ਗਈ | ਮੀਟਿੰਗ ਦੌਰਾਨ ਨੰਬਰਦਾਰਾਂ ਨੇ ਸਾਂਝੇ ਤੌਰ 'ਤੇ ਸਰਕਾਰ ਪ੍ਰਤੀ ਆਪਣੀ ਨਿਰਾਸ਼ਾ ਜਤਾਈ ਅਤੇ ਮੰਗ ਕੀਤੀ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇ | ਨੰਬਰਦਾਰਾਂ ਨੇ ਕਿਹਾ ਕਿ ਤਹਿਸੀਲ ਬਾਘਾ ਪੁਰਾਣਾ 'ਚ ਪੱਕਾ ਤਹਿਸੀਲਦਾਰ ਨਾ ਹੋਣ ਕਾਰਨ ਆਮ ਲੋਕਾਂ ਸਮੇਤ ਨੰਬਰਦਾਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਵਰਤਮਾਨ ਸਮੇਂ ਤਹਿਸੀਲਦਾਰ ਮੋਗਾ ਨੂੰ ਵਾਧੂ ਚਾਰਜ ਦਿੱਤਾ ਗਿਆ ਹੋਇਆ ਹੈ | ਉਨ੍ਹਾਂ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਬਾਘਾ ਪੁਰਾਣਾ 'ਚ ਪੱਕਾ ਤਹਿਸੀਲਦਾਰ ਤਾਇਨਾਤ ਨਹੀਂ ਹੈ, ਜਦ ਕਿ ਪਹਿਲਾਂ ਇੱਥੇ ਦੋ-ਦੋ ਤਹਿਸੀਲਦਾਰ ਵੀ ਰਹਿ ਚੁੱਕੇ ਹਨ | ਐਸੋਸੀਏਸ਼ਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਪੱਕਾ ਤਹਿਸੀਲਦਾਰ ਨਿਯੁਕਤ ਕੀਤਾ ਜਾਵੇ ਤਾਂ ਜੋ ਆਮ ਜਨਤਾ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ | ਮੀਟਿੰਗ ਵਿਚ ਨੰਬਰਦਾਰਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਮਾਣਭੱਤਾ ਕਾਫ਼ੀ ਲੰਬੇ ਸਮੇਂ ਤੋਂ ਪੈਂਡਿੰਗ ਪਿਆ ਹੋਇਆ ਹੈ, ਜੋ ਤੁਰੰਤ ਜਾਰੀ ਕੀਤਾ ਜਾਣਾ ਚਾਹੀਦਾ ਹੈ | ਇਸ ਮੌਕੇ ਜਗਸੀਰ ਸਿੰਘ ਕਾਲੇਕੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਮੋਗਾ, ਤਹਿਸੀਲ ਮੀਤ ਪ੍ਰਧਾਨ ਅਵਤਾਰ ਸਿੰਘ ਸਮਾਧ ਭਾਈ, ਜਗਰਾਜ ਸਿੰਘ ਚੰਦ ਨਵਾਂ, ਐਗਜ਼ੈਕਟਿਵ ਮੈਂਬਰ ਪੰਜਾਬ ਸਾਧੂ ਰਾਮ ਸ਼ਰਮਾ ਪੈੱ੍ਰਸ ਸਕੱਤਰ ਮੋਗਾ, ਪਰਗਟ ਸਿੰਘ ਸਮਾਧ ਭਾਈ, ਗੁਰਮੀਤ ਸਿੰਘ ਘੋਲੀਆ, ਬਲਵਿੰਦਰ ਸਿੰਘ ਗਿੱਲ, ਗੰਗਾ ਸਿੰਘ, ਗੁਰਪ੍ਰੀਤ ਸਿੰਘ ਰੋਡੇ, ਅਮਨਦੀਪ ਸਿੰਘ ਵੈਰੋਕੇ, ਹਰਦੇਵ ਸਿੰਘ, ਭਜਨ ਸਿੰਘ ਭੇਖਾ, ਜੀਤ ਸਿੰਘ, ਰੇਸ਼ਮ ਸਿੰਘ, ਨਰਿੰਦਰ ਸਿੰਘ, ਲਖਵੀਰ ਸਿੰਘ, ਲਖਵਿੰਦਰ ਸਿੰਘ ਰੋਡੇ, ਇਕੱਤਰ ਸਿੰਘ ਲਧਾਈ, ਜਾਝਾਰ ਸਿੰਘ ਕੋਟਲਾ, ਬਿ੍ਜ ਲਾਲ ਮੋਰੀਆਂ, ਪਿਆਰਾ ਸਿੰਘ ਬੁੱਧ ਸਿੰਘ ਵਾਲਾ, ਸੁਰਜੀਤ ਸਿੰਘ ਰਾਜੇਆਣਾ, ਜਸਵਿੰਦਰ ਸਿੰਘ ਰਾਜੇਆਣਾ, ਜਗਸੀਰ ਸਿੰਘ ਲਧਾਈ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਮਾਨਤ ਮਿਲਣ 'ਤੇ ਕੀਤਾ ਖੁਸ਼ੀ ਦਾ ਪ੍ਰਗਟਾਵਾ ਅਗਲੀ ਖ਼ਬਰ ਗਿਆਨ ਸਾਗਰ ਪਬਲਿਕ ਸਕੂਲ ਠੱਠੀ ਭਾਈ ਦੇ ਮੱਲਾਂ ਮਾਰਨ ਵਾਲੇ ਵਿਦਿਆਰਥੀ ਸਨਮਾਨਿਤ <br/>
Ad Position 24