ਮੋਗਾ, 5 ਫਰਵਰੀ (ਗੁਰਤੇਜ ਸਿੰਘ ਬੱਬੀ)-ਪੰਜਾਬ ਸਰਕਾਰ ਦੇ ਮੀਡੀਆ ਸਲਾਹਕਾਰ ਅਤੇ 'ਆਪ' ਦੇ ਜਨਰਲ ਸਕੱਤਰ ਪੰਜਾਬ ਬਲਤੇਜ ਪੰਨੂ ਅੱਜ ਮਿਤੀ 6 ਫਰਵਰੀ ਦਿਨ ਸ਼ੁੱਕਰਵਾਰ ਨੂੰ ਮੋਗਾ ਦੇ ਦੁਸਾਂਝ ਰੋਡ ਸਥਿਤ ਨਵੇਂ ਬਣੇ ਗਿੱਲ ਪੈਲੇਸ ਅਤੇ ਹੋਟਲ ਦਾ ਉਦਘਾਟਨ ਕਰਨਗੇ | ਉਨ੍ਹਾਂ ਨੂੰ ਜੀ ਆਇਆਂ ਅਤੇ ਸਵਾਗਤ ਹਲਕਾ ਵਿਧਾਇਕਾ ਮੋਗਾ ਡਾ. ਅਮਨਦੀਪ ਕੌਰ ਅਰੋੜਾ ਕਰਨਗੇ | ਗਿੱਲ ਪੈਲੇਸ ਦੇ ਮਾਲਕ ਰੁਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਉਦਘਾਟਨ ਦੀ ਰਸਮ ਠੀਕ ਬਾਅਦ ਦੁਪਹਿਰ 2 ਵਜੇ ਦੇ ਕਰੀਬ ਹੋਵੇਗੀ ਅਤੇ ਬਾਅਦ ਵਿਚ ਉਹ ਉਦਘਾਟਨ ਸਮੇਂ ਪੁੱਜੇ ਲੋਕਾਂ ਨੂੰ ਸੰਬੋਧਨ ਕਰਨਗੇ |