19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਸਕੂਲ ਆਫ਼ ਐਮੀਨੈਂਸ ’ਚ ਸਵੀਪ ਗਤੀਵਿਧੀਆਂ ਤਹਿਤ ਬਲਾਕ ਪੱਧਰੀ ਲੇਖ/ਕੁਇਜ਼ ਮੁਕਾਬਲਾ ਕਰਵਾਇਆ

ਨਿਹਾਲ ਸਿੰਘ ਵਾਲਾ, 19 ਨਵੰਬਰ (ਸੁਖਦੇਵ ਸਿੰਘ ਖ਼ਾਲਸਾ)-ਮੁੱਖ ਚੋਣ ਅਫ਼ਸਰ ਮੋਗਾ ਅਤੇ ਨੋਡਲ ਅਫ਼ਸਰ ਕਮ ਸਹਾਇਕ ਕਮਿਸ਼ਨਰ (ਜ) ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਧਾਨ ਸਭਾ ਹਲਕਾ 071 ਨਿਹਾਲ ਸਿੰਘ ਵਾਲਾ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਕਮ ਐਸ. ਡੀ.

Ad Position 21
No active advertisement
ਐਮੀਨੈਂਸ ਸਕੂਲ ਨਿਹਾਲ ਸਿੰਘ ਵਾਲਾ ਵਿਖੇ ਕਰਵਾਏ ਗਏ ਲੇਖ ਅਤੇ ਕੁਇਜ਼ ਮੁਕਾਬਲਿਆਂ ‘ਚ ਜੱਜਮੈਂਟ ਦੀ ਭੂਮਿਕਾ ਨਿਭਾਉਂਦੇ ਹੋਏ ਸਵੀਪ ਨੋਡਲ ਇੰਚਾਰਜ ਕੁਲਵਿੰਦਰ ਸਿੰਘ ਧਾਲੀਵਾਲ, ਮੈਡਮ ਨੀਨਾ, ਜਸਵੀਰ ਕੌਰ, ਰਵਨੀਤ ਕੌਰ। ਤਸਵੀਰ : ਸੁਖਦੇਵ ਸਿੰਘ ਖ਼ਾਲਸਾ 20-11-2026
ਨਿਹਾਲ ਸਿੰਘ ਵਾਲਾ, 19 ਨਵੰਬਰ (ਸੁਖਦੇਵ ਸਿੰਘ ਖ਼ਾਲਸਾ)-ਮੁੱਖ ਚੋਣ ਅਫ਼ਸਰ ਮੋਗਾ ਅਤੇ ਨੋਡਲ ਅਫ਼ਸਰ ਕਮ ਸਹਾਇਕ ਕਮਿਸ਼ਨਰ (ਜ) ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਧਾਨ ਸਭਾ ਹਲਕਾ 071 ਨਿਹਾਲ ਸਿੰਘ ਵਾਲਾ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਕਮ ਐਸ.ਡੀ.ਐਮ. ਗਗਨਦੀਪ ਨਿਹਾਲ ਸਿੰਘ ਵਾਲਾ ਦੀਆਂ ਹਦਾਇਤਾਂ ਅਨੁਸਾਰ ਵੋਟ ਪ੍ਰਤੀਸ਼ਤ ਵਧਾਉਣ ਲਈ ਬਲਾਕ ਸਵੀਪ ਨੋਡਲ ਇੰਚਾਰਜ ਕੁਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ‘ਚ ਪ੍ਰਿੰਸੀਪਲ ਜੋਤੀ ਸਕੂਲ ਆਫ਼ ਐਮੀਨੈਂਸ ਨਿਹਾਲ ਸਿੰਘ ਵਾਲਾ ਦੇ ਸਹਿਯੋਗ ਨਾਲ ਸਮੂਹ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਦੇ ਇਲੈਕਟੋਰਲ ਲਿਟਰੇਸੀ ਕਲੱਬ ਅਧੀਨ ਵੋਟਰ ਜਾਗਰੂਕਤਾ ਲਈ ਬਲਾਕ ਪੱਧਰੀ ਲੇਖ/ਕੁਇਜ਼ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਲੇਖ ਮੁਕਾਬਲਿਆਂ ‘ਚ ਪ੍ਰਭਦੀਪ ਕੌਰ ਬਾਬਾ ਜਸਵੰਤ ਸਿੰਘ ਪਬਲਿਕ ਸਕੂਲ ਰੌਂਤਾ ਨੇ ਪਹਿਲਾ ਸਥਾਨ, ਗੁਰਲੀਨ ਕੌਰ ਸ.ਸ.ਸ. ਸਕੂਲ ਰਾਮਾ ਨੇ ਦੂਜਾ, ਸੁਖਮਨਵੀਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਨਾਲ ਹੀ ਰਣਦੀਪ ਕੌਰ ਸ.ਹ. ਸਕੂਲ ਖਾਈ, ਪ੍ਰਭਜੋਤ ਕੌਰ ਐਮੀਨਸ ਸਕੂਲ ਨਿਹਾਲ ਸਿੰਘ ਵਾਲਾ, ਨਵਦੀਪ ਕੌਰ ਸ.ਹ. ਸਕੂਲ ਰਾਮੂੰਵਾਲਾ ਕਲਾਂ, ਕਰਨਵੀਰ ਸਿੰਘ ਸ.ਸ.ਸ. ਸਕੂਲ ਹਿੰਮਤਪੁਰਾ, ਨਵਰੀਤ ਕੌਰ ਬਾਬਾ ਜਸਵੰਤ ਸਿੰਘ ਪਬਲਿਕ ਸਕੂਲ ਰੌਂਤਾ, ਸਾਕਸ਼ੀ ਸ.ਸ.ਸ. ਸਕੂਲ ਅਜੀਤਵਾਲ, ਰਾਜਵੀਰ ਕੌਰ ਸ.ਸ.ਸ. ਸਕੂਲ ਰਣੀਆਂ ਨੇ ਵੀ ਪਹਿਲੇ 10 ਵਿਦਿਆਰਥੀਆਂ ‘ਚ ਜ਼ਿਲ੍ਹੇ ਪੱਧਰ ਦੇ ਮੁਕਾਬਲੇ ‘ਚ ਭਾਗ ਲੈਣ ਲਈ ਸਥਾਨ ਬਣਾਇਆ। ਕੁਇਜ਼ ਮੁਕਾਬਲੇ ‘ਚ ਪ੍ਰਨੀਤ ਕੌਰ, ਮਨਪ੍ਰੀਤ ਕੌਰ ਸ.ਸ.ਸ. ਸਕੂਲ ਰਾਮਾ ਨੇ ਪਹਿਲਾ ਸਥਾਨ, ਗੁਰਦਿੱਤ ਸਿੰਘ, ਕਮਲਜੀਤ ਸਿੰਘ ਸ.ਸ.ਸ.ਸਕੂਲ ਮਾਣੂੰਕੇ ਨੇ ਦੂਜਾ, ਜਸਨੂਰ ਕੌਰ, ਪੂਨਮ ਕੌਰ ਸ.ਸ.ਸ. ਸਕੂਲ ਘੋਲੀਆ ਖ਼ੁਰਦ ਨੇ ਤੀਜਾ, ਅਮਨਜੋਤ ਕੌਰ, ਹਰਮਨਪ੍ਰੀਤ ਕੌਰ ਸ.ਸ.ਸ. ਸਕੂਲ ਪੱਤੋ ਹੀਰਾ ਸਿੰਘ, ਰਾਜਦੀਪ ਕੌਰ, ਅਮਨਦੀਪ ਕੌਰ ਸ.ਹ. ਸਕੂਲ ਖਾਈ ਵੀ ਪਹਿਲੇ 10 ਵਿਦਿਆਰਥੀਆਂ ‘ਚ ਚੋਣ ਕਰਵਾਉਣ ‘ਚ ਸਫਲ ਰਹੇ। ਜੱਜਮੈਂਟ ਦੀ ਭੂਮਿਕਾ ਮੈਡਮ ਨੀਨਾ ਸ.ਸ.ਸ. ਸਕੂਲ ਘੋਲੀਆ ਖ਼ੁਰਦ, ਮੈਡਮ ਜਸਵੀਰ ਕੌਰ ਸ.ਸ.ਸ. ਸਕੂਲ ਬੱਧਨੀ ਕਲਾਂ (ਲੜਕੀਆਂ), ਰਵਨੀਤ ਕੌਰ ਸ.ਹ. ਸਕੂਲ ਖਾਈ ਨੇ ਨਿਭਾਈ । ਇਸ ਮੌਕੇ ਸਕੂਲ ਆਫ਼ ਐਮੀਨੈਂਸ ਨਿਹਾਲ ਸਿੰਘ ਵਾਲਾ ਦੇ ਪ੍ਰਿੰਸੀਪਲ ਜੋਤੀ ਵਲੋਂ ਅੱਵਲ ਪੁਜ਼ੀਸ਼ਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਬਲਾਕ ਸਵੀਪ ਨੋਡਲ ਇੰਚਾਰਜ ਕੁਲਵਿੰਦਰ ਸਿੰਘ ਧਾਲੀਵਾਲ ਨੇ ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਸਾਰੇ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਮੁਕਾਬਲਿਆਂ ‘ਚ ਭਾਗ ਲਿਆ।
Ad Position 22
No active advertisement
ਪਿਛਲੀ ਖ਼ਬਰ ਇਲੈਕਟ੍ਰੋਹੋਮਿਉਪੈਥਿਕ ਡਾਕਟਰਾਂ ਦੀ ਨਵੰਬਰ ਮਹੀਨੇ ਦੀ ਮੀਟਿੰਗ ਮੋਗਾ ਵਿਖੇ ਹੋਈ ਅਗਲੀ ਖ਼ਬਰ ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ਤਿੰਨ ਰੋਜ਼ਾ ਨੇਚਰ ਕੈਂਪ ਲਈ ਵਿਦਿਆਰਥੀ ਰਵਾਨਾ
Ad Position 24