ਮੋਗਾ/ਬਾਘਾ ਪੁਰਾਣਾ, 23 ਫਰਵਰੀ (ਸੁਰਿੰਦਰਪਾਲ ਸਿੰਘ, ਗੁਰਮੀਤ ਸਿੰਘ ਮਾਣੂੰਕੇ)-ਲਾਇਨਜ਼ ਕਲੱਬ ਮੋਗਾ ਸਿਟੀ ਅਤੇ ਸਕਾਈਡੌਮ ਗਰੁੱਪ ਆਫ਼ ਕੰਪਨੀ ਕੈਨੇਡਾ ਦੇ ਸਹਿਯੋਗ ਨਾਲ ਸਵ: ਤੀਰਥ ਸਿੰਘ ਗੈਦੂ ਅਤੇ ਮਾਤਾ ਹਰਦਿਆਲ ਕੌਰ ਗੈਦੂ ਜੈ ਸਿੰਘ ਵਾਲਾ ਦੀ ਯਾਦ 'ਚ 22ਵਾਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਤੀਰਥ ਸਿੰਘ ਗੈਦੂ ਦੇ ਗ੍ਰਹਿ ਨੇੜੇ ਸਰਕਾਰੀ ਸਕੂਲ ਪਿੰਡ ਜੈ ਸਿੰਘ ਵਾਲਾ (ਮੋਗਾ) ਵਿਖੇ ਲਗਾਇਆ ਗਿਆ | ਕੈਂਪ ਦੌਰਾਨ ਜੈਤੋ ਦੇ ਅੱਖਾਂ ਦੇ ਮਾਹਿਰ ਡਾਕਟਰਾਂ ਡਾ. ਅਕਿਰਤੀ ਤੇ ਉਨ੍ਹਾਂ ਦੀ ਟੀਮ ਵਲੋਂ 200 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ 20 ਮਰੀਜ਼ਾਂ ਦੇ ਚਿੱਟੇ ਮੋਤੀਏ ਦੇ ਅਪ੍ਰੇਸ਼ਨ ਵਾਸਤੇ ਜੈਤੋ ਹਸਪਤਾਲ ਵਿਖੇ ਭੇਜਿਆ ਗਿਆ | ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕੈਂਪ ਦੇ ਮੁੱਖ ਮਹਿਮਾਨ ਪ੍ਰਵੀਨ ਗਰਗ ਚੇਅਰਮੈਨ ਆਈ.ਐਸ.ਐਫ. ਨੇ ਕਿਹਾ ਕਿ ਦਲਜੀਤ ਸਿੰਘ ਗੈਦੂ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ, ਜੋ ਹਰ ਸਾਲ ਆਪਣੇ ਮਾਤਾ ਪਿਤਾ ਦੀ ਯਾਦ ਵਿਚ ਮੁਫ਼ਤ ਅੱਖਾਂ ਦਾ ਜਾਂਚ ਕੈਂਪ ਲਗਾਉਂਦੇ ਹਨ | ਇਸ ਮੌਕੇ ਦਲਜੀਤ ਸਿੰਘ ਗੈਦੂ ਨੇ ਸਮਾਗਮ ਵਿਚ ਪੁੱਜੇ ਮਹਿਮਾਨਾਂ, ਲਾਇਨਜ਼ ਕਲੱਬ ਮੋਗਾ ਸਿਟੀ ਦੇ ਅਹੁਦੇਦਾਰਾਂ ਤੇ ਵਿਸ਼ੇਸ਼ ਤੌਰ 'ਤੇ ਕੈਂਪ 'ਚ ਪੁੱਜੇ ਲੋਕਾਂ ਦਾ ਧੰਨਵਾਦ ਕਰਦਿਆਂ ਆਪਣੇ ਵਲੋਂ ਭਰੋਸਾ ਦਿਵਾਇਆ ਕਿ ਉਹ ਇਸੇ ਤਰ੍ਹਾਂ ਹੀ ਆਪਣੇ ਮਾਤਾ ਪਿਤਾ ਦੀ ਯਾਦ 'ਚ ਅੱਖਾਂ ਦੇ ਕੈਂਪ ਲਗਾਉਂਦੇ ਰਹਿਣਗੇ | ਇਸ ਮੌਕੇ ਉਨ੍ਹਾਂ ਦੀ ਧਰਮ ਪਤਨੀ ਕੁਲਵੰਤ ਕੌਰ ਗੈਦੂ ਨੇ ਕਿਹਾ ਕਿ ਇਹ ਕੈਂਪ ਉਨ੍ਹਾਂ ਦੇ ਸਹੁਰੇ ਤੇ ਸੱਸ ਦੀ ਯਾਦ 'ਚ ਲਗਾਇਆ ਗਿਆ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਲਾਇਨ ਡਾ. ਅਜੀਤਪਾਲ ਸਿੰਘ, ਲਾਇਨ ਬਲਵੰਤ ਸਿੰਘ ਸੀ. ਮੀਤ ਪ੍ਰਧਾਨ, ਲਾਇਨ ਹਰਪਾਲ ਸਿੰਘ ਮੱਕੜ ਖ਼ਜ਼ਾਨਚੀ, ਲਾਇਨ ਬਲਦੇਵ ਸਿੰਘ ਹੰੂਝਣ, ਕੁਲਵੰਤ ਕੌਰ ਗੈਦੂ ਕੈਨੇਡਾ, ਰਾਜਾ ਸਿੰਘ ਭਾਰਤ ਵਾਲੇ, ਚਰਨਜੀਤ ਸਿੰਘ ਝੰਡੇਆਣਾ, ਲਾਇਨ ਹਰਜੀਤ ਸਿੰਘ ਬੰਟੀ, ਸੁਖਦੇਵ ਸਿੰਘ ਸੈਂਭੀ ਸਮੇਤ ਗ੍ਰਾਮ ਪੰਚਾਇਤ, ਇਲਾਕਾ ਨਿਵਾਸੀ ਹਾਜ਼ਰ ਸਨ |