15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਮੋਗਾ 'ਚ ਕੇਂਦਰ ਦਾ ਇਕ ਵਧੀਆ ਪ੍ਰੋਜੈਕਟ ਮਾੜੀ ਰਾਜਨੀਤੀ ਦੀ ਭੇਟ ਚੜ੍ਹਦਾ ਨਜ਼ਰ ਆ ਰਿਹਾ-ਆਗੂ <br/>

Ad Position 21
No active advertisement
ਅਜੀਤ ਡੈਸਕ 24-02-2026
ਮੋਗਾ, 23 ਫਰਵਰੀ (ਸੁਰਿੰਦਰਪਾਲ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਕੌਂਸਲਰ ਮਨਜੀਤ ਸਿੰਘ ਧੰਮੂ ਅਤੇ ਸਾਬਕਾ ਕੌਂਸਲਰ ਗਵਰਧਨ ਪੋਪਲੀ ਨੇ ਇਕ ਪ੍ਰੈੱਸ ਬਿਆਨ ਵਿਚ ਕਿਹਾ ਕਿ ਮੋਗਾ ਵਿਚ ਨਹਿਰੀ ਪਾਣੀ ਜੋ ਕਿ ਕੇਂਦਰ ਦਾ ਇਕ ਬਹੁਤ ਵਧੀਆ ਪ੍ਰੋਜੈਕਟ ਸੀ, ਜੋ ਮਾੜੀ ਰਾਜਨੀਤੀ ਦੀ ਭੇਟ ਚੜ੍ਹਦਾ ਨਜ਼ਰ ਆ ਰਿਹਾ ਹੈ | ਦੱਸਣਾ ਬਣਦਾ ਹੈ ਕਿ ਬੱਧਨੀ ਵਿਖੇ ਲਗਪਗ 30 ਏਕੜ 'ਚ ਜੋ ਪ੍ਰੋਜੈਕਟ ਪੀਣ ਵਾਲਾ ਪਾਣੀ ਸ਼ੁੱਧ ਕਰ ਕੇ ਮੋਗਾ ਵਿਖੇ ਘਰਾਂ ਵਿਚ ਵਰਤਣ ਲਈ ਸ਼ੁਰੂ ਕਰਨਾ ਸੀ, ਉਹ ਅਨਾੜੀ ਰਾਜਨੀਤੀ ਹੋਣ ਕਰ ਕੇ ਠੰਢੇ ਬਸਤੇ ਵਿਚ ਪੈਂਦਾ ਨਜ਼ਰ ਆ ਰਿਹਾ ਹੈ | ਹੁਣ ਸਰਕਾਰ ਵਿਚ 'ਆਪ' ਦੇ ਚਾਰ ਜ਼ਿਲਿ੍ਹਆਂ ਦੇ ਵਿਧਾਇਕ, ਮੇਅਰ, ਆਪ ਦੀ ਬੱਧਨੀ ਵਿਖੇ ਪੰਚਾਇਤ ਹੋਣ ਦੇ ਬਾਵਜੂਦ ਇਸ ਪ੍ਰੋਜੈਕਟ ਦਾ ਪੂਰਾ ਨਾ ਹੋਣ ਬਹੁਤ ਮੰਦਭਾਗੀ ਗੱਲ ਹੈ | ਮੋਗਾ ਸ਼ਹਿਰ ਡਾਰਕ ਜ਼ੋਨ ਵਿਚ ਹੈ | ਹਰ ਰੋਜ਼ ਪੀਣ ਵਾਲੇ ਗੰਦੇ ਪਾਣੀ ਦੀਆਂ ਸ਼ਿਕਾਇਤਾਂ ਦੀ ਗਿਣਤੀ ਧੜਾਧੜ ਵਧ ਰਹੀ ਹੈ | ਕਈ ਇਲਾਕਿਆਂ ਵਿਚ ਪੀਣ ਵਾਲੇ ਪਾਣੀ ਦੇ ਸੈਂਪਲ ਫ਼ੇਲ੍ਹ ਹੋ ਚੁੱਕੇ ਹਨ | ਉਨ੍ਹਾਂ ਮੰਗ ਕੀਤੀ ਕਿ ਇਲਾਕੇ ਦੇ ਵਿਧਾਇਕ ਨਿੱਜੀ ਤੌਰ 'ਤੇ ਦਿਲਚਸਪੀ ਲੈ ਕੇ ਕੇਂਦਰ ਦੇ ਇਸ ਪ੍ਰੋਜੈਕਟ ਨੂੰ ਸਿਰੇ ਚੜ੍ਹਾਉਣ | ਅਕਾਲੀ ਆਗੂਆਂ ਨੇ ਕਿਹਾ ਕਿ ਇਸ ਪ੍ਰੋਜੈਕਟ ਲਈ ਕੋਈ ਜ਼ਮੀਨ ਦੀ ਖ਼ਰੀਦ ਵੀ ਨਹੀਂ ਕਰਨੀ, ਸਿਰਫ਼ ਠੇਕੇ 'ਤੇ ਲੈਣੀ ਹੈ | ਜੇਕਰ ਇਸ ਪ੍ਰੋਜੈਕਟ ਲਈ ਨਿਗਮ 90 ਕਰੋੜ ਦੀ ਠੇਕੇ 'ਤੇ ਜ਼ਮੀਨ ਹੀ ਨਹੀਂ ਲੈ ਕੇ ਦੇ ਸਕਦਾ ਤਾਂ ਫਿਰ ਉੱਚੇ ਅਹੁਦਿਆਂ 'ਤੇ ਬੈਠੇ ਲੋਕਾਂ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ | ਅੱਜ ਪੰਜਾਬ ਵਿਚ ਬਹੁਤ ਵੱਡੇ ਪੱਧਰ 'ਤੇ ਕਾਲਾ ਪੀਲੀਆ ਤੇ ਕੈਂਸਰ ਫੈਲ ਰਿਹਾ ਹੈ ਜੋ ਕਿ ਗੰਦੇ ਪੀਣ ਵਾਲੇ ਪਾਣੀ ਨਾਲ ਫੈਲ ਰਿਹਾ ਹੈ | ਕੇਂਦਰ ਵਲੋਂ ਪ੍ਰੋਜੈਕਟ ਆ ਰਹੇ ਹਨ ਜੋ ਸੂਬਾ ਸਰਕਾਰ ਦੀ ਨਾਕਾਮੀ ਕਰ ਕੇ ਸਿਰੇ ਨਹੀਂ ਲੱਗ ਰਹੇ |

Ad Position 22
No active advertisement
ਪਿਛਲੀ ਖ਼ਬਰ ਪ੍ਰਾਣਾ ਪ੍ਰੋਜੈਕਟ ਤਹਿਤ ਮੋਗਾ ਜ਼ਿਲ੍ਹੇ ਵਿਚ ਸਟੇਕ ਹੋਲਡਰ ਵਰਕਸ਼ਾਪ ਲਗਾਈ <br/> ਅਗਲੀ ਖ਼ਬਰ ਟੀ. ਐਲ. ਐਫ. ਸਕੂਲ ਵਿਖੇ ਸਮਾਰੋਹ ਕਰਵਾਇਆ <br/>
Ad Position 24