20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ 8 ਮਾਰਚ ਨੂੰ ਮੋਗਾ 'ਚ ਕਰਨਗੇ ਪੰਜਾਬ ਦੀ ਗੱਲ

Ad Position 21
No active advertisement
ਅਜੀਤ ਡੈਸਕ 27-02-2026
ਮੋਗਾ, 26 ਫਰਵਰੀ (ਸੁਰਿੰਦਰਪਾਲ ਸਿੰਘ)-ਸੰਘਰਸ਼ਾਂ ਅਤੇ ਸਿਆਸੀ ਰੈਲੀਆਂ ਦੀ ਧਰਤੀ ਮੋਗਾ ਵਿਖੇ ਅੰਤਰ-ਰਾਸ਼ਟਰੀ ਔਰਤ ਦਿਵਸ ਮੌਕੇ 8 ਮਾਰਚ ਨੂੰ ਸਿਵਲ ਸੁਸਾਇਟੀ ਮੋਗਾ ਵਲੋਂ 'ਪੰਜਾਬ ਦੀ ਗੱਲ' ਸੈਮੀਨਾਰ ਕਰਵਾਇਆ ਜਾ ਰਿਹਾ ਹੈ ਜੋ ਕਿ ਕਾਮਰੇਡ ਨਛੱਤਰ ਸਿੰਘ ਭਵਨ ਵਿਖੇ ਦੁਪਹਿਰ 2 ਵਜੇ ਤੋਂ 5 ਤੱਕ ਹੋਵੇਗਾ | ਇਸ ਸੈਮੀਨਾਰ ਵਿਚ ਉਕਤ ਵਿਸ਼ਿਆਂ 'ਤੇ ਖੁੱਲ੍ਹੀ ਗੱਲਬਾਤ ਕਰਨ ਲਈ ਈ.ਡੀ. ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ | ਇਸ ਤੋਂ ਮੋਗਾ ਸ਼ਹਿਰ ਦੇ ਬੁੱਧੀਜੀਵੀ, ਲੇਖਕ, ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਆਗੂ, ਮੁਲਾਜ਼ਮ, ਮਜ਼ਦੂਰ, ਕਿਸਾਨ, ਵਿਦਿਆਰਥੀ, ਦੁਕਾਨਦਾਰ, ਵਪਾਰਕ ਜਥੇਬੰਦੀਆਂ ਦੇ ਆਗੂ ਅਤੇ ਆਮ ਲੋਕ ਸ਼ਮੂਲੀਅਤ ਕਰਨਗੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸੁਸਾਇਟੀ ਮੋਗਾ ਦੇ ਪ੍ਰਜੀਡੀਅਮ ਮੈਂਬਰ ਮਹਿੰਦਰਪਾਲ ਲੂੰਬਾ, ਅਮਰਜੀਤ ਸਿੰਘ ਜੱਸਲ ਅਤੇ ਬਲਵਿੰਦਰ ਸਿੰਘ ਰੋਡੇ ਨੇ ਅੱਜ ਸਿਵਲ ਸੁਸਾਇਟੀ ਮੋਗਾ ਦੇ ਦਫ਼ਤਰ ਵਿਖੇ ਪੱਤਰਕਾਰਾਂ ਨੂੰ ਕਿਹਾ ਕਿ ਅੱਜ ਪੰਜਾਬ ਸਮੱਸਿਆਵਾਂ ਦੇ ਦੌਰ ਵਿਚੋਂ ਲੰਘ ਰਿਹਾ ਹੈ | ਇਨ੍ਹਾਂ ਵਿਚੋਂ ਜ਼ਿਆਦਾਤਰ ਸਮੱਸਿਆਵਾਂ ਮਾੜੇ ਰਾਜ ਪ੍ਰਬੰਧਾਂ ਕਾਰਨ ਪੈਦਾ ਹੋਈਆਂ ਹਨ ਜਦ ਕਿ ਕੁਝ ਸਮੱਸਿਆਵਾਂ ਆਮ ਨਾਗਰਿਕਾਂ ਅਤੇ ਸੰਗਠਿਤ ਜਥੇਬੰਦੀਆਂ ਦੀ ਬੇਧਿਆਨੀ ਜਾਂ ਗ਼ੈਰ ਜ਼ਿੰਮੇਵਾਰੀ ਵਿਚੋਂ ਪੈਦਾ ਹੋ ਰਹੀਆਂ ਹਨ | ਅਸੀਂ ਅਕਸਰ ਸੈਮੀਨਾਰਾਂ ਵਿਚ ਲੋਕ ਸਮੱਸਿਆਵਾਂ 'ਤੇ ਵਿਚਾਰ ਤਾਂ ਕਰਦੇ ਰਹਿੰਦੇ ਹਾਂ ਪਰ ਇਨ੍ਹਾਂ ਦੇ ਹੱਲ ਲਈ ਆਮ ਲੋਕਾਂ ਦਾ ਸਮਰਥਨ ਨਹੀਂ ਜੁਟਾ ਪਾਉਂਦੇ, ਜਿਸ ਕਾਰਨ ਸਮੱਸਿਆਵਾਂ ਹੋਰ ਵਿਕਰਾਲ ਰੂਪ ਧਾਰਨ ਕਰ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਨਿਰੰਜਨ ਸਿੰਘ ਲੋਕਾਂ ਨੂੰ ਜਾਗਰੂਕ ਕਰਨ ਅਤੇ ਸਮੱਸਿਆਵਾਂ ਦੇ ਟਾਕਰੇ ਲਈ ਸਮਰੱਥ ਬਣਾਉਣ ਲਈ ਦੋ ਪੱਖੀ ਵਾਰਤਾ ਕਰਨਗੇ, ਜਿਸ ਵਿਚ ਆਮ ਲੋਕ ਉਨ੍ਹਾਂ ਨਾਲ ਸਿੱਧੀ ਗੱਲਬਾਤ ਕਰ ਸਕਣਗੇ | ਇਸ ਮੌਕੇ ਉਕਤ ਤੋਂ ਇਲਾਵਾ ਸਿਵਲ ਸੁਸਾਇਟੀ ਮੋਗਾ ਦੇ ਸੀਨੀਅਰ ਮੈਂਬਰ ਵੀ.ਪੀ. ਸੇਠੀ, ਦਿਆਲ ਸਿੰਘ, ਤੇਜਾ ਸਿੰਘ ਬਰਾੜ ਅਤੇ ਸ਼ਿਵਸ਼ਰਨ ਸਿੰਘ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਚੰਦ ਨਵਾਂ ਦੇ 19ਵੇਂ ਕਬੱਡੀ ਕੱਪ ਦੀ ਸ਼ਾਨਦਾਰ ਸ਼ੁਰੂਆਤ <br/> ਅਗਲੀ ਖ਼ਬਰ ਮੋਗਾ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ 14 ਮਾਰਚ ਨੂੰ -ਡਾ. ਹਰਜੋਤ <br/>
Ad Position 24