ਮੋਗਾ, 27 ਫਰਵਰੀ (ਸੁਰਿੰਦਰਪਾਲ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਾਂਵਾਲਾ ਮੋਗਾ ਵਲੋਂ ਜ਼ਿਲ੍ਹਾ ਪੱਧਰੀ ਵਾਤਾਵਰਨ ਸਿੱਖਿਆ ਪ੍ਰੋਗਰਾਮ ਅਧੀਨ ਸ਼ਾਨਦਾਰ ਪ੍ਰਦਰਸ਼ਨ ਕੀਤਾ | ਮੋਗਾ ਜ਼ਿਲ੍ਹੇ 'ਚੋਂ ਨੈਸ਼ਨਲ ਲੈਵਲ 'ਤੇ 9 ਸਕੂਲ ਗਰੀਨ ਸਕੂਲ ਚੁਣੇ ਗਏ, ਜਿਨ੍ਹਾਂ 'ਚ ਸਿੰਘਾਂਵਾਲਾ ਸਕੂਲ ਸ਼ਾਮਿਲ ਹੈ | ਇਸ ਤੋਂ ਇਲਾਵਾ ਮੋਗਾ ਜ਼ਿਲ੍ਹੇ ਦੀਆਂ ਈਕੋ ਕਲੱਬ ਦੀਆਂ 5 ਉੱਤਮ ਟੀਮਾਂ 'ਚੋਂ ਸਿੰਘਾਂਵਾਲਾ ਈਕੋ ਕਲੱਬ ਨੂੰ ਵੀ ਉੱਤਮ ਕਲੱਬ ਦਾ ਮਾਣ ਹਾਸਲ ਹੋਇਆ | ਨੌਵੀਂ ਕਲਾਸ ਦੀ ਵਿਦਿਆਰਥਣ ਗੁਰਪਿੰਦਰ ਕੌਰ ਨੇ ਪੁਨਰ ਵਰਤੋਂ ਦੇ ਸਿਧਾਂਤ 'ਤੇ ਬੈਸਟ ਮਾਡਲ ਬਣਾ ਕੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਸੱਤਵੀਂ ਕਲਾਸ ਦੀ ਵਿਦਿਆਰਥਣ ਅਵਨੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ | ਜ਼ਿਲ੍ਹਾ ਸਿੱਖਿਆ ਅਫ਼ਸਰ ਮੋਗਾ ਅਸ਼ੀਸ਼ ਕੁਮਾਰ ਸ਼ਰਮਾ ਨੇ ਜੇਤੂ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ | ਇਸ ਮੌਕੇ ਸਕੂਲ ਇੰਚਾਰਜ ਪਿ੍ੰਸੀਪਲ ਰਣਜੀਤ ਸਿੰਘ ਹਠੂਰ ਨੇ ਈਕੋ ਕਲੱਬ ਇੰਚਾਰਜ ਮੈਡਮ ਬਬੀਤਾ, ਸਮੂਹ ਸਟਾਫ਼ ਅਤੇ ਜੇਤੂ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ |