ਧਰਮਕੋਟ, 27 ਫਰਵਰੀ (ਪਰਮਜੀਤ ਸਿੰਘ)-ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਅਧੀਨ ਚਲ ਰਹੀ ਸੰਸਥਾ ਡਾ. ਮਾਣਿਕ ਮੈਮੋਰੀਅਲ ਕਾਲਜ ਧਰਮਕੋਟ ਵਿਖੇ ਡਾਇਰੈਕਟਰ ਲਵ ਗੋਇਲ, ਪਿ੍ੰਸੀਪਲ ਡਾ. ਮਾਨਵੀ ਅਗਰਵਾਲ ਅਤੇ ਸੁਰੇਸ਼ ਕੁਮਾਰ ਬਾਂਸਲ ਦੀ ਰਹਿਨੁਮਾਈ ਹੇਠ ਬੀਤੇ ਦਿਨੀਂ ਕਾਲਜ ਵਿਖੇ ਸਿਰਜਨਾਤਮਕ ਕਹਾਣੀ, ਲੇਖ ਰਚਨਾ ਅਤੇ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ ਗਏ | ਸਿਰਜਨਾਤਮਕ ਰਚਨਾ ਡਾ. ਵਿਸ਼ਾ ਮਾਂ, ਸਮਾਂ, ਅਤੇ ਕਿਰਤ ਰੱਖਿਆ ਗਿਆ | ਇਨ੍ਹਾਂ ਮੁਕਾਬਲਿਆਂ ਵਿਚ ਬੀ.ਏ., ਬੀ.ਕਾਮ ਅਤੇ ਬੀ.ਐਸ..ਸੀ ਦੇ ਵਿਦਿਆਰਥੀਆਂ ਨੇ ਭਾਗ ਲਿਆ | ਸੁੰਦਰ ਲਿਖਾਈ ਪੰਜਾਬੀ ਵਿਚੋਂ ਪਹਿਲਾ ਸਥਾਨ ਰੀਤਿਕਾ ਸ਼ਰਮਾ ਬੀ.ਏ., ਦੂਜਾ ਰਾਜਵੀਰ ਕੌਰ ਬੀ.ਕਾਮ ਅਤੇ ਤੀਜਾ ਸਥਾਨ ਮਮਤਾ ਰਾਣੀ ਬੀ.ਐਸ.ਸੀ. ਨੇ ਹਾਸਲ ਕੀਤਾ ਸੁੰਦਰ ਲਿਖਾਈ ਅੰਗਰੇਜ਼ੀ ਵਿਚ ਪਹਿਲਾ ਸਥਾਨ ਨਵਜੋਤ ਕੌਰ ਬੀ.ਐਸ.ਸੀ. ਨੇ ਦੂਜਾ ਜਤਿਨ ਬੀ. ਕਾਮ ਅਤੇ ਤੀਜਾ ਸਥਾਨ ਕੋਮਲਪ੍ਰੀਤ ਕੌਰ ਨੇ ਹਾਸਲ ਕੀਤਾ | ਕਹਾਣੀ ਰਚਨਾ ਵਿਚ ਪਹਿਲਾ ਸਥਾਨ ਪ੍ਰਭਸੀਰਤ ਕੌਰ ਬੀ. ਕਾਮ ਨੇ ਸਲ ਕੀਤਾ | ਲੇਖ ਰਚਨਾ ਵਿਚ ਪਹਿਲਾ ਸਥਾਨ ਕਣਨਜੀਤ ਕੌਰ ਬੀ.ਐਸ.ਸੀ. ਨੇ ਦੂਜਾ ਗੁਰਵਿੰਦਰ ਸਿੰਘ ਬੀ.ਏ. ਨੇ ਅਤੇ ਤੀਜਾ ਸਥਾਨ ਕੋਮਲਪ੍ਰੀਤ ਕੌਰ ਬੀ.ਏ. ਨੇ ਹਾਸਲ ਕੀਤਾ | ਅੰਤ ਵਿਚ ਡਾਇਰੈਕਟਰ ਲਵ ਗੋਇਲ ਵਲੋਂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅੱਗੇ ਤੋਂ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਸਾਰੇ ਭਾਗੀਦਾਰਾਂ ਨੂੰ ਵਧਾਈ ਦਿੱਤੀ | ਇਨ੍ਹਾਂ ਮੁਕਾਬਲਿਆਂ ਵਿਚ ਕੁਲ 30 ਵਿਦਿਆਰਥੀਆਂ ਨੇ ਭਾਗ ਲਿਆ | ਇਨ੍ਹਾਂ ਮੁਕਾਬਲਿਆਂ ਨੂੰ ਕਰਵਾਉਣ ਡਾ. ਮੁੱਖ ਮੰਤਵ ਵਿਦਿਆਰਥੀਆਂ ਵਿਚਕਾਰ ਰਚਨਾਤਮਿਕ ਰੁਚੀਆਂ ਨੂੰ ਪੈਦਾ ਕਰਨਾ ਸੀ |