28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਅਜੀਤਵਾਲ ਆਈ. ਟੀ. ਆਈ. 'ਚ ਫਲਦਾਰ ਬੂਟੇ ਲਗਾਏ

Ad Position 21
No active advertisement
ਅਜੀਤ ਡੈਸਕ 28-02-2026
ਅਜੀਤਵਾਲ, 27 ਫਰਵਰੀ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਗਰੁੱਪ ਆਫ਼ ਕਾਲਜਿਜ਼ ਅਜੀਤਵਾਲ (ਮੋਗਾ) ਵਿਖੇ ਆਈ ਹਰਿਆਲੀ ਪ੍ਰੋਗਰਾਮ ਹੇਠ ਬੂਟੇ ਲਗਾਉਣ ਉਪਰੰਤ ਸੰਸਥਾ ਦੇ ਪਿ੍ੰਸੀਪਲ ਜਗਦੇਵ ਸਿੰਘ ਨੇ ਕਿਹਾ ਕਿ ਰੁੱਖਾਂ ਦਾ ਮਾਨਵੀ ਜੀਵਨ 'ਚ ਬੜਾ ਮਹੱਤਵ ਹੈ | ਕੁਝ ਸਾਲਾਂ ਤੋਂ ਜੰਗਲਾਂ ਅਤੇ ਰੁੱਖਾਂ ਦੀ ਅੰਨੇ-ਵਾਹ ਕਟਾਈ ਨਾਲ ਵਾਤਾਵਰਨ ਦਾ ਸੰਤੁਲਨ ਵਿਗੜ ਰਿਹਾ ਹੈ ਅਤੇ ਮੌਸਮ 'ਚ ਕਾਫ਼ੀ ਬਦਲਾਵ ਆ ਰਿਹਾ ਹੈ | ਲਗਾਤਾਰ ਤਾਪਮਾਨ 'ਚ ਵਾਧਾ ਹੋ ਰਿਹਾ ਹੈ ਤੇ ਇਸ ਨੂੰ ਦੇਖਦੇ ਹੋਏ ਰੁੱਖ ਲਗਾਉਣਾ ਜ਼ਰੂਰੀ ਹੋ ਗਿਆ ਹੈ | ਲੈਕਚਰਾਰ ਤਰਲੋਚਨ ਸਿੰਘ ਨੇ ਫਲਦਾਰ ਬੂਟੇ ਲਾਉਣ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਫਲਦਾਰ ਬੂਟੇ ਸਾਡੀਆਂ ਰਵਾਇਤੀ ਫ਼ਸਲਾਂ ਨਾਲੋਂ ਜ਼ਿਆਦਾ ਮਾਇਕ ਲਾਭ ਦਿੰਦੇ ਹਨ ਅਤੇ ਧਰਤੀ ਮਾਂ ਨੂੰ ਸੋਕੇ ਦੀ ਮਾਰ ਤੇ ਮਾਰੂਥਲ ਹੋਣ ਤੋਂ ਬਚਾਉਂਦੇ ਹਨ | ਐਨ. ਸੀ. ਸੀ. ਇੰਚਾਰਜ ਹਰਮੇਲ ਸਿੰਘ ਨੇ ਕਿਹਾ ਕਿ ਇਹ ਰੁੱਖ ਹੀ ਹਨ ਜੋ ਸਾਡੀ ਹਵਾ, ਪਾਣੀ ਤੇ ਉਜ਼ੋਨ ਪਰਤ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਂਦੇ ਹਨ | ਰੁੱਖਾਂ ਵਲੋਂ ਮਿਲੀ ਹਵਾ ਵਿਚਲੀ ਆਕਸੀਜਨ ਸਾਨੂੰ ਸਵਾਸ-ਦਾਨ ਵੀ ਕਰਦੀ ਹੈ ਤੇ ਅਨੇਕਾਂ ਬਿਮਾਰੀਆਂ ਤੋਂ ਰਾਹਤ ਵੀ ਦਿੰਦੀ ਹੈ | ਮੈਡਮ ਅਮਨਦੀਪ ਕੌਰ ਕਿਹਾ ਕਿ ਫਲਦਾਰ ਰੁੱਖ ਹੀ ਹਨ ਜੋ ਸਾਡੀ ਸਿਹਤ ਨੂੰ ਤੰਦਰੁਸਤ ਰੱਖਦੇ ਹਨ ਅਤੇ ਪਾਣੀ ਨਾਲ ਆਉਣ ਵਾਲੇ ਹੜ੍ਹ ਨੂੰ ਰੋਕਦੇ ਹਨ | ਰੁੱਖ ਪਾਣੀ ਨੂੰ ਧਰਤੀ ਵਿਚ ਸਮਾ ਕੇ ਪਾਣੀ ਦੀ ਵਿਚਲੀ ਸਤਹਿ ਦਰੁਸਤ ਕਰਦੇ ਹਨ |

Ad Position 22
No active advertisement
ਪਿਛਲੀ ਖ਼ਬਰ ਬਾਘਾ ਪੁਰਾਣਾ ਨੂੰ ਨਵੇਂ ਐਸ.ਡੀ.ਐਮ. ਮਿਲੇ-ਪੀ. ਸੀ. ਐਸ. ਬਬਨਦੀਪ ਸਿੰਘ ਵਾਲੀਆ ਨੇ ਸੰਭਾਲਿਆ ਅਹੁਦਾ <br/> ਅਗਲੀ ਖ਼ਬਰ ਸਰਬਜੀਤ ਸਿੰਘ ਮਿੱਠੂ ਮਾਨ ਨਮਿਤ ਸ਼ਰਧਾਂਜਲੀ ਸਮਾਗਮ <br/>
Ad Position 24