ਕਿਸ਼ਨਪੁਰਾ ਕਲਾਂ, 27 ਫਰਵਰੀ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਸਬਾ ਕਿਸ਼ਨਪੁਰਾ ਕਲਾਂ ਦੇ ਮਾਨ ਪਰਿਵਾਰ ਸਰਬਦੀਪ ਸਿੰਘ ਮਾਨ ਯੂ. ਐਸ. ਏ. ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਕਿ ਉਨ੍ਹਾਂ ਦੇ ਵੱਡੇ ਭਰਾ ਉੱਘੇ ਸਮਾਜ ਸੇਵੀ ਸਰਬਜੀਤ ਸਿੰਘ ਮਿੱਠੂ ਮਾਨ ਪੁੱਤਰ ਹਰਬੰਸ ਸਿੰਘ ਬਾਬਾ ਮਾਸਟਰ ਕਾ ਜੋ ਕਿ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਨਮਿਤ ਰੱਖੇ ਗਏ ਸ੍ਰੀ ਸਹਿਜ ਪਾਠ ਦਾ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪੈਣ ਉਪਰੰਤ ਅੰਤਿਮ ਅਰਦਾਸ ਪੰਥਕ ਗੁਰਦੁਆਰਾ ਸਾਹਿਬ ਸੰਤ ਬਾਬਾ ਵਿਸਾਖਾ ਸਿੰਘ ਕਿਸ਼ਨਪੁਰਾ ਕਲਾਂ ਵਿਖੇ ਹੋਈ | ਜਿਸ 'ਚ ਗੁਰੂ ਘਰ ਦੇ ਮਹਾਨ ਕੀਰਤਨੀਏ ਭਾਈ ਅੰਮਿ੍ਤਪਾਲ ਸਿੰਘ ਦੇ ਜਥੇ ਨੇ ਕੀਰਤਨ ਕੀਤਾ | ਸਟੇਜ ਦਾ ਸੰਚਾਲਨ ਕਰਦਿਆਂ ਡਾ. ਵਰਿੰਦਰਪਾਲ ਸਿੰਘ, ਸੀਨੀਅਰ ਅਕਾਲੀ ਆਗੂ ਰਜਿੰਦਰ ਸਿੰਘ ਡੱਲਾ, ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ ਤੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਆਪਣੇ ਨਾਲ ਚੰਗੇ ਸੰਬੰਧਾਂ ਦੀਆਂ ਯਾਦਾਂ ਤਾਜ਼ਾ ਕੀਤੀਆਂ ਤੇ ਹੋਰਾਂ ਪਰਿਵਾਰ ਮੈਂਬਰਾਂ ਨਾਲ ਅਤੁੱਟ ਰਿਸ਼ਤਾ ਬਣਿਆ ਰਹੇਗਾ ਤੇ ਪਹਿਲਾਂ ਦੀ ਤਰ੍ਹਾਂ ਹਰੇਕ ਦੁੱਖ ਸੁੱਖ 'ਚ ਨਾਲ ਖੜ੍ਹੇ ਹਾਂ | ਉਨ੍ਹਾਂ ਦੇ ਸਦੀਵੀ ਵਿਛੋੜੇ ਨੂੰ ਮਾਨ ਪਰਿਵਾਰ, ਰਿਸ਼ਤੇਦਾਰਾਂ, ਸਾਕ ਸੰਬੰਧੀਆਂ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ | ਅੰਤ 'ਚ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ ਵਲੋਂ ਆਈਆ ਹੋਈਆਂ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸ਼ੋਕ ਸੰਦੇਸ਼ ਵੀ ਭੇਜੇ ਗਏ | ਮਾਨ ਪਰਿਵਾਰ ਨਾਲ ਇਸ ਦੁੱਖ ਦੀ ਘੜੀ 'ਚ ਸ਼ਰੀਕ ਹੋਣ ਵਾਲਿਆਂ 'ਚ ਗਮਾਡਾ ਦੇ ਡਾਇਰੈਕਟਰ ਜਸਵਿੰਦਰ ਸਿੰਘ ਸਿੱਧੂ, ਚੇਅਰਮੈਨ ਬਲਜੀਤ ਸਿੰਘ ਸਿੱਧੂ ਯੂ. ਐਸ. ਏ., ਸ਼ਮਸ਼ੇਰ ਸਿੰਘ ਕੈਲਾ ਹਲਕਾ ਇੰਚਾਰਜ ਭਾਜਪਾ, ਸਰਪੰਚ ਪਿ੍ੰਸ ਚਾਵਲਾ, ਚੇਅਰਮੈਨ ਕੁਲਵੰਤ ਸਿੰਘ ਹੇਮਕੁੰਟ ਸਕੂਲ ਕੋਟ ਈਸੇ ਖਾਂ, ਪ੍ਰਧਾਨ ਜਸਵੀਰ ਸਿੰਘ ਸ਼ਾਹ, ਪ੍ਰਧਾਨ ਮਹਿੰਦਰ ਸਿੰਘ ਮਾਨ, ਪ੍ਰਧਾਨ ਮੇਹਰ ਸਿੰਘ, ਸੰਤੋਖ ਸਿੰਘ ਭੁੱਲਰ, ਕਰਨੈਲ ਸਿੰਘ ਮੱਲ੍ਹੀ ਪਟਿਆਲਾ, ਗੁਰਦੇਵ ਸਿੰਘ ਧਨੌਰੀ, ਸੀਨੀਅਰ ਅਕਾਲੀ ਆਗੂ ਗੁਰਪ੍ਰੀਤ ਸਿੰਘ ਭੁੱਲਰ ਕੋਟ ਈਸੇ ਖਾਂ, ਅਮਨਿੰਦਰ ਸਿੰਘ ਭੁੱਲਰ, ਕਰਨਵੀਰ ਸਿੰਘ ਮਾਨ ਯੂ. ਐਸ. ਏ., ਤਲਵਿੰਦਰ ਸਿੰਘ, ਅਮਨਿੰਦਰ ਸਿੰਘ ਦੀਦਾਰੇ ਵਾਲਾ, ਸਹਿਬਾਜ਼ ਸਿੰਘ ਮਾਨ ਯੂ. ਐਸ. ਏ., ਰੇਸ਼ਮ ਸਿੰਘ ਔਲਖ ਰਿਟਾ ਸਿੱਖਿਆ ਅਫ਼ਸਰ, ਅਰੁਣ ਸੀਕਰੀ ਲਾਡੀ ਮਸਤੇ ਵਾਲਾ, ਬਲਜੀਤ ਸਿੰਘ ਆਈ. ਟੀ. ਆਈ. ਵਿੰਗ, ਗੁਰਮੁਖ ਸਿੰਘ ਗਲੋਟੀ, ਸੁਖ ਨੰਦਨ ਗੁਲਾਟੀ, ਗੁਰਪ੍ਰੀਤ ਸਿੰਘ ਹੇਰ, ਹਰਜਿੰਦਰ ਸਿੰਘ ਔਲਖ, ਮੋਤੀ ਲਾਲ ਆੜ੍ਹਤੀਆਂ, ਜਗਤਾਰ ਸਿੰਘ ਬਾਬਾ, ਡਾ. ਗੁਰਪ੍ਰੀਤ ਸਿੰਘ ਢਿੱਲੋਂ, ਗੁਰਜੰਟ ਸਿੰਘ ਰਾਮੂਵਾਲੀਆ, ਨਿਸ਼ਾਨ ਸਿੰਘ ਗੋਲੀ, ਸੰਦੀਪ ਕੁਮਾਰ ਕਾਲਾ, ਇਕਬਾਲਦੀਪ ਸਿੰਘ ਹੈਰੀ ਪੀ. ਏ. ਮੱਖਣ ਬਰਾੜ, ਕਾਮਰੇਡ ਸੂਰਤ ਸਿੰਘ, ਪੰਚ ਅਵਤਾਰ ਸਿੰਘ ਮਾਨ, ਪੰਚ ਬਾਈ ਛਿੰਦਰ, ਨਿਰਮਲ ਸਿੰਘ ਔਲਖ, ਮਾਸਟਰ ਕੇਹਰ ਸਿੰਘ, ਨਵਪ੍ਰੀਤ ਸਿੰਘ ਮੱਲ੍ਹੀ, ਡਾ. ਲਖਵੀਰ ਸਿੰਘ ਸ਼ਾਹਕੋਟੀਆ, ਭਰਪੂਰ ਸਿੰਘ ਲਵਲੀ, ਸੀਰਾ ਭੂਮੀਆ ਤੋਂ ਇਲਾਵਾ ਵੱਖ-ਵੱਖ ਪਿੰਡਾਂ ਤੋਂ ਸਰਪੰਚ ਪੰਚ ਰਿਸ਼ਤੇਦਾਰ ਸਾਕ ਸੰਬੰਧੀ ਹਾਜ਼ਰ ਸਨ |