28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਆਲੂਆਂ ਦਾ ਝਾੜ ਤੇ ਰੇਟ ਘਟਣ ਕਾਰਨ ਕਿਸਾਨ ਚਿੰਤਤ-ਡਾ. ਬਰਾੜ <br/>

Ad Position 21
No active advertisement
ਅਜੀਤ ਡੈਸਕ 28-02-2026
ਮੋਗਾ, 27 ਫਰਵਰੀ (ਸੁਰਿੰਦਰਪਾਲ ਸਿੰਘ)-ਕਿਸਾਨ ਤੇ ਕਿਸਾਨ ਜਥੇਬੰਦੀਆਂ ਘੱਟ ਤੋਂ ਘੱਟ ਸਪੋਰਟ ਮੁੱਲ ਐਮ. ਐਸ. ਪੀ. ਦੀ ਗਰੰਟੀ ਕਾਨੂੰਨ ਦੀ ਮੰਗ ਕਰਦੇ ਹਨ ਤਾਂ ਕਿ ਉਨ੍ਹਾਂ ਨੂੰ ਫ਼ਸਲਾਂ ਦੇ ਲਾਗਤ ਮੁੱਲ ਤੋਂ ਵੱਧ ਕੁਝ ਮੁਨਾਫ਼ਾ ਵੀ ਮਿਲ ਸਕੇ | ਜੇਕਰ ਅੱਜ ਇਹ ਕਾਨੂੰਨ ਬਣਿਆ ਤੇ ਲਾਗੂ ਹੁੰਦਾ ਤਾਂ ਆਲੂ ਉਤਪਾਦਕ ਨਿਰਾਸ਼ਾਜਨਕ ਸਥਿਤੀ ਵਿਚ ਨਾ ਹੁੰਦੇ | ਇਹ ਵਿਚਾਰ ਮੋਗਾ ਜ਼ਿਲ੍ਹੇ ਦੇ ਪਿੰਡ ਧੱਲੇਕੇ ਦੇ ਆਲੂ ਉਤਪਾਦਕ ਮੇਜਰ ਸਿੰਘ ਜੋ ਆਲੂਆਂ ਦੇ ਮੰਦੇ ਭਾਅ ਕਰ ਕੇ ਫ਼ਸਲ ਦੀ ਪੁਟਾਈ ਕਰਨ ਤੋਂ ਗੁਰੇਜ਼ ਕਰ ਰਿਹਾ ਹੈ, ਦੇ ਖੇਤ 'ਚ ਖੇਤੀ ਵਿਗਿਆਨੀਆਂ ਤੇ ਕਿਸਾਨ ਆਗੂਆਂ ਨੇ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਜੇਕਰ ਵਾਜਬ ਭਾਅ ਨਿਰਧਾਰਿਤ ਕੀਤਾ ਹੁੰਦਾ ਤਾਂ ਆਲੂ ਉਤਪਾਦਕਾਂ ਨੂੰ ਵਿੱਤੀ ਨੁਕਸਾਨ ਦਾ ਸਾਹਮਣਾ ਨਾ ਕਰਨਾ ਪੈਂਦਾ | ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਇਸ ਸੀਜ਼ਨ 'ਚ ਜਿਥੇ ਆਲੂਆਂ ਦਾ ਵਿੱਕਰੀ ਰੇਟ ਘੱਟ ਹੈ ਉਥੇ ਆਲੂਆਂ ਦਾ ਝਾੜ ਤੇ ਸਾਈਜ਼ ਵੀ ਘੱਟ ਹੋਣ ਕਾਰਨ ਤੀਹਰੀ ਮਾਰ ਕਿਸਾਨ ਨੂੰ ਝੱਲਣੀ ਪੈ ਰਹੀ ਹੈ | ਇਸ ਮੌਕੇ ਕਿਸਾਨ ਦੇ ਆਲੂ ਤਿੰਨ ਚਾਰ ਰੁਪਏ ਪ੍ਰਤੀ ਕਿੱਲੋ ਦੇ ਭਾਅ ਨਾਲ ਵਪਾਰੀ ਖ਼ਰੀਦ ਕਰਦੇ ਹਨ, ਜਿਸ ਨਾਲ ਕਿਸਾਨਾਂ ਦੀ ਲਾਗਤ ਵੀ ਪੱਲੇ ਨਹੀਂ ਪੈਂਦੀ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਤੇ ਖੇਤੀ ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ ਨੇ ਮੰਗ ਕੀਤੀ ਕਿ ਸਰਕਾਰ ਨੂੰ ਤੁਰੰਤ ਇਸ ਸੰਬੰਧੀ ਦਖ਼ਲ ਦੇ ਕੇ ਕਿਸਾਨਾਂ ਨੂੰ ਆਲੂਆਂ ਦਾ ਵਾਜਬ ਭਾਅ ਦੇਣ ਲਈ ਯਤਨ ਕਰਨੇ ਚਾਹੀਦੇ ਹਨ | ਇਸ ਮੌਕੇ ਆਲੂ ਉਤਪਾਦਕ ਮੇਜਰ ਸਿੰਘ ਧੱਲੇਕੇ ਤੋਂ ਇਲਾਵਾ ਖੇਤੀ ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ ਤੇ ਕਿਸਾਨ ਆਗੂ ਨਿਰਮਲ ਸਿੰਘ ਮਾਣੂੰਕੇ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਾਰਾਇਣਾ ਈ-ਟੈਕਨੋ ਸਕੂਲ ਦੇ ਸਾਲਾਨਾ ਸਮਾਗਮ 2026 ਕਰਵਾਇਆ ਅਗਲੀ ਖ਼ਬਰ ਨੌਜਵਾਨ ਭਾਰਤ ਸਭਾ ਦੀ ਮੀਟਿੰਗ <br/>
Ad Position 24