28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਮੋਹੀ ਅਮਰਜੀਤ ਸਿੰਘ ਦਾ ਸਨਮਾਨ ਅੱਜ <br/>

Ad Position 21
No active advertisement
ਅਜੀਤ ਡੈਸਕ 28-02-2026
ਮੋਗਾ, 27 ਫਰਵਰੀ (ਸੁਰਿੰਦਰਪਾਲ ਸਿੰਘ)-ਪੰਜਾਬੀ ਸਾਹਿਤ ਸਭਾ ਸੰਗਰੂਰ ਵਲੋਂ 28 ਫਰਵਰੀ ਨੂੰ ਸੰਗਰੂਰ 'ਚ ਪੰਜਾਬੀ ਦੇ ਚਰਚਿਤ ਨਾਟਕਕਾਰ ਮੋਹੀ ਅਮਰਜੀਤ ਸਿੰਘ ਨੂੰ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਜਾ ਰਿਹਾ ਹੈ | ਮੋਹੀ ਅੱਜ ਕੱਲ੍ਹ ਪੰਜਾਬੀ ਨਾਟਕ, ਰੰਗਮੰਚ 'ਚ ਸਮਰਪਣ ਦੀ ਭਾਵਨਾ ਨਾਲ ਪੰਜਾਬੀ ਨਾਟਕ ਰੰਗਮੰਚ ਨੂੰ ਆਪਣੀਆਂ ਨਵੀਆਂ ਦਿਸ਼ਾਵਾਂ ਨਾਲ ਅੱਗੇ ਲਿਜਾ ਰਹੇ ਹਨ | ਉਨ੍ਹਾਂ ਦੁਆਰਾ ਲਿਖਿਆ ਨਾਟਕ ਨਜੀਰਾ ਬੇਗ਼ਮ ਪੰਜਾਬੀ ਸਾਹਿਤ ਖੇਤਰ 'ਚ ਅੱਜ ਕੱਲ੍ਹ ਚਰਚਾ ਵਿਚ ਹੈ | ਮੋਹੀ ਦਾ ਮਿੱਟੀ ਦਾ ਪੁਤਲਾ ਨਾਟਕ, ਘਰ ਘਰ ਏਹੋ ਅੱਗ ਤੇ ਤਪੱਸਿਆ ਵੀ ਰੰਗਮੰਚ 'ਤੇ ਖੇਡੇ ਜਾ ਰਹੇ ਹਨ | ਮੋਹੀ ਅਮਰਜੀਤ ਸਿੰਘ ਨਾਟ ਕਲਾ ਕੇਂਦਰ ਜਗਰਾਉਂ ਦੇ ਡਾਇਰੈਕਟਰ ਹਨ | ਨਾਟ ਕਲਾ ਕੇਂਦਰ ਜਗਰਾਉਂ ਦੀ ਨਾਟਕ ਟੀਮ ਵੱਖ-ਵੱਖ ਸਥਾਨਾਂ 'ਤੇ ਨਾਟਕ ਪੇਸ਼ ਕਰਦੀ ਹੈ | ਮੋਹੀ ਅਮਰਜੀਤ ਸਿੰਘ ਦੀਆਂ ਨਾਟਕ ਪ੍ਰਤੀ ਸਰਗਰਮ ਚੰਗੀਆਂ ਗਤੀਵਿਧੀਆਂ ਕਰ ਕੇ ਪੰਜਾਬੀ ਸਾਹਿਤ ਸਭਾ ਸੰਗਰੂਰ ਅੱਜ ਉਨ੍ਹਾਂ ਨੂੰ ਸਨਮਾਨਿਤ ਕਰ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਪੱਤਰਕਾਰ ਗੁਰਤੇਜ ਸਿੰਘ ਬੱਬੀ ਦੇ ਭਰਾਤਾ ਸਵਰਨ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਮੈਕਰੋ ਗਲੋਬਲ ਨੇ ਬਲਵਿੰਦਰ ਕੌਰ ਤੇ ਖੁਸ਼ਦੀਪ ਕੌਰ ਦਾ ਕੈਨੇਡਾ ਦਾ ਵਿਜ਼ਟਰ ਵੀਜ਼ਾ ਲਗਵਾਇਆ-ਡੱਲਾ <br/>
Ad Position 24