28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਪੱਤਰਕਾਰ ਗੁਰਤੇਜ ਸਿੰਘ ਬੱਬੀ ਦੇ ਭਰਾਤਾ ਸਵਰਨ ਸਿੰਘ ਨੂੰ ਸ਼ਰਧਾਂਜਲੀਆਂ ਭੇਟ

Ad Position 21
No active advertisement
ਅਜੀਤ ਡੈਸਕ 28-02-2026
ਮੋਗਾ, 27 ਫਰਵਰੀ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਮੋਗਾ ਤੋਂ 'ਅਜੀਤ' ਦੇ ਪੱਤਰਕਾਰ ਗੁਰਤੇਜ ਸਿੰਘ ਬੱਬੀ ਦੇ ਛੋਟੇ ਭਰਾਤਾ ਸਵਰਨ ਸਿੰਘ (51) ਜੋ ਬੀਤੇ ਦਿਨੀਂ ਕੁਝ ਚਿਰ ਬਿਮਾਰ ਰਹਿਣ ਪਿੱਛੋਂ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਨਮਿਤ ਸ੍ਰੀ ਸਹਿਜ ਪਾਠ ਦੇ ਭੋਗ ਉਨ੍ਹਾਂ ਦੇ ਜੱਦੀ ਪਿੰਡ ਬੁੱਕਣਵਾਲਾ ਦੇ ਗੁਰਦੁਆਰਾ ਸਾਹਿਬ ਚੰਨੂ ਪੱਤੀ ਵਿਖੇ ਪਾਏ ਗਏ | ਸ਼ਰਧਾਂਜਲੀ ਸਮਾਗਮ ਦੇ ਵਿਸ਼ਾਲ ਇਕੱਠ ਦੌਰਾਨ ਸਟੇਜ ਦਾ ਸੰਚਾਲਨ ਕਰਦਿਆਂ 'ਅਜੀਤ' ਉਪ ਦਫਤਰ ਮੋਗਾ ਦੇ ਜ਼ਿਲ੍ਹਾ ਇੰਚਾਰਜ ਸੁਰਿੰਦਰਪਾਲ ਸਿੰਘ ਨੇ ਸਵ. ਸਵਰਨ ਸਿੰਘ ਦੇ ਜੀਵਨ 'ਤੇ ਚਾਨਣਾ ਪਾਇਆ | ਇਸ ਮੌਕੇ ਮੋਗਾ ਦੇ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ, ਨਿਧੜਕ ਸਿੰਘ ਬਰਾੜ ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ, ਡਾ. ਹਰਜੋਤ ਕਮਲ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਭਾਜਪਾ, ਪ੍ਰੇਮ ਚੰਦ ਚੱਕੀ ਵਾਲੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ, ਵਿਨੋਦ ਬਾਂਸਲ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਨੇ ਸਵਰਨ ਸਿੰਘ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ | ਇਸ ਮੌਕੇ ਸੁਰਿੰਦਰਪਾਲ ਸਿੰਘ ਨੇ 'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ, ਹੋਰਨਾਂ ਸ਼ਖਸੀਅਤਾਂ ਤੇ ਸੰਸਥਾਵਾਂ ਵਲੋਂ ਭੇਜੇ ਗਏ ਸ਼ੋਕ ਸੰਦੇਸ਼ ਵੀ ਪੜ੍ਹ ਕੇ ਸੁਣਾਏ | ਸ਼ਰਧਾਂਜਲੀ ਸਮਾਗਮ ਵਿਚ ਸੰਜੀਤ ਸਿੰਘ ਸੰਨ੍ਹੀ ਗਿੱਲ ਹਲਕਾ ਇੰਚਾਰਜ ਮੋਗਾ, ਬਰਜਿੰਦਰ ਸਿੰਘ ਮੱਖਣ ਬਰਾੜ, ਮਾਲਵਿਕਾ ਸੂਦ ਸੱਚਰ ਹਲਕਾ ਇੰਚਾਰਜ ਕਾਂਗਰਸ, ਦਵਿੰਦਰਪਾਲ ਸਿੰਘ ਰਿੰਪੀ ਚੇਅਰਮੈਨ ਕੈਂਬਰਿਜ ਸਕੂਲ, ਜਗਦੀਸ਼ ਛਾਬੜਾ ਸਾਬਕਾ ਚੇਅਰਮੈਨ, ਸਾਬਕਾ ਕੌਂਸਲਰ ਗਵਰਧਨ ਪੋਪਲੀ, 'ਆਪ' ਆਗੂ ਪਿਆਰ ਸਿੰਘ ਬੱਧਨੀ, ਡਾਇਰੈਕਟਰ ਲਾਰਜ ਸਕੇਲ ਇੰਡਸਟਰੀ ਅਜੇ ਸ਼ਰਮਾ, ਦਵਿੰਦਰ ਸਿੰਘ ਰਣੀਆਂ ਅਕਾਲੀ ਆਗੂ, ਮਨਜੀਤ ਸਿੰਘ ਮਿੰਦੀ ਪ੍ਰਧਾਨ ਗੁਰੂ ਨਾਨਕ ਮੋਦੀ ਖਾਨਾ, ਹਰਦੇਵ ਸਿੰਘ ਚਾਨਾ, ਗੁਰਬਿੰਦ ਸਿੰਘ ਸਿੰਘਾਂਵਾਲਾ ਸਰਕਲ ਪ੍ਰਧਾਨ, ਨਰਿੰਦਰ ਸਿੰਘ ਗਿੱਲ, ਅਵਤਾਰ ਸਿੰਘ ਰਾਜਾ ਕੈਨੇਡਾ, ਸੁਖਮੰਦਰ ਸਿੰਘ ਤਾਰੇਵਾਲਾ ਨੈਸਲੇ, ਗੁਰਦਰਸ਼ਨ ਸਿੰਘ ਬਰਾੜ, ਲਾਲ ਸਿੰਘ ਘੱਲ ਕਲਾਂ, ਗੁਰਮੀਤ ਸਿੰਘ ਗਿੱਲ ਕੋਠੇ ਪੱਤੀ ਮੁਹੱਬਤ, ਅਰਸ਼ਦੀਪ ਸਿੰਘ ਬਰਾੜ ਸਰਪੰਚ ਬੁੱਕਣਵਾਲਾ, ਨੰਬਰਦਾਰ ਇਕਬਾਲ ਸਿੰਘ, ਆਗਿਆਪਾਲ ਸਿੰਘ ਪ੍ਰਧਾਨ ਟਰੱਕ ਯੂਨੀਅਨ ਮੋਗਾ, ਨਵਤੇਜ ਸਿੰਘ ਗਿੱਲ ਬੁੱਕਣਵਾਲਾ, ਮੁਕੰਦ ਸਿੰਘ, ਗੁਰਚਰਨ ਸਿੰਘ ਬੁੱਕਣਵਾਲਾ, ਸੁਖਜਿੰਦਰ ਸਿੰਘ ਬਿੱਟਾ, ਬਲਜੀਤ ਸਿੰਘ, ਪਾਲ ਸਿੰਘ ਗਿੱਲ ਕੈਨੇਡਾ, ਗੁਰਚਰਨ ਸਿੰਘ ਬਿੱਟੂ ਪ੍ਰਧਾਨ ਸਿੰਘਾਂਵਾਲਾ, ਨਿਰਮਲ ਸਿੰਘ ਨੂਰ ਬੁੱਕਣਵਾਲਾ, ਲਖਵੰਤ ਸਿੰਘ ਪ੍ਰਧਾਨ ਸਾਫੂਵਾਲਾ, ਮੁਕੰਦ ਸਿੰਘ ਮੋਠਾਂਵਾਲੀ, ਭਾਜਪਾ ਆਗੂ ਮਨਿੰਦਰ ਕੌਰ ਸਲੀਣਾ, ਐਡਵੋਕੇਟ ਰਵਿੰਦਰ ਕੌਰ ਮੋਗਾ, ਸੁਖਚੈਨ ਸਿੰਘ ਮੋਗਾ ਕੋਲਡ ਸਟੋਰ ਵਾਲੇ, ਐਡਵੋਕੇਟ ਰਣਜੀਤ ਸਿੰਘ ਧਾਲੀਵਾਲ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ, ਗੁਰਜੰਟ ਸਿੰਘ ਰਾਮੂੰਵਾਲਾ, ਪੱਤਰਕਾਰ ਜਸਪਾਲ ਸਿੰਘ ਬੱਬੀ, ਪ੍ਰੈੱਸ ਫੋਟੋਗ੍ਰਾਫਰ ਹਰਜੀਤ ਸਿੰਘ, ਪੱਤਰਕਾਰ ਅਸ਼ੋਕ ਬਾਂਸਲ, ਗੁਰਤੇਜ ਸਿੰਘ ਬਰਾੜ, ਲਖਵੀਰ ਸਿੰਘ, ਧਰਮ ਸਿੰਘ, ਰਣਦੀਪ ਪਾਲ ਸਿੰਘ, ਰਾਕੇਸ਼ ਕੁਮਾਰ, ਇਕਬਾਲਦੀਪ ਸਿੰਘ ਹੈਰੀ, ਸੋਮ ਨਾਥ ਚੌਬੜ ਪ੍ਰਧਾਨ ਸਫਾਈ ਸੇਵਕ ਯੂਨੀਅਨ ਨਗਰ ਨਿਗਮ, ਜਸਵੀਰ ਸਿੰਘ ਗਿੱਲ ਪ੍ਰਧਾਨ ਮਿੳਾੂਸੀਪਲ ਫੈਡਰੇਸ਼ਨ ਇੰਪਲਾਈਜ਼, ਨਰੋਤਮ ਬੋਹਤ ਜਨਰਲ ਸਕੱਤਰ, ਵਿਸ਼ਵ ਨਾਥ ਜੋਨੀ ਸਕੱਤਰ, ਮੇਹਟ ਨਗਰ ਨਿਗਮ ਮੋਗਾ ਕੁਲਵੰਤ ਰਾਏ, ਪ੍ਰੇਮ ਭੂਸ਼ਨ ਪ੍ਰਧਾਨ ਬਲਾਈਾਡ ਐਸੋਸੀਏਸ਼ਨ ਪੰਜਾਬ, ਰਤਨ ਚੰਦ ਐਲ. ਆਈ. ਸੀ. ਮੋਗਾ, ਦਰਸ਼ਨ ਸਿੰਘ ਸਾਬਕਾ ਇੰਸਪੈਕਟਰ ਨਗਰ ਨਿਗਮ, ਮਾਸਟਰ ਜਗਦੀਸ਼ ਸਿੰਘ ਗਿੱਲ, ਗੋਰਾ ਬੁੱਕਣਵਾਲਾ ਕੈਨੇਡਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਲੰਗਰਾਂ ਲਈ ਰਾਸ਼ਨ ਸਮੇਤ ਸੰਗਤ ਰਵਾਨਾ <br/> ਅਗਲੀ ਖ਼ਬਰ ਮੋਹੀ ਅਮਰਜੀਤ ਸਿੰਘ ਦਾ ਸਨਮਾਨ ਅੱਜ <br/>
Ad Position 24