26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਗੁਰੂ ਨਾਨਕ ਮੋਦੀਖਾਨਾ ਦਾ ਹੋਇਆ 264ਵਾਂ ਰਾਸ਼ਨ ਵੰਡ ਸਮਾਗਮ <br/>

Ad Position 21
No active advertisement
ਅਜੀਤ ਡੈਸਕ 03-03-2026
ਮੋਗਾ, 2 ਮਾਰਚ (ਗੁਰਤੇਜ ਸਿੰਘ ਬੱਬੀ)-ਮੋਗਾ ਸ਼ਹਿਰ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਗੁਰੂ ਨਾਨਕ ਮੋਦੀਖਾਨਾ ਜੋ ਕਿ ਸਮਾਜ ਸੇਵਾ ਦੇ ਕੰਮਾਂ 'ਚ ਮੋਹਰੀ ਭੂਮਿਕਾ ਨਿਭਾਉਂਦੀ ਆ ਰਹੀ ਹੈ ਤੇ ਇਹ ਸੰਸਥਾ ਪਿਛਲੇ ਇੱਕੀ ਸਾਲਾਂ ਤੋਂ ਹਰ ਮਹੀਨੇ ਕੋਈ 70 ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਉਂਦੀ ਆ ਰਹੀ ਹੈ ਤੇ ਇਸ ਵਾਰ ਗੁਰੂ ਨਾਨਕ ਮੋਦੀਖਾਨਾ ਦਾ 264ਵਾਂ ਰਾਸ਼ਨ ਵੰਡ ਸਮਾਗਮ ਯਾਦਗਾਰੀ ਹੋ ਨਿਬੜਿਆ | ਧਾਰਮਿਕ ਰਵਾਇਤ ਅਨੁਸਾਰ ਸਭ ਤੋਂ ਪਹਿਲਾਂ ਬੀਬੀਆਂ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਜਾਪ ਕੀਤੇ ਗਏ, ਉਪਰੰਤ ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਫ਼ਰੀਦਕੋਟ ਵਾਲਿਆਂ ਦੇ ਕੀਰਤਨੀ ਜਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਰਾਸ਼ਨ ਵੰਡ ਦੀ ਰਸਮ ਸਾਬਕਾ ਚੇਅਰਮੈਨ ਜਗਦੀਸ਼ ਛਾਬੜਾ ਤੇ ਸਾਬਕਾ ਕੌਂਸਲਰ ਚਰਨਜੀਤ ਸਿੰਘ ਝੰਡੇਆਣਾ ਨੇ ਨਿਭਾਈ | ਸੰਸਥਾ ਦੇ ਮੁੱਖ ਸੇਵਾਦਾਰ ਮਨਜੀਤ ਸਿੰਘ ਮਿੰਦੀ ਨੇ ਆਈਆਂ ਸੰਗਤਾਂ ਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਨਾਨਕ ਮੋਦੀਖਾਨਾ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਛਤਰ ਛਾਇਆ ਹੇਠ ਚੱਲਦਾ ਆ ਰਿਹਾ ਹੈ ਤੇ ਸੰਸਥਾ ਨੂੰ ਜੋ ਹੁਣ ਤੱਕ ਦਾਨੀ ਸੱਜਣਾਂ ਨੇ ਆਪਣੀ ਕਿਰਤ ਕਮਾਈ ਵਿਚੋਂ ਦਸਵੰਧ ਕੱਢ ਕੇ ਦਿੱਤਾ ਹੈ, ਗੁਰੂ ਨਾਨਕ ਮੋਦੀਖਾਨਾ ਦੇ ਸਾਰੇ ਸੇਵਾਦਾਰ ਉਨ੍ਹਾਂ ਦੇ ਰਿਣੀ ਹਨ | ਇਸ ਮੌਕੇ ਮੌਲਵੀ ਮੁਹੰਮਦ ਰਮਜ਼ਾਨ, ਹਰਦੇਵ ਸਿੰਘ ਚਾਨਾ, ਰਣਜੀਤ ਸਿੰਘ ਮਾਲਵਾ, ਸੁਮਿੱਤਰ ਸਿੰਘ ਨੈਸਲੇ, ਹਰਭਜਨ ਸਿੰਘ ਸੱਗੂ, ਵਿਜੇ ਪ੍ਰਾਪਰਟੀ ਡੀਲਰ, ਰਾਜੂ ਮਹੇਸ਼ਰੀ, ਗੁਰਪ੍ਰੀਤ ਸਿੰਘ ਲਾਲੀ ਰਣੀਆਂ, ਬਲਦੇਵ ਸਿੰਘ ਸ਼ੇਰੇ ਪੰਜਾਬ ਕਲਾਥ ਹਾਊਸ, ਰੇਸ਼ਮ ਸਿੰਘ, ਗੁਰਚਰਨ ਸਿੰਘ ਹੀਰੋ ਹਾਂਡਾ, ਸੋਹਣ ਸਿੰਘ ਪ੍ਰਧਾਨ ਸਿੰਘਾਂ ਵਾਲਾ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ੇਖ਼ ਫ਼ਰੀਦ ਦੂਸਰੀ ਸਟੇਟ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ਫ਼ਰੀਦਕੋਟ 'ਚ ਜ਼ਿਲ੍ਹਾ ਮੋਗਾ ਨੇ ਬਣਾਏ ਨਵੇਂ ਰਿਕਾਰਡ-ਡਾ.... ਅਗਲੀ ਖ਼ਬਰ ਜਗਸੀਰ ਸਿੰਘ ਜੱਗਾ ਡਾਲਾ ਨਾਲ ਸੰਯੁਕਤ ਅਕਾਲੀ ਦਲ ਦੇ ਆਗੂਆਂ ਨੇ ਦੁੱਖ ਸਾਂਝਾ ਕੀਤਾ <br/>
Ad Position 24