26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਸ਼ੇਖ਼ ਫ਼ਰੀਦ ਦੂਸਰੀ ਸਟੇਟ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ਫ਼ਰੀਦਕੋਟ 'ਚ ਜ਼ਿਲ੍ਹਾ ਮੋਗਾ ਨੇ ਬਣਾਏ ਨਵੇਂ ਰਿਕਾਰਡ-ਡਾ. ਗੋਬਿੰਦ ਸਿੰਘ

Ad Position 21
No active advertisement
ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ 'ਚ ਜ਼ਿਲ੍ਹਾ ਮੋਗਾ ਦੇ ਜੇਤੂ ਅਥਲੀਟਾਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ | ਅਜੀਤ ਤਸਵੀਰ <br/> 03-03-2026
ਮੋਗਾ, 2 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਬਾਬਾ ਸ਼ੇਖ਼ ਫ਼ਰੀਦ ਸਟੇਟ ਮਾਸਟਰ ਐਥਲੈਟਿਕਸ ਮੀਟ 'ਚ ਜ਼ਿਲ੍ਹਾ ਮੋਗਾ ਦੇ ਅਥਲੀਟਾਂ ਨੇ ਆਪਣੀ ਹਿੰਮਤ ਤੇ ਤਾਕਤ ਦੇ ਜੌਹਰ ਵਿਖਾਉਂਦੇ ਹੋਏ ਨਵੇਂ ਰਿਕਾਰਡ ਖੜ੍ਹੇ ਕੀਤੇ ਜਿਨ੍ਹਾਂ 'ਚ ਜਸਕਰਨ ਸਿੰਘ ਨੇ ਸ਼ਾਟਪੁੱਟ 'ਚ ਤੀਸਰਾ, ਹੈਮਰ ਥਰੋ ਦੂਸਰਾ, ਰੇਸ਼ਮ ਸਿੰਘ ਔਲਖ ਹੈਮਰ ਥਰੋ ਦੂਸਰਾ, ਜੈਵਲਿਨ ਥਰੋ ਦੂਸਰਾ, ਸੂਬੇਦਾਰ ਵੀਰ ਸਿੰਘ ਪੰਜ ਹਜ਼ਾਰ ਮੀਟਰ ਰੇਸ ਪਹਿਲਾ, 1500 ਮੀਟਰ ਪਹਿਲਾ, ਬਾਬਾ ਗੁਰਭੇਜ ਸਿੰਘ ਹੈਮਰ ਥਰੋ ਦੂਸਰਾ, ਬਲਵਿੰਦਰ ਸਿੰਘ ਭਿੰਡਰ ਸੌ ਮੀਟਰ ਦੂਸਰਾ ਤੇ ਪੰਜ ਹਜ਼ਾਰ ਮੀਟਰ ਵਾਕ ਦੂਸਰਾ, ਚਰਨਜੀਤ ਸਿੰਘ ਜੈਵਲਿਨ ਥਰੋ ਪਹਿਲਾ, ਗੁਰਜੰਟ ਸਿੰਘ ਡਿਸਕਸ ਥਰੋ ਤੀਸਰਾ, ਜਗਵਿੰਦਰ ਸਿੰਘ ਲੰਮੀ ਛਾਲ ਦੂਸਰਾ, ਗੁਰਪ੍ਰੀਤ ਸਿੰਘ ਖੋਸਾ ਸ਼ਾਟਪੁੱਟ ਦੂਸਰਾ, ਡਿਸਕਸ ਥਰੋ ਦੂਸਰਾ, ਹਰਮੰਦਰ ਸਿੰਘ ਬਰਾੜ ਡਿਸਕਸ ਥਰੋ ਪਹਿਲਾ, ਹੈਮਰ ਥਰੋ ਦੂਸਰਾ, ਗੁਰਪ੍ਰੀਤ ਸਿੰਘ ਘੱਲ ਕਲਾਂ ਹੈਮਰ ਥਰੋ ਪਹਿਲਾ, ਗੁਰਤੇਜ ਸਿੰਘ ਲੰਮੀ ਛਾਲ ਪਹਿਲਾ, ਅਜੀਤ ਸਿੰਘ ਥਰਾਜ ਨੇ ਪੰਜ ਕਿੱਲੋਮੀਟਰ ਰੇਸ ਵਿਚ ਦੂਸਰਾ, 1500 ਮੀਟਰ ਰੇਸ ਵਿਚ ਪਹਿਲਾ, ਕਸ਼ਮੀਰ ਸਿੰਘ ਲੰਮੀ ਛਾਲ ਪਹਿਲਾ, ਚਾਰ ਸੌ ਮੀਟਰ ਦੂਸਰਾ, ਜਰਨੈਲ ਸਿੰਘ ਚਾਰ ਸੌ ਮੀਟਰ ਦੂਸਰਾ, ਸੌ ਮੀਟਰ ਤੀਸਰਾ, ਗੁਰਪ੍ਰੀਤ ਸਿੰਘ ਰੌਂਤਾ ਪੰਜ ਹਜ਼ਾਰ ਮੀਟਰ ਪਹਿਲਾ, ਪੰਦਰਾਂ ਸੌ ਮੀਟਰ ਤੀਸਰਾ ਸਥਾਨ ਪ੍ਰਾਪਤ ਕਰਦੇ ਹੋਏ ਜ਼ਿਲ੍ਹਾ ਮੋਗਾ ਦਾ ਨਾਂਅ ਰੌਸ਼ਨ ਕੀਤਾ | ਇਨ੍ਹਾਂ ਸਾਰੇ ਜੇਤੂਆਂ ਦੀਆਂ ਮਾਣਮੱਤੀਆਂ ਪ੍ਰਾਪਤੀਆਂ 'ਤੇ ਐਸੋਸੀਏਸ਼ਨ ਦੇ ਪ੍ਰਧਾਨ ਡਾ. ਗੋਬਿੰਦ ਸਿੰਘ, ਜਨਰਲ ਸਕੱਤਰ ਜਸਕਰਨ ਸਿੰਘ, ਸੀਨੀ. ਮੀਤ ਪ੍ਰਧਾਨ ਰੇਸ਼ਮ ਸਿੰਘ ਔਲਖ, ਪਿ੍ੰਸੀਪਲ ਸੁਖਚੈਨ ਸਿੰਘ ਹੀਰਾ, ਡਿਪਟੀ ਡਾਇਰੈਕਟਰ ਵੀਰ ਪ੍ਰਤਾਪ ਸਿੰਘ, ਜੱਸਾ ਬਹੋਨਾ, ਗੁਰਪ੍ਰੀਤ ਸਿੰਘ, ਕੋਚ ਜਗਵਿੰਦਰ ਸਿੰਘ, ਕੋਚ ਸੁਰਿੰਦਰ ਸਿੰਘ, ਅੰਮਿ੍ਤਪਾਲ ਸਿੰਘ, ਜਸਵਿੰਦਰ ਸਿੰਘ, ਵੀਰ ਸਿੰਘ, ਜੁਗਰਾਜ ਸਿੰਘ, ਬਰਿੰਦਰਜੀਤ ਸਿੰਘ ਬਿੱਟੂ, ਰਘਬੀਰ ਸਿੰਘ, ਹਰਬੰਸ ਸਿੰਘ ਨੇ ਵਧਾਈਆਂ ਦਿੰਦੇ ਹੋਏ ਜੀ ਆਇਆਂ ਕਿਹਾ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਦੀ ਸਾਡੇ ਬਜ਼ੁਰਗ ਸਾਡਾ ਮਾਣ ਮੁਹਿੰਮ ਤਹਿਤ ਯੋਗਾ ਸੈਸ਼ਨਾਂ ਦਾ ਆਯੋਜਨ ਅਗਲੀ ਖ਼ਬਰ ਗੁਰੂ ਨਾਨਕ ਮੋਦੀਖਾਨਾ ਦਾ ਹੋਇਆ 264ਵਾਂ ਰਾਸ਼ਨ ਵੰਡ ਸਮਾਗਮ <br/>
Ad Position 24