25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਸਰਕਾਰੀ ਪ੍ਰਾਇਮਰੀ ਸਕੂਲ ਬਾਘਾ ਪੁਰਾਣਾ ਕਲੱਸਟਰ 'ਚ ਪ੍ਰੀ- ਮੈਟੀਰੀਅਲ' ਵਰਕਸ਼ਾਪ <br/>

Ad Position 21
No active advertisement
ਅਜੀਤ ਡੈਸਕ 03-03-2026
ਬਾਘਾ ਪੁਰਾਣਾ, 2 ਮਾਰਚ (ਗੁਰਮੀਤ ਸਿੰਘ ਮਾਣੂੰਕੇ)-ਸਰਕਾਰੀ ਪ੍ਰਾਇਮਰੀ ਸਕੂਲ ਬਾਘਾ ਪੁਰਾਣਾ-1 (ਕਲੱਸਟਰ ਸਕੂਲ) ਵਿਖੇ ਪ੍ਰੀ-ਪ੍ਰਾਇਮਰੀ ਸਿੱਖਿਆ ਨੂੰ ਹੋਰ ਰੋਚਕ ਬਣਾਉਣ ਦੇ ਮਕਸਦ ਨਾਲ ਹੱਥੀਂ ਤਿਆਰ ਸਾਮਾਨ ਦੀ ਇਕ ਵਿਸ਼ੇਸ਼ ਦੋ ਰੋਜ਼ਾ ਵਰਕਸ਼ਾਪ ਲਗਾਈ ਗਈ ਜਿਸ 'ਚ ਵਰਕਸ਼ਾਪ 'ਚ ਕਲੱਸਟਰ ਦੇ 17 ਸਕੂਲਾਂ ਨੇ ਭਾਗ ਲਿਆ | ਇਸ ਵਰਕਸ਼ਾਪ 'ਚ ਪ੍ਰੀ-ਪ੍ਰਾਇਮਰੀ ਦੇ 24 ਅਧਿਆਪਕਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਬੱਚਿਆਂ ਨੂੰ ਪੜ੍ਹਾਉਣ ਲਈ ਸਹਾਇਕ ਸਮਗਰੀ ਤਿਆਰ ਕੀਤੀ | ਇਨ੍ਹਾਂ ਅਧਿਆਪਕਾਂ ਵਲੋਂ ਹੈਂਡ ਮੇਡ ਮੈਟੀਰੀਅਲ ਨੂੰ ਬਹੁਤ ਸੋਹਣੇ ਤਰੀਕੇ ਨਾਲ ਤਿਆਰ ਕੀਤਾ ਗਿਆ | ਇਸ ਮੌਕੇ ਬੀ.ਪੀ.ਈ.ਓ. ਹਰਦੇਵ ਸਿੰਘ, ਬੀ.ਆਰ.ਸੀ. ਮਨਜੀਤ ਸਿੰਘ, ਸੀ.ਐਚ.ਟੀ. ਸਰਬਜੀਤ ਕੌਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਉਨ੍ਹਾਂ ਨੇ ਅਧਿਆਪਕਾਂ ਵਲੋਂ ਹੱਥੀ ਤਿਆਰ ਕੀਤੇ ਮੈਟੀਰੀਅਲ ਦੀ ਬਹੁਤ ਸ਼ਲਾਘਾ ਕੀਤੀ | ਇਸ ਦੋ ਰੋਜ਼ਾ ਵਰਕਸ਼ਾਪ ਵਿਚ ਈ.ਟੀ.ਟੀ. ਅਧਿਆਪਕ ਸੁਸ਼ੀਲ ਕੁਮਾਰ ਦਾ ਵਿਸ਼ੇਸ਼ ਸਹਿਯੋਗ ਰਿਹਾ ਅਤੇ ਇਸ ਵਰਕਸ਼ਾਪ ਦੇ ਉਦੇਸ਼ ਬਾਰੇ ਵੀ ਅਧਿਆਪਕਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਜਿਹੀਆਂ ਵਰਕਸ਼ਾਪਾਂ ਬੱਚਿਆਂ ਦੇ ਬੌਧਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ | ਇਸ ਵਰਕਸ਼ਾਪ ਦੀ ਰਿਸੋਰਸ ਪਰਸਨ ਜਗਤਾਰ ਸਿੰਘ (ਪ੍ਰਥਮ ਜ਼ਿਲ੍ਹਾ ਕੋਆਰਡੀਨੇਟਰ) ਨੇ ਵਿਸ਼ੇਸ਼ ਤੌਰ 'ਤੇ ਅਗਵਾਈ ਕੀਤੀ | ਵਰਕਸ਼ਾਪ ਦੇ ਅਖੀਰ 'ਚ ਆਏ ਹੋਏ ਮਹਿਮਾਨਾਂ ਨੇ ਇਸ ਸਾਂਝੇ ਉੱਦਮ ਦੀ ਭਰਪੂਰ ਪ੍ਰਸ਼ੰਸਾ ਕੀਤੀ ਤੇ ਅਧਿਆਪਕਾਂ ਨੂੰ ਭਵਿੱਖ ਵਿਚ ਵੀ ਅਜਿਹੀ ਮਿਹਨਤ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸ਼ਿਆਮ ਬਾਬਾ ਦਾ 9 ਦਿਨਾਂ 14ਵਾਂ ਸਾਲਾਨਾ ਫਾਲਗੁਨ ਤਿਉਹਾਰ ਸ਼ਿਆਮ ਮੰਦਰ ਵਿਖੇ ਸਮਾਪਤ <br/> ਅਗਲੀ ਖ਼ਬਰ ਰਾਇਲ ਕਾਨਵੈਂਟ ਸਕੂਲ ਨਿਹਾਲ ਸਿੰਘ ਵਾਲਾ ਵਿਖੇ ਮਾਇੰਡ ਪਾਵਰ ਸੈਸ਼ਨ 15 ਨੂੰ <br/>
Ad Position 24