ਮੋਗਾ, 2 ਮਾਰਚ (ਸੁਰਿੰਦਰਪਾਲ ਸਿੰਘ)-ਸ਼ਿਆਮ ਸੇਵਾ ਸੁਸਾਇਟੀ ਨੇ ਸ਼ਿਆਮ ਬਾਬਾ ਦੇ ਨੌਂ ਦਿਨਾਂ ਲੰਬੇ 14ਵੇਂ ਸਾਲਾਨਾ ਫਾਲਗੁਨ ਤਿਉਹਾਰ ਜੋ ਕਿ ਪਿਛਲੇ 9 ਦਿਨਾਂ ਤੋਂ ਚੱਲ ਰਿਹਾ ਸੀ, ਨੂੰ ਸ਼ਿਆਮ ਬਾਬਾ ਨਾਲ ਹੋਲੀ ਖੇਡ ਕੇ ਸਮਾਪਤ ਕੀਤਾ | ਨੌਵੇਂ ਦਿਨ ਦੀ ਸ਼ੁਰੂਆਤ ਸੁਸਾਇਟੀ ਦੇ ਚੇਅਰਮੈਨ ਅਜੈ ਗਰਗ, ਸੰਜੀਵ ਗਰਗ ਟੀਟੂ, ਸੁਦਾਮਾ ਪੁਰੀ, ਰਾਜੇਸ਼ ਸਿੰਗਲਾ ਤੇ ਜਗਦੀਸ਼ ਬੱਤਰਾ ਨੇ ਆਪਣੇ ਪਰਿਵਾਰਾਂ ਸਮੇਤ ਸ਼ਿਆਮ ਬਾਬਾ ਦੇ ਦਰਬਾਰ 'ਚ ਲਾਟ ਨੂੰ ਭੇਟਾਂ ਚੜ੍ਹਾ ਕੇ ਸਾਰਿਆਂ ਦੀ ਭਲਾਈ ਲਈ ਪ੍ਰਾਰਥਨਾ ਕੀਤੀ | ਇਸ ਮੌਕੇ ਪਤਵੰਤਿਆਂ ਨੂੰ ਸੁਸਾਇਟੀ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਦੌਰਾਨ ਸ਼ਿਆਮ ਬਾਬਾ ਦੇ ਦਰਬਾਰ ਵਿਚ ਪੂਜਾ ਅਰਚਨਾ ਦੀ ਰਸਮ ਸ਼ਿਆਮ ਸੇਵਾ ਸੁਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ, ਚੇਅਰਮੈਨ ਅਜੈ ਗਰਗ, ਸਕੱਤਰ ਭਾਰਤ ਭੂਸ਼ਨ ਗਰਗ, ਪ੍ਰਧਾਨ ਵਿਨੋਦ ਪੋਪਲੀ, ਕੈਸ਼ੀਅਰ ਰਾਮ ਪ੍ਰਕਾਸ਼ ਮੰਗਲਾ, ਵਿੱਤ ਸਕੱਤਰ ਚੰਦਰ ਮੋਹਨ ਸਹਿਗਲ, ਭੁਪੇਸ਼ ਸ਼ਰਮਾ, ਰਾਜੇਸ਼ ਸਿੰਗਲਾ, ਸੰਜੀਵ ਗਰਗ, ਸੁਨਾਮ ਗਰਗ, ਰਾਜੇਸ਼ ਸਿੰਗਲਾ, ਗਮਨ ਅਰਧਨ, ਸੰਜੀਵ ਗਰਗ, ਸੁਨਾਮ ਗਰਗ ਨੇ ਅਦਾ ਕੀਤੀ | ਇਸ ਮੌਕੇ ਜਗਦੀਸ਼ ਬਤਰਾ, ਡਾ. ਰਾਮ ਗੋਪਾਲ, ਮਿਲਨ ਗਰਗ, ਸੋਨੂੰ ਜੈਸਵਾਲ, ਰਾਜੇਸ਼ ਸ਼ਰਮਾ ਰਾਜੂ, ਰਮਨੀਸ਼ ਗਰਗ, ਵਿੱਕੀ ਮਿੱਤਲ, ਅਸ਼ੋਕ ਕਾਲੜਾ, ਕਪਿਲ ਕਪੂਰ, ਕਪਿਲ ਖੰਨਾ, ਰਾਮਪਾਲ ਮਹਿੰਦੀਰੱਤਾ, ਯੋਗੇਸ਼ ਸ਼ਰਮਾ, ਰਾਜੀਵ ਉੱਪਲ, ਵੰਸ਼ ਸ਼ਰਮਾ, ਸ਼ੁਭਮ ਗਰਗ, ਨਰੇਸ਼ ਬਾਂਸਲ, ਗਰੂਸ਼ ਬਾਂਸਲ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ |