ਮੋਗਾ, 3 ਮਾਰਚ (ਸੁਰਿੰਦਰਪਾਲ ਸਿੰਘ)-ਅੱਜ ਆਲ ਇੰਡੀਆ ਵਾਲਮੀਕਿ ਖ਼ਾਲਸਾ ਦਲ ਮੋਗਾ (ਪੰਜਾਬ) ਦੇ ਸੰਪਾਦਕ ਬਾਬਾ ਪ੍ਰੀਤਮ ਸਿੰਘ ਜੀ ਦੀ 33ਵੀਂ ਬਰਸੀ 'ਤੇ ਸ਼ਹੀਦ ਬਾਬਾ ਤੇਗ਼ਾ ਸਿੰਘ ਗੁਰਦੁਆਰਾ ਚੰਦ ਪੁਰਾਣਾ ਵਿਖੇ ਸੰਤ ਬਾਬਾ ਗੁਰਦੀਪ ਸਿੰਘ ਚੰਦ ਪੁਰਾਣੇ ਵਾਲਿਆਂ ਨੂੰ ਆਲ ਇੰਡੀਆ ਵਾਲਮੀਕਿ ਖ਼ਾਲਸਾ ਦਲ ਮੋਗਾ (ਪੰਜਾਬ) ਦੀ ਬਣਾਈ ਹੋਈ 11 ਮੈਂਬਰੀ ਕਮੇਟੀ ਨੇ ਚੰਗਾ ਪ੍ਰਬੰਧ ਅਤੇ ਚੰਗੀ ਕਾਰਗੁਜ਼ਾਰੀ ਕਰਨ 'ਤੇ ਸਨਮਾਨਿਤ ਕੀਤਾ | ਜਗਰੂਪ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਐਸ.ਸੀ. ਵਿੰਗ ਆਮ ਆਦਮੀ ਪਾਰਟੀ ਮੋਗਾ ਵਲੋਂ ਬਾਬਾ ਗੁਰਦੀਪ ਸਿੰਘ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਦਲ ਦੇ ਮੁਖੀ ਅਮਰਜੀਤ ਸਿੰਘ ਗਿੱਲ ਮੁੱਖ ਸੇਵਾਦਾਰ ਨੇ ਦੱਸਿਆ ਕਿ ਸਾਡਾ ਬਾਬਾ ਜੀ ਨਾਲ ਮੁੱਢ ਤੋਂ ਹੀ ਗੁਰਦੁਆਰੇ ਨਾਲ ਬਹੁਤ ਪਿਆਰ ਰਿਹਾ ਹੈ, ਸਵਰਗਵਾਸੀ ਬਾਬਾ ਨਛੱਤਰ ਸਿੰਘ ਉਨ੍ਹਾਂ ਨਾਲ ਮੁੱਢ ਤੋਂ ਚੱਲੀਆਂ ਆ ਰਹੀਆਂ ਸੇਵਾਵਾਂ ਨੂੰ ਜਾਰੀ ਰੱਖਦਿਆਂ ਹੋਇਆਂ ਉਸੇ ਤਰ੍ਹਾਂ ਹੀ ਬਾਬਾ ਗੁਰਦੀਪ ਸਿੰਘ ਦਲ ਨਾਲ ਸੇਵਾ ਨਿਭਾ ਰਹੇ ਹਨ | ਇਸ ਮੌਕੇ ਸਨਮਾਨਿਤ ਕਮੇਟੀ ਮੈਂਬਰਾਂ 'ਚ ਚੌਧਰੀ ਚਰਨ ਸਿੰਘ ਐਫ.ਸੀ.ਆਈ., ਸੋਹਨ ਸਿੰਘ ਪ੍ਰਧਾਨ ਗੁਰਦੁਆਰਾ ਸਿੰਘਾਂ ਵਾਲਾ, ਮਨੋਹਰ ਸਿੰਘ ਪਿ੍ੰਸੀਪਲ, ਵਰਿੰਦਰ ਸਿੰਘ ਗਿੱਲ, ਕੇਵਲ ਕੁਮਾਰ ਬਾਘਾ ਪੁਰਾਣਾ, ਗੁਰਮੇਲ ਸਿੰਘ ਖ਼ਾਲਸਾ, ਭਗਵੰਤ ਸਿੰਘ ਲੁਧਿਆਣਾ, ਭਿੰਦਾ ਸਿੰਘ ਘਾਰੂ, ਕਾਕਾ ਸਿੰਘ ਘਾਰੂ, ਹਰਦੇਵ ਸਿੰਘ ਗਿੱਲ, ਬਾਬਾ ਕਰਮਜੀਤ ਸਿੰਘ ਜ਼ੀਰਾ, ਮੁਖਤਿਆਰ ਸਿੰਘ ਮੱਲਾਂ ਵਾਲਾ ਹਨ | ਦਲ ਦੇ ਦਫ਼ਤਰ ਸੈਕਟਰੀ ਬੇਅੰਤ ਸਿੰਘ ਗਿੱਲ ਤੇ ਬਾਬਾ ਜੀ ਦਾ ਤੇ ਆਏ ਹੋਏ ਸੱਜਣਾਂ ਦਾ ਧੰਨਵਾਦ ਕੀਤਾ |