ਬਾਘਾ ਪੁਰਾਣਾ, 3 ਮਾਰਚ (ਟਿੰਕੂ ਕਾਠਪਾਲ/ਗੁਰਮੀਤ ਸਿੰਘ ਮਾਣੂੰਕੇ)-ਹਾਰਵਰਡ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਵਿਚ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ¢ ਇਸ ਸਮੇਂ ਸਕੂਲ ਚੇਅਰਮੈਨ ਨਵਦੀਪ ਸਿੰਘ ਬਰਾੜ, ਡਾਇਰੈਕਟਰ ਜਗਦੀਪ ਸਿੰਘ ਬਰਾੜ ਨੇ ਬੱਚਿਆਂ ਤੇ ਸਮੂਹ ਸਕੂਲ ਸਟਾਫ ਨੂੰ ਹੋਲੀ ਦੇ ਤਿਉਹਾਰ ਦੀ ਵਧਾਈ ਦਿੱਤੀ¢ ਇਸ ਸਮੇਂ ਬੱਚਿਆਂ ਨੇ ਆਪਣੇ ਅਧਿਆਪਕਾਂ ਦੀ ਅਗਵਾਈ ਵਿਚ ਖੂਬ ਰੰਗ ਉਡਾਏ ਅਤੇ ਇਕ ਦੂਜੇ ਨੂੰ ਰੰਗ ਲਗਾ ਕੇ ਹੋਲੀ ਦੀਆਂ ਵਧਾਈਆਂ ਦਿੱਤੀਆਂ¢ ਇਸ ਸਮੇਂ ਸਕੂਲ ਅਧਿਆਪਕਾਂ ਵਲੋਂ ਬੱਚਿਆਂ ਨੂੰ ਹੋਲੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ¢