03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਐਸ.ਡੀ. ਕਾਲਜ ਫ਼ਾਰ ਵੋਮੈਨ ਮੋਗਾ ਵਿਖੇ ਦੋ ਰੋਜ਼ਾ 'ਐਸ.ਡੀ.ਉਲੰਪਿਕ 2026' ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 04-03-2026
ਮੋਗਾ, 3 ਮਾਰਚ (ਜਸਪਾਲ ਸਿੰਘ ਬੱਬੀ)-ਐਸ. ਡੀ. ਕਾਲਜ ਫ਼ਾਰ ਵੋਮੈਨ ਮੋਗਾ ਵਿਖੇ ਫਿਜ਼ੀਕਲ ਐਜੂਕੇਸ਼ਨ ਵਿਭਾਗ ਅਤੇ ਐਨ.ਐਸ.ਐਸ. ਯੂਨਿਟ ਦੇ ਸਾਂਝੇ ਉਪਰਾਲੇ ਨਾਲ ਦੋ ਰੋਜ਼ਾ 'ਐਸ.ਡੀ.ਉਲੰਪਿਕ 2026' ਕਰਵਾਇਆ | ਪਿ੍ੰਸੀਪਲ ਡਾ. ਨੀਨਾ ਅਨੇਜਾ ਨੇ ਉਲੰਪਿਕ-2026 ਦਾ ਉਦਘਾਟਨ ਕੀਤਾ ਤੇ ਖਿਡਾਰਨਾਂ ਨੂੰ ਕਿਹਾ ਕਿ ਉਲੰਪਿਕ 2026 ਦਾ ਮੰਤਵ ਵਿਦਿਆਰਥਣਾਂ ਵਿਚ ਖੇਡਾਂ ਪ੍ਰਤੀ ਰੁਚੀ ਵਧਾਉਣਾ, ਸਰੀਰਕ ਤੰਦਰੁਸਤੀ ਨੂੰ ਬੜ੍ਹਾਵਾ ਦੇਣਾ ਅਤੇ ਟੀਮ ਭਾਵਨਾ ਨੂੰ ਮਜ਼ਬੂਤ ਕਰਨਾ ਹੈ | ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਵਿਦਿਆਰਥੀ ਜੀਵਨ ਦਾ ਅਟੁੱਟ ਹਿੱਸਾ ਹਨ | ਖੇਡਾਂ ਸਿਰਫ਼ ਸਰੀਰਕ ਤਾਕਤ ਹੀ ਨਹੀਂ, ਸਗੋਂ ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਨੈਤਿਕ ਗੁਣਾਂ ਨੂੰ ਵੀ ਵਿਕਸਤ ਕਰਦੀਆਂ ਹਨ | ਸਟੇਜ ਸੰਚਾਲਨ ਦੀ ਜ਼ੰੁਮੇਵਾਰੀ ਨਮਿਤਾ ਬਰਮਨ ਨੇ ਨਿਭਾਈ | ਇਸ ਮੌਕੇ ਬੈਡਮਿੰਟਨ, ਸ਼ਤਰੰਜ ਤੇ ਟੇਬਲ ਟੈਨਿਸ ਦੇ ਮੁਕਾਬਲੇ ਕਰਵਾਏ | ਬੈਡਮਿੰਟਨ ਮੁਕਾਬਲੇ 'ਚ ਪਹਿਲਾ ਸਥਾਨ ਅੰਕਿਤਾ, ਦੂਸਰਾ ਸਥਾਨ ਕਾਵੇਰੀ, ਤੀਸਰਾ ਸਥਾਨ ਅਦਿਤੀ ਨੇ ਪ੍ਰਾਪਤ ਕੀਤਾ | ਸ਼ਤਰੰਜ ਮੁਕਾਬਲੇ ਵਿਚ ਪਹਿਲਾਂ ਸਥਾਨ ਸੰਜਨਾ, ਦੂਸਰਾ ਸਥਾਨ ਰਾਣੀ, ਤੀਸਰਾ ਸਥਾਨ ਅਕਾਂਕਸ਼ਾ ਨੇ ਹਾਸਲ ਕੀਤਾ | ਟੇਬਲ ਟੈਨਿਸ ਮੁਕਾਬਲੇ ਵਿਚ ਪਹਿਲਾਂ ਸਥਾਨ ਜੋਤੀ, ਦੂਜਾ ਸਥਾਨ ਨਵਜੋਤ ਕੌਰ, ਤੀਜਾ ਸਥਾਨ ਤਨਵੀ ਨੇ ਪ੍ਰਾਪਤ ਕੀਤਾ | ਜੇਤੂਆਂ ਨੂੰ ਇਨਾਮ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਐਨ.ਐਸ.ਐਸ. ਦੇ ਪ੍ਰੋਗਰਾਮ ਅਫ਼ਸਰ ਮਿਸਿਜ਼ ਊਸ਼ਾ ਰਾਣੀ ਨੇ ਅਹਿਮ ਯੋਗਦਾਨ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਬਾਘਾ ਪੁਰਾਣਾ ਵਿਖੇ 12 ਦੀ 'ਪੰਜਾਬ ਬਚਾਓ' ਰੈਲੀ ਲਈ ਜਥੇਦਾਰ ਮਾਹਲਾ ਵਲੋਂ ਸੰਪਰਕ ਮੁਹਿੰਮ ਤੇਜ਼ ਅਗਲੀ ਖ਼ਬਰ ਐਸ.ਡੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਲੋੜਵੰਦ ਵਿਦਿਆਰਥੀਆਂ ਨੂੰ ਪੈੱਨ ਅਤੇ ਕਾਪੀਆਂ ਵੰਡੀਆਂ <br/>
Ad Position 24
No active advertisement