ਸਮਾਧ ਭਾਈ, 3 ਮਾਰਚ (ਜਗਰੂਪ ਸਿੰਘ ਸਰੋਆ)-ਹਰਮੰਦਰ ਸਿੰਘ ਗਿੱਲ ਘੋਲੀਆ ਖੁਰਦ (ਯੂ.ਐਸ.ਏ.) ਦੇ ਸਤਿਕਾਰਯੋਗ ਪਿਤਾ ਹਰਚੰਦ ਸਿੰਘ ਗਿੱਲ (ਯੂ.ਐਸ.ਏ.) ਪਿਛਲੇ ਮਹੀਨੇ ਅਮਰੀਕਾ ਵਿਖੇ ਅਚਾਨਕ ਸਦੀਵੀਂ ਵਿਛੋੜਾ ਦੇ ਗਏ ਸਨ¢ ਇਸ ਦੁਖਦਾਈ ਸਮੇਂ ਮਨਜੀਤ ਸਿੰਘ ਬਿਲਾਸਪੁਰ ਵਿਧਾਇਕ ਨਿਹਾਲ ਸਿੰਘ ਵਾਲਾ, ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ, ਭੋਲਾ ਸਿੰਘ ਬਰਾੜ ਇੰਚਾਰਜ ਕਾਂਗਰਸ ਹਲਕਾ ਫਿਰੋਜ਼ਪੁਰ ਦਿਹਾਤੀ, ਤੀਰਥ ਸਿੰਘ ਮਾਹਲਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਹਲਕਾ ਬਾਘਾ ਪੁਰਾਣਾ, ਰਾਜਵਿੰਦਰ ਸਿੰਘ ਧਰਮਕੋਟ, ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਆਗੂ ਭਾਈ ਦਰਸ਼ਨ ਸਿੰਘ ਘੋਲੀਆ, ਸਾਬਕਾ ਸਰਪੰਚ ਅਮਰਜੀਤ ਸਿੰਘ ਗਿੱਲ, ਬਲਵਿੰਦਰ ਸਿੰਘ ਖਾਲਸਾ, ਚੰਦ ਸਿੰਘ ਪੰਚਾਇਤ ਮੈਂਬਰ, ਦਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਸਰਪੰਚ ਅਮਰ ਸਿੰਘ ਫੂਲੇਵਾਲਾ, ਤੇਜਿੰਦਰ ਸਿੰਘ ਗਿੱਲ, ਪਰਵਿੰਦਰ ਸਿੰਘ ਗਿੱਲ ਪੰਚਾਇਤ ਮੈਂਬਰ ਆਦਿ ਨੇ ਗਿੱਲ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ¢