03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਕੋਟਕਪੂਰਾ ਵਿਖੇ ਮਿਲੇਗੀ ਹੁਣ ਆਈ. ਏ. ਐਸ. ਤੇ ਆਈ. ਪੀ. ਐਸ. ਦੀ ਕੋਚਿੰਗ- ਡਾ. ਢਿੱਲੋਂ

Ad Position 21
No active advertisement
ਅਜੀਤ ਡੈਸਕ 04-03-2026
ਫ਼ਰੀਦਕੋਟ, 3 ਮਾਰਚ (ਜਸਵੰਤ ਸਿੰਘ ਪੁਰਬਾ)-ਸਥਾਨਕ ਬਠਿੰਡਾ ਸੜਕ 'ਤੇ ਸਥਿਤ ਬਾਬਾ ਫ਼ਰੀਦ ਗੁਰੂਕੁਲ ਗਰੁੱਪ ਆਫ਼ ਕਾਲਜਿਜ਼ ਵਿਖੇ ਸਵ: ਬਲਕਾਰ ਸਿੰਘ ਢਿੱਲੋਂ ਦੀ ਯਾਦ ਵਿਚ ਰੱਖੇ ਧਾਰਮਿਕ ਸਮਾਗਮ ਦੌਰਾਨ ਕਾਲਜ ਦੀ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਡਾ. ਮਨਜੀਤ ਸਿੰਘ ਢਿੱਲੋਂ ਨੇ ਆਖਿਆ ਕਿ ਉਨ੍ਹਾਂ ਦੀ ਪਿਛਲੇ ਲੰਮੇ ਸਮੇਂ ਤੋਂ ਦਿਲੀ ਇੱਛਾ ਰਹੀ ਹੈ ਕਿ ਪੰਜਾਬੀ ਨੌਜਵਾਨ ਮੁੰਡੇ-ਕੁੜੀਆਂ ਨੂੰ ਆਈ.ਏ.ਐਸ. ਤੇ ਆਈ.ਪੀ.ਐਸ. ਦੀ ਕੋਚਿੰਗ ਦੇ ਕੇ ਜੇਕਰ ਉਨ੍ਹਾਂ ਨੂੰ ਸਮਰੱਥ ਬਣਾਇਆ ਜਾਵੇ ਤਾਂ ਪੰਜਾਬ ਦੀ ਕਾਇਆਕਲਪ ਹੋ ਸਕਦੀ ਹੈ, ਕਿਉਂਕਿ ਪਹਿਲਾਂ ਦੇਸ਼ ਭਰ ਦੇ ਵੱਖ-ਵੱਖ ਰਾਜਾਂ 'ਚ ਪੰਜਾਬੀ ਨੌਜਵਾਨ ਆਈ.ਏ.ਐਸ. ਅਤੇ ਆਈ.ਪੀ.ਐਸ. ਦੀਆਂ ਕੁਰਸੀਆਂ 'ਤੇ ਬਿਰਾਜਮਾਨ ਹੁੰਦੇ ਸਨ ਪਰ ਅੱਜ ਪੰਜਾਬ ਵਿਚ ਦੂਜੇ ਰਾਜਾਂ ਦੇ ਆਈ.ਏ.ਐਸ. ਅਤੇ ਆਈ.ਪੀ.ਐਸ. ਆਦਿ ਅਧਿਕਾਰੀਆਂ ਦੀ ਬਹੁਤਾਤ ਹੈ | ਉਨ੍ਹਾਂ ਦੀ ਟੀਮ ਵਲੋਂ ਆਈ.ਏ.ਐਸ. ਅਤੇ ਆਈ.ਪੀ.ਐਸ. ਦੇ ਨਾਲ-ਨਾਲ ਡਾਕਟਰ, ਡਿਫ਼ੈਂਸ ਅਫ਼ਸਰ, ਆਰਕੀਟੈਕਟ, ਜੱਜ ਟੇ੍ਰਨਿੰਗ ਸਮੇਤ ਹੋਰ ਬਹੁਤ ਸਾਰੇ ਅਜਿਹੇ ਕੋਰਸ ਕਰਵਾਉਣ ਦੀ ਯੋਜਨਾ ਬਣਾਈ ਗਈ ਹੈ | ਇਸ ਮੌਕੇ ਮੁੱਖ ਮਹਿਮਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਡਾ. ਮਨਜੀਤ ਸਿੰਘ ਢਿੱਲੋਂ ਦੀ ਟੀਮ ਦਾ ਇਹ ਉਪਰਾਲਾ ਪ੍ਰਸ਼ੰਸਾਯੋਗ ਹੈ, ਕਿਉਂਕਿ ਬੱਚਿਆਂ ਤੇ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਕਰਨ ਵਾਲੇ ਉਪਰਾਲੇ ਸਾਰਿਆਂ ਲਈ ਸ਼ੁੱਭ ਸੰਕੇਤ ਹੁੰਦੇ ਹਨ | ਡਿਪਟੀ ਡਾਇਰੈਕਟਰ ਡਾ. ਪ੍ਰੀਤਮ ਸਿੰਘ ਛੋਕਰ ਨੇ ਦੱਸਿਆ ਕਿ ਦਿੱਲੀ, ਚੰਡੀਗੜ੍ਹ ਤੇ ਕੋਟਾ ਵਰਗੇ ਮਹਾਂਨਗਰਾਂ ਵਿਚ ਮਿਲਣ ਵਾਲੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਤੇ ਕੋਚਿੰਗ ਦੀ ਸਹੂਲਤ ਹੁਣ ਕੋਟਕਪੂਰੇ ਦੀਆਂ 300 ਲੜਕੀਆਂ ਨੂੰ ਇਸ ਕਾਲਜ ਵਿਖੇ ਮਿਲੇਗੀ | ਵਿਜਡਮ ਕੋਟਾ ਕਲਾਸਾਂ ਦੇ ਡਾਇਰੈਕਟਰ ਵਿਨੋਦ ਵਰਮਾ ਤੇ ਪ੍ਰਬੰਧਕ ਅਫ਼ਸਰ ਹਰਪ੍ਰੀਤ ਸਿੰਘ ਬੱਬੂ ਨੇ ਕਿਹਾ ਕਿ ਦੇਸ਼ ਭਰ 'ਚ ਇਹ ਸੰਸਥਾ ਸਭ ਤੋਂ ਸਸਤੀ ਹੋਵੇਗੀ, ਇਸ ਵਿਚ ਪੜ੍ਹਾਈ ਦਾ ਮਿਆਰ ਉੱਚ ਪੱਧਰ ਦਾ ਹੋਵੇਗਾ | ਅੰਤ 'ਚ ਪ੍ਰਵਾਸੀ ਭਾਰਤੀਆਂ ਸਤਬੀਰ ਸਿੰਘ ਬਰਾੜ ਯੂ.ਐਸ.ਏ., ਕਮਲਦੀਪ ਸਿੰਘ ਮਾਨ ਆਸਟ੍ਰੇਲੀਆ ਸਮੇਤ ਕੁਝ ਧਾਰਮਿਕ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਬਾਬਾ ਜਸ਼ਨਪ੍ਰੀਤ ਸਿੰਘ, ਬਾਬਾ ਗਾਗਾ ਸਿੰਘ, ਇੰਜੀ. ਜਨਜੀਤਪਾਲ ਸਿੰਘ ਸੇਖੋਂ, ਇੰਜੀ. ਜਰਮਨਜੀਤ ਸਿੰਘ ਸੰਧੂ, ਮਾ. ਕੁਲਦੀਪ ਸਿੰਘ ਮੌੜ, ਸੁਖਦੀਪ ਸਿੰਘ ਸੰਧੂ, ਬਲਜੀਤ ਸਿੰਘ ਖੀਵਾ, ਗੁਰਿੰਦਰ ਸਿੰਘ ਮਹਿੰਦੀਰੱਤਾ, ਭੈਣ ਮਨਜੀਤ ਕੌਰ ਨਾਨਕਸਰ ਠਾਠ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਰਕੀਟ ਕਮੇਟੀ ਸਾਦਿਕ ਦਾ ਚੇਅਰਮੈਨ ਬਣਨ ਲਈ ਚਾਹਵਾਨਾਂ ਦੀ ਭੱਜ ਦੌੜ ਸ਼ੁਰੂ ਅਗਲੀ ਖ਼ਬਰ ਘੋਲੀਆ ਖੁਰਦ ਦੇ ਗਿੱਲ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ
Ad Position 24
No active advertisement