18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਮਾਸਟਰ ਗੁਰਪ੍ਰੀਤ ਸਿੰਘ ਖ਼ਾਲਸਾ ਨੂੰ ਸ਼ਰਧਾਂਜਲੀਆਂ ਭੇਟ <br/>

Ad Position 21
No active advertisement
ਅਜੀਤ ਡੈਸਕ 06-03-2026
ਮੋਗਾ, 5 ਮਾਰਚ (ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਆਗੂ ਭਾਈ ਜਗਸੀਰ ਸਿੰਘ ਜੱਗਾ ਡਾਲਾ ਦੇ ਹੋਣਹਾਰ ਪੁੱਤਰ ਮਾਸਟਰ ਗੁਰਪ੍ਰੀਤ ਸਿੰਘ ਖ਼ਾਲਸਾ ਜੋ ਪਿਛਲੇ ਦਿਨੀਂ ਅਚਾਨਕ ਸਦੀਂਵੀਂ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਉਨ੍ਹਾਂ ਨਮਿਤ ਰੱਖੇ ਗਏ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਪਿੰਡ ਡਾਲਾ ਦੇ ਗੁਰਦੁਆਰਾ ਰੋੜੀ ਸਾਹਿਬ ਵਿਖੇ ਹੋਈ | ਇਸ ਮੌਕੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ ਤੋਂ ਪੁੱਜੇ ਭਾਈ ਜਰਨੈਲ ਸਿੰਘ ਦੇ ਕੀਰਤਨੀ ਜਥੇ ਵਲੋਂ ਆਈਆਂ ਹੋਈਆਂ ਸੰਗਤਾਂ ਨੂੰ ਕੀਰਤਨ ਰਾਹੀਂ ਜੀਵਨ ਮਰਨ ਦੇ ਫ਼ਲਸਫ਼ੇ ਤੋਂ ਜਾਣੂੰ ਕਰਵਾਉਂਦਿਆਂ ਗੁਰਬਾਣੀ ਨਾਲ ਜੋੜਿਆ | ਅੰਤਿਮ ਅਰਦਾਸ ਉਪਰੰਤ ਭਾਈ ਜਸਵਿੰਦਰ ਸਿੰਘ ਖ਼ਾਲਸਾ ਨੇ ਮਾਸਟਰ ਗੁਰਪ੍ਰੀਤ ਸਿੰਘ ਖ਼ਾਲਸਾ ਦੇ ਜੀਵਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਪ੍ਰੀਤ ਸਿੰਘ ਛੋਟੀ ਉਮਰ ਤੋਂ ਹੀ ਧਾਰਮਿਕ ਖ਼ਿਆਲਾਂ ਦੇ ਧਾਰਨੀ ਸਨ | | ਇਸ ਮੌਕੇ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ, ਕਾਰਜਕਾਰੀ ਪ੍ਰਧਾਨ ਬੂਟਾ ਸਿੰਘ ਰਣਸੀਂਹ, ਮਨਜੀਤ ਸਿੰਘ ਰਾਏ ਜ਼ੀਰਾ ਮੈਂਬਰ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ, ਰੇਸ਼ਮ ਸਿੰਘ ਖੁਖਰਾਣਾ, ਪ੍ਰੀਤਇੰਦਰਪਾਲ ਸਿੰਘ ਮਿੰਟੂ ਸਰਪੰਚ ਰਣਸੀਂਹ ਕਲਾਂ, ਜਸਦੀਪ ਸਿੰਘ ਡਾਲਾ ਸ਼੍ਰੋਮਣੀ ਅਕਾਲੀ ਦਲ, ਅਮਰੀਕ ਸਿੰਘ ਪ੍ਰਧਾਨ ਸਿੱਖ ਫੁਲਵਾੜੀ ਗੁਰਮਤਿ ਕੇਂਦਰ ਡਾਲਾ ਨੇ ਸ਼ਰਧਾਂਜਲੀਆਂ ਭੇਟ ਕਰਦਿਆਂ ਕਿਹਾ ਕਿ ਮਾਸਟਰ ਗੁਰਪ੍ਰੀਤ ਸਿੰਘ ਖ਼ਾਲਸਾ ਪੂਰੀ ਤਰ੍ਹਾਂ ਪੰਥ ਨੂੰ ਸਮਰਪਿਤ ਸ਼ਖ਼ਸੀਅਤ ਸਨ | ਇਸ ਮੌਕੇ ਮਾਸਟਰ ਗੁਰਪ੍ਰੀਤ ਸਿੰਘ ਖ਼ਾਲਸਾ ਤੋਂ ਸਿੱਖਿਆ ਲੈ ਰਹੇ ਬੱਚੇ ਜਸਕੀਰਤ ਸਿੰਘ ਤੇ ਅੰਤਿਮ ਅਰਦਾਸ ਵਿਚ ਸਪੈਸ਼ਲ ਆਸਟ੍ਰੇਲੀਆ ਤੋਂ ਪੁੱਜੀ ਬੱਚੀ ਗਗਨਦੀਪ ਕੌਰ ਨੇ ਵੀ ਆਪਣੇ ਉਸਤਾਦ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ | ਸ਼ਰਧਾਂਜਲੀ ਸਮਾਗਮ ਵਿਚ ਉਂਕਾਰ ਸਿੰਘ ਬਰਾੜ ਭਦੌੜ, ਹਰਜਿੰਦਰ ਸਿੰਘ ਰੋਡੇ ਚੇਅਰਮੈਨ ਮਾਰਕੀਟ ਕਮੇਟੀ ਮੋਗਾ, ਸੁਰਿੰਦਰ ਸਿੰਘ ਰਾਜਾ ਰੋਡੇ, ਡਾ. ਬਲਦੇਵ ਸਿੰਘ ਧੂੜਕੋਟ, ਜਗਜੀਤ ਸਿੰਘ ਡਾਲਾ, ਜਸਪਾਲ ਸਿੰਘ ਡਾਲਾ, ਭਾਈ ਜਰਨੈਲ ਸਿੰਘ ਧਾਰਮਿਕ ਆਗੂ, ਭਾਈ ਜਗਵਿੰਦਰ ਸਿੰਘ ਡਾਲਾ, ਸਰਪੰਚ ਬਲਦੇਵ ਸਿੰਘ ਡਾਲਾ, ਮਾਸਟਰ ਚਰਨਜੀਤ ਸਿੰਘ ਡਾਲਾ, ਭੁਪਿੰਦਰ ਸਿੰਘ ਵੜੈਚ ਸ਼ਹਿਰੀ ਪ੍ਰਧਾਨ ਮੋਗਾ, ਜਥੇਦਾਰ ਕਰੋੜ ਸਿੰਘ ਤਲਵੰਡੀ, ਜਥੇਦਾਰ ਕਰਤਾਰ ਸਿੰਘ ਧਰਮਕੋਟ, ਜਸਵੀਰ ਸਿੰਘ ਜਨੇਰ, ਗੁਰਪ੍ਰੀਤ ਸਿੰਘ ਜੌਹਲ ਧੱਲੇਕੇ, ਭਾਈ ਹਰਪ੍ਰੀਤ ਸਿੰਘ ਧੱਲੇਕੇ, ਗੁਰਦੀਪ ਸਿੰਘ ਰੰਧਾਵਾ, ਨਾਇਬ ਸਿੰਘ ਤਖਾਣਵੱਧ, ਸਰਪੰਚ ਦਵਿੰਦਰ ਸਿੰਘ ਨੱਥੂਵਾਲਾ, ਜਥੇਦਾਰ ਮੰਡਾਲ ਸਿੰਘ ਡਾਲਾ, ਜੀਤ ਸਿੰਘ ਨੱਥੂਵਾਲਾ ਜਦੀਦ, ਜਗਦੇਵ ਸਿੰਘ ਬੁੱਘੀਪੁਰਾ, ਜਸਦੀਪ ਸਿੰਘ ਡਾਲਾ, ਗੁਰਮੇਲ ਸਿੰਘ ਰਣਸੀਂਹ, ਰਾਜਪਾਲ ਸਿੰਘ ਰੌਂਤਾ, ਜਥੇਦਾਰ ਪਰਮਜੀਤ ਸਿੰਘ ਧੱਲੇਕੇ, ਜਥੇਦਾਰ ਹਰਬੰਸ ਸਿੰਘ ਵੱਡਾਘਰ, ਜਗਸੀਰ ਸਿੰਘ ਸੈਕਟਰੀ, ਸਰਪੰਚ ਪਰਵਿੰਦਰ ਕੌਰ ਡਾਲਾ, ਜਥੇਦਾਰ ਹਰਦੇਵ ਸਿੰਘ ਫ਼ੌਜੀ ਡਾਲਾ, ਭਾਈ ਸੁਖਜੀਤ ਸਿੰਘ ਡਾਲਾ, ਭਾਈ ਗੁਰਜੀਤ ਸਿੰਘ ਮਧੇਕੇ, ਦਲੀਪ ਸਿੰਘ ਬੱਧਨੀ ਖ਼ੁਰਦ, ਨਿਰਭੈ ਸਿੰਘ ਪ੍ਰਧਾਨ ਧਰਮਕੋਟ, ਨੰਬਰ ਬਲਜਿੰਦਰ ਸਿੰਘ ਤਖਾਣਵੱਧ, ਹਰਦੇਵ ਸਿੰਘ ਬਹੁਜਨ ਸਮਾਜ ਪਾਰਟੀ ਆਗੂ, ਭਾਈ ਗੁਰਪ੍ਰੀਤ ਸਿੰਘ ਡਾਲਾ, ਭਾਈ ਹਰਪ੍ਰੀਤ ਸਿੰਘ ਡਾਲਾ, ਭਾਈ ਹਰਜਿੰਦਰ ਸਿੰਘ ਡਾਲਾ, ਬਲਜੀਤ ਸਿੰਘ ਅਕਾਲੀਆਂ ਵਾਲਾ, ਗੁਰਲਾਭ ਸਿੰਘ ਧਰਮਕੋਟ, ਥਾਣੇਦਾਰ ਸੁਖਮੰਦਰ ਸਿੰਘ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਜਸਵੀਰ ਸਿੰਘ, ਭਾਈ ਪਿ੍ਥੀਪਾਲ ਸਿੰਘ ਦੱਦਾਹੂਰ, ਪੂਰਨ ਸਿੰਘ ਰੰਧਾਵਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਮਾਸਿਕ ਬਲਾਕ ਪੱਧਰੀ ਇਕੱਤਰਤਾ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਫਾਊਾਡਰ ਪ੍ਰਧਾਨ ਗੁਰਮੀਤ ਸਿੰਘ ਨੂੰ ਸਦਮਾ-ਭਰਾ ਦਾ ਦਿਹਾਂਤ
Ad Position 24