ਕੋਟ ਈਸੇ ਖਾਂ, 5 ਮਾਰਚ (ਗੁਰਮੀਤ ਸਿੰਘ ਖ਼ਾਲਸਾ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਮਹੀਨਾਵਾਰ ਬੈਠਕ ਸੂਬਾ ਪ੍ਰਧਾਨ ਫ਼ਰਮਾਨ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬਲਾਕ ਪ੍ਰਧਾਨ ਕਾਰਜ ਸਿੰਘ ਮਸੀਤਾਂ ਦੀ ਅਗਵਾਈ ਵਿਚ ਛਾਉਣੀ ਨਿਹੰਗ ਸਿੰਘਾਂ ਕੋਟ ਈਸੇ ਖਾਂ ਵਿਖੇ ਹੋਈ | ਬੈਠਕ ਦੀ ਕਾਰਵਾਈ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਬਹਿਰਾਮਕੇ ਨੇ ਚਲਾਈ | ਬੈਠਕ ਦੌਰਾਨ ਮੌਜੂਦਾ ਕਿਸਾਨੀ ਹਾਲਾਤਾਂ 'ਤੇ ਜਿੱਥੇ ਵਿਸਥਾਰ ਸਹਿਤ ਚਰਚਾ ਕੀਤੀ ਗਈ ਉੱਥੇ ਹੀ ਆਗੂਆਂ ਨੇ ਇਰਾਨ ਤੇ ਅਮਰੀਕਾ, ਇਸਰਾਈਲ ਦਰਮਿਆਨ ਹੋ ਰਹੇ ਯੁੱਧ ਨੂੰ ਲੈ ਕੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ | ਬੈਠਕ ਮੌਕੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਬਹਿਰਾਮਕੇ, ਬਲਾਕ ਪ੍ਰਧਾਨ ਕਾਰਜ ਸਿੰਘ ਮਸੀਤਾਂ, ਸੂਰਤ ਸਿੰਘ ਬਹਿਰਾਮਕੇ ਕੋਰ ਕਮੇਟੀ ਮੈਂਬਰ, ਸੁਖਵਿੰਦਰ ਸਿੰਘ ਕਾਲਾ, ਰਾਮ ਸਿੰਘ ਜਾਨੀਆ, ਸੂਰਤ ਸਿੰਘ ਸੂਬਾ ਮੀਤ ਪ੍ਰਧਾਨ, ਬਲਬੀਰ ਸਿੰਘ ਬਹਿਰਾਮਕੇ, ਅਮਨਦੀਪ ਸਿੰਘ ਕੋਟ, ਪ੍ਰੀਤਮ ਸਿੰਘ ਲਾਟੀ, ਮਨਦੀਪ ਸਿੰਘ ਮੰਨਾ, ਜਗਜੀਤ ਸਿੰਘ ਮਸੀਤਾਂ, ਬੂਟਾ ਸਿੰਘ, ਸੁਖਵਿੰਦਰ ਸਿੰਘ ਵਿਰਕ, ਸੁਰਜੀਤ ਸਿੰਘ ਵਿਰਕ, ਇੰਦਰਜੀਤ ਸਿੰਘ ਖੋਸਾ ਕੋਟਲਾ, ਸਾਰਜ ਸਿੰਘ, ਕੁਲਵਿੰਦਰ ਸਿੰਘ, ਬਲਰਾਜ ਸਿੰਘ, ਲਖਵੀਰ ਸਿੰਘ, ਬੀਰਇੰਦਰਜੀਤ ਸਿੰਘ ਆਦਿ ਹਾਜ਼ਰ ਸਨ |