18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਹੋਲੇ ਮਹੱਲੇ ਸੰਬੰਧੀ ਲੰਗਰ ਲਗਾਇਆ

Ad Position 21
No active advertisement
ਅਜੀਤ ਡੈਸਕ 06-03-2026
ਕਿਸ਼ਨਪੁਰਾ ਕਲਾਂ, 5 ਮਾਰਚ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਖਾਲਸੇ ਦਾ ਕੌਮੀ ਤਿਉਹਾਰ ਹੋਲਾ ਮਹੱਲਾ ਮਨਾਉਣ ਲਈ ਸ੍ਰੀ ਅਨੰਦਪੁਰ ਸਾਹਿਬ ਜਾ ਰਹੀਆਂ ਸੰਗਤਾਂ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋਲੇ ਮਹੱਲੇ 'ਤੇ ਆਉਣ ਜਾਣ ਵਾਲੀ ਸੰਗਤ ਤੇ ਲੋੜਵੰਦਾਂ ਲਈ ਪਿੰਡ ਕਿਸ਼ਨਪੁਰਾ ਖ਼ੁਰਦ ਦਾਨੂੰਵਾਲਾ ਦੀ ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀਆਂ, ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਨਹਿਰ ਦੇ ਕੰਢੇ 'ਤੇ ਤਿੰਨ ਰੋਜ਼ਾ ਲੰਗਰ ਲਗਾਇਆ ਗਿਆ | ਜਿਸ 'ਚ ਨਗਰ ਨਿਵਾਸੀਆਂ ਨੇ ਬੜੇ ਉਤਸ਼ਾਹ ਨਾਲ ਸੇਵਾ ਕਰਦਿਆਂ ਪੂਰੀਆਂ ਛੋਲੇ, ਚਾਹ ਪਕੌੜੇ, ਦਾਲ ਫੁਲਕਾ, ਜਲੇਬੀਆਂ, ਠੰਢੇ ਆਦਿ ਕਈ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਗਏ | ਕਿੰਗਜ਼ ਵੇਅ ਗਲੋਬਲ ਸਕੂਲ ਦੇ ਚੇਅਰਮੈਨ ਬਲਜੀਤ ਸਿੰਘ ਸਿੱਧੂ ਅਤੇ ਡਾਇਰੈਕਟਰ ਜਸਵਿੰਦਰ ਸਿੰਘ ਸਿੱਧੂ ਨੇ ਹੋਲਾ ਮੁਹੱਲੇ ਤੇ ਲਗਾਏ ਲੰਗਰ ਦੀ ਵਧਾਈ ਦਿੰਦਿਆਂ ਕਿਹਾ ਹੈ ਕਿ ਇਹ ਸੰਗਤ ਬੜੀ ਕਰਮਾ ਭਾਗਾਂ ਵਾਲੀ ਹੈ ਜਿਨ੍ਹਾਂ ਨੇ ਤਿੰਨੋਂ ਦਿਨ ਲੰਗਰਾਂ ਦੀ ਵੱਧ ਚੜ ਕੇ ਸੇਵਾ ਵਿਚ ਹਿੱਸਾ ਲਿਆ ਹੈ | ਇਸ ਮੌਕੇ ਸੇਵਾ ਕਰਨ ਵਾਲਿਆਂ 'ਚ ਕਿੰਗਜ਼ ਵੇਅ ਗਲੋਬਲ ਸਕੂਲ ਦੇ ਪਿ੍ੰਸੀਪਲ ਡਾ. ਬੀ. ਜੇ. ਨਾਗੇਸ਼, ਸਾਬਕਾ ਸਰਪੰਚ ਜਸਮੱਤ ਸਿੰਘ ਮੱਤਾ, ਨੰਬਰਦਾਰ ਬਲਵੀਰ ਸਿੰਘ ਕਾਲਾ, ਜੇ.ਈ. ਅੰਗਰੇਜ਼ ਸਿੰਘ ਸਿੱਧੂ, ਬਖ਼ਸ਼ੀਸ਼ ਸਿੰਘ ਸਿੱਧੂ, ਬੋਹੜ ਸਿੰਘ, ਗੁਰਨਾਮ ਸਿੰਘ, ਇਕਬਾਲ ਸਿੰਘ ਸਿੱਧੂ, ਸੁਖਦੇਵ ਸਿੰਘ, ਰਛਪਾਲ ਸਿੰਘ, ਮੇਜਰ ਸਿੰਘ, ਕੁਲਵੰਤ ਸਿੰਘ, ਮਨਪ੍ਰੀਤ ਸਿੰਘ, ਰਾਜਾ ਸਿੱਧੂ, ਸੁਖਦੇਵ ਸਿੰਘ, ਰਛਪਾਲ ਸਿੰਘ ਮੱਲ੍ਹੀ, ਬੂਟਾ ਸਿੰਘ ਮੱਲ੍ਹੀ, ਰਘਬੀਰ ਸਿੰਘ, ਜੋਰੀ ਸਿੱਧੂ, ਜਸਧੀਰ ਸਿੰਘ, ਗੁਰਚਰਨ ਸਿੰਘ, ਹਰਭਜਨ ਸਿੰਘ, ਸੋਨੀ ਸਿੱਧੂ, ਗੁਰਮੁਖ ਸਿੰਘ, ਰਛਪਾਲ ਸਿੰਘ, ਇੰਦਰਜੀਤ ਸਿੰਘ, ਸੁਖਚੈਨ ਸਿੰਘ, ਬਾਜ ਸਿੰਘ, ਹੀਰਾ ਸਿੰਘ, ਪ੍ਰਕਾਸ਼ ਸਿੰਘ, ਦਰਸ਼ਨ ਸਿੰਘ ਸਿੱਧੂ, ਲਖਵਿੰਦਰ ਸਿੰਘ, ਜਸਪਾਲ ਸਿੰਘ ਆਦਿ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਸਕੂਲ ਬਿਲਾਸਪੁਰ 'ਚ ਖੇਡੀ ਗਿਆਨ ਦੀ ਹੋਲੀ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਮਾਸਿਕ ਬਲਾਕ ਪੱਧਰੀ ਇਕੱਤਰਤਾ
Ad Position 24