19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਆਕਸਫੋਰਡ ਸਕੂਲ ਦੀ ਵਿਦਿਆਰਥਣ ਰਵਨੀਤ ਕੌਰ ਬਣੀ ਸੀ.ਏ.

Ad Position 21
No active advertisement
ਅਜੀਤ ਡੈਸਕ 06-03-2026
ਮੋਗਾ, 5 ਮਾਰਚ (ਸੁਰਿੰਦਰਪਾਲ ਸਿੰਘ)-ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈ ਇਕ ਅਜਿਹਾ ਵਿੱਦਿਅਕ ਅਦਾਰਾ ਹੈ ਜੋ ਵਿਦਿਆਰਥੀਆਂ ਦੀ ਸੰਪੂਰਨ ਕੁਸ਼ਲਤਾ ਨਾਲ ਅਗਵਾਈ ਕਰਦਾ ਹੈ ਅਤੇ ਵਿਦਿਆਰਥੀ ਸਫਲਤਾ ਦੀਆਂ ਮੰਜ਼ਲਾਂ ਨੂੰ ਛੂੰਹਦਾ ਹੈ | ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਸੰਸਥਾ ਦੀ 2017-18 ਸੈਸ਼ਨ ਦੀ ਵਿਦਿਆਰਥਣ ਰਵਨੀਤ ਕੌਰ ਪੁੱਤਰੀ ਕਮਲਜੀਤ ਕੌਰ, ਹਰਜੀਤ ਸਿੰਘ ਸਿੱਧੂ ਵਾਸੀ ਦਿਆਲਪੁਰਾ ਮਿਰਜ਼ਾ ਆਪਣੀ ਕਰੜੀ ਮਿਹਨਤ ਸਦਕਾ ਚਾਰਟਡ ਅਕਾਊਾਟੈਂਟ ਬਣੀ ਹੈ | ਜ਼ਿਕਰਯੋਗ ਹੈ ਕਿ ਰਵਨੀਤ ਕੌਰ ਨਰਸਰੀ ਜਮਾਤ ਤੋਂ ਹੀ ਇਸ ਸਕੂਲ ਦੀ ਵਿਦਿਆਰਥਣ ਰਹੀ ਹੈ | ਇਹ ਬਚਪਨ ਤੋਂ ਹੀ ਬਹੁਤ ਮਿਹਨਤੀ ਸੀ, ਜੋ ਵੀ ਮਨ ਵਿਚ ਠਾਣ ਲੈਂਦੀ ਸੀ, ਉਸ ਨੂੰ ਪ੍ਰਾਪਤ ਕਰਨ ਦਾ ਜਜ਼ਬਾ ਰੱਖਦੀ ਸੀ | ਉਹ ਪੜ੍ਹਾਈ ਵਿਚ ਹੀ ਨਹੀਂ, ਭਿੰਨ-ਭਿੰਨ ਗਤੀਵਿਧੀਆਂ ਵਿਚ ਵੀ ਹਮੇਸ਼ਾ ਮੋਹਰੀ ਰਹਿੰਦੀ ਸੀ | ਰਵਨੀਤ ਨੇ ਦੱਸਿਆ ਕਿ ਉਸ ਨੇ ਫਾਊਾਡੇਸ਼ਨ ਜੂਨ 2021 ਵਿਚ ਸੀ.ਓ. ਇੰਟਰ ਮਈ 2023 ਵਿਚ ਅਤੇ ਆਰਟੀਕਲਸ਼ਿਪ 2023-25 ਵਿਚ ਕਲੀਅਰ ਕੀਤਾ ਸੀ | ਉਨ੍ਹਾਂ ਨੇ ਇਸ ਪ੍ਰਾਪਤੀ ਲਈ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਤੇ ਪਿ੍ੰਸੀਪਲ ਰੂਪ ਲਾਲ ਬਾਂਸਲ ਦਾ ਧੰਨਵਾਦ ਕੀਤਾ | ਪਿ੍ੰਸੀਪਲ ਰੂਪ ਲਾਲ ਬਾਂਸਲ ਨੇ ਰਵਨੀਤ ਕੌਰ ਦਾ ਮੂੰਹ ਮਿੱਠਾ ਕਰਵਾਇਆ ਤੇ ਹੋਰ ਅੱਗੇ ਵਧਣ ਦਾ ਅਸ਼ੀਰਵਾਦ ਦਿੱਤਾ | ਪਿ੍ੰਸੀਪਲ ਰੂਪ ਲਾਲ ਬਾਂਸਲ ਨੇ ਰਵਨੀਤ ਦੀ ਇਸ ਪ੍ਰਾਪਤੀ 'ਤੇ ਆਪਣੀ ਖ਼ੁਸ਼ੀ ਜ਼ਾਹਿਰ ਕੀਤੀ |
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਅਮਿਤ ਅਗਰਵਾਲ ਦੀ ਅਗਵਾਈ ਹੇਠ ਯੂਥ ਅਗਰਵਾਲ ਸਭਾ ਬਾਘਾ ਪੁਰਾਣਾ ਦੀ ਮੀਟਿੰਗ ਅਗਲੀ ਖ਼ਬਰ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ 29 ਨੂੰ
Ad Position 24