ਬਾਘਾ ਪੁਰਾਣਾ, 5 ਮਾਰਚ (ਗੁਰਮੀਤ ਸਿੰਘ ਮਾਣੂੰਕੇ)-ਸਥਾਨਕ ਸ਼ਹਿਰ ਦੀ ਨਿਹਾਲ ਸਿੰਘ ਵਾਲਾ ਸੜਕ ਉੱਪਰਲੇ ਅਗਰਵਾਲ ਫੀਲਿੰਗ ਸਟੇਸ਼ਨ ਵਿਖੇ ਯੂਥ ਅਗਰਵਾਲ ਸਭਾ ਦੀ ਵਿਸ਼ੇਸ਼ ਬੈਠਕ ਨਵ-ਨਿਯੁਕਤ ਪ੍ਰਧਾਨ ਅਮਿਤ ਅਗਰਵਾਲ ਦੀ ਅਗਵਾਈ ਹੇਠ ਹੋਈ | ਜਿਸ 'ਚ ਪਵਨ ਗੋਇਲ ਸਰਪ੍ਰਸਤ, ਮਿਲਨ ਗਰਗ ਸੀਨੀਅਰ ਉਪ ਪ੍ਰਧਾਨ, ਪ੍ਰੇਮ ਬਾਂਸਲ ਸੈਕਟਰੀ, ਬਿੱਟਾ ਜਿੰਦਲ ਜੁਆਇੰਟ ਸੈਕਟਰੀ, ਸਾਹਿਲ ਬਾਂਸਲ ਕੈਸ਼ੀਅਰ, ਅਮਿਤ ਜਿੰਦਲ ਜੁਆਇੰਟ ਕੈਸ਼ੀਅਰ, ਦੀਕਸ਼ਤ ਗਰਗ, ਵਿਵੇਕ ਨੌਹਰੀਆ, ਸੁਰਿੰਦਰ ਬਾਂਸਲ, ਚਿੰਟੂ ਗਰਗ, ਤਨੂ ਗੋਇਲ, ਪੰਕਜ ਗਰਗ ਨੇ ਸ਼ਮੂਲੀਅਤ ਕੀਤੀ¢ ਮੀਟਿੰਗ ਦੌਰਾਨ ਪ੍ਰਧਾਨ ਅਮਿਤ ਅਗਰਵਾਲ ਨੇ ਸਾਥੀ ਅਹੁਦੇਦਾਰਾਂ ਤੇ ਮੈਂਬਰਾਂ ਨਾਲ ਵੱਖ-ਵੱਖ ਕਾਰਜਾਂ ਨੂੰ ਲੈ ਕੇ ਵਿਚਾਰ-ਚਰਚਾ ਕੀਤੀ¢ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਅਮਿਤ ਅਗਰਵਾਲ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਯੂਥ ਅਗਰਵਾਲ ਸਭਾ ਇਸ ਤਰ੍ਹਾਂ ਦੇ ਠੋਸ ਉਪਰਾਲੇ ਕਰੇਗੀ ਤਾਂ ਜੋ ਅਗਰਵਾਲ ਭਾਈਚਾਰੇ ਦੇ ਲੋਕਾਂ ਦੀ ਏਕਤਾ ਇਕ ਮਿਸਾਲ ਦੀ ਤਰ੍ਹਾਂ ਹੋਵੇ | ਪ੍ਰਧਾਨ ਅਮਿਤ ਨੇ ਦੱਸਿਆ ਕਿ ਸੰਸਥਾ ਦੇ ਢਾਂਚੇ ਨੂੰ ਹੋਰ ਮਜ਼ਬੂਤ ਬਣਾਉਣ ਲਈ ਜਲਦ ਹੀ ਨਵੀਆਂ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ ਤੇ ਨੌਜਵਾਨ ਵਰਗ ਨੂੰ ਵੱਡੀ ਗਿਣਤੀ ਨਾਲ ਜੋੜਨ ਲਈ ਵਿਸ਼ੇਸ਼ ਅਭਿਆਨ ਚਲਾਇਆ ਜਾਵੇਗਾ¢ ਮੀਟਿੰਗ ਵਿਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਯੂਥ ਅਗਰਵਾਲ ਸਭਾ ਵਲੋਂ ਸਮਾਜ ਸੇਵਾ ਦੇ ਕਾਰਜ ਲਗਾਤਾਰ ਜਾਰੀ ਰੱਖੇ ਜਾਣਗੇ¢ ਅੰਤ 'ਚ ਪ੍ਰਧਾਨ ਅਗਰਵਾਲ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਯੂਥ ਅਗਰਵਾਲ ਸਭਾ ਸਿਰਫ਼ ਇਕ ਸੰਸਥਾ ਨਹੀਂ ਸਗੋਂ ਇਕ ਪਰਿਵਾਰ ਹੈ, ਜਿਸ ਦੀ ਸੋਚ ਭਾਈਚਾਰੇ ਦੀ ਤਰੱਕੀ ਤੇ ਏਕਤਾ ਨੂੰ ਯਕੀਨੀ ਬਣਾਉਣਾ ਹੈ¢