19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਆਮ ਆਦਮੀ ਪਾਰਟੀ ਨੇ ਸਦਾ ਆਪਣੇ ਵਲੰਟੀਅਰਾਂ ਨੂੰ ਮਾਣ ਬਖ਼ਸ਼ਿਆ-ਵਿਧਾਇਕ ਬਿਲਾਸਪੁਰ

Ad Position 21
No active advertisement
ਅਜੀਤ ਡੈਸਕ 06-03-2026
ਨਿਹਾਲ ਸਿੰਘ ਵਾਲਾ, 5 ਮਾਰਚ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੀ ਰਹਿਨੁਮਾਈ ਹੇਠ ਬਲਾਕ ਨਿਹਾਲ ਸਿੰਘ ਵਾਲਾ ਦੇ ਚੇਅਰਮੈਨ ਅਤੇ ਵਾਇਸ ਚੇਅਰਪਰਸਨ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ | ਆਮ ਆਦਮੀ ਪਾਰਟੀ ਅਤੇ ਦੂਜੇ ਦਲਾਂ ਦੇ ਸਾਰੇ ਮੈਂਬਰਾਂ ਦੀ ਮੌਜੂਦਗੀ ਵਿਚ ਹਰਜਿੰਦਰ ਸਿੰਘ ਕੋਕਰੀ ਕਲਾਂ ਚੇਅਰਮੈਨ ਅਤੇ ਜਸਵੰਤ ਕੌਰ ਬਿਲਾਸਪੁਰ ਵਾਈਸ ਚੇਅਰਪਰਸਨ ਚੁਣੇ ਗਏ | ਇਸ ਮੌਕੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਦਾ ਆਪਣੇ ਵਲੰਟੀਅਰਾਂ ਤੇ ਆਮ ਵਰਕਰਾਂ ਨੂੰ ਵੱਡਾ ਮਾਣ ਬਖ਼ਸ਼ਿਆ ਹੈ | ਅਸੀਂ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਚੱਲ ਰਹੇ ਹਾਂ ਅਤੇ ਹਲਕੇ ਦਾ ਵਿਕਾਸ ਕਰਨਾ ਹੀ ਸਾਡੀ ਤਰਜੀਹ ਹੈ | ਇਸ ਮੌਕੇ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਦੇ ਚੇਅਰਮੈਨ ਬਰਿੰਦਰ ਕੁਮਾਰ ਮਧੇਕੇ ਜ਼ਿਲ੍ਹਾ ਪ੍ਰਧਾਨ ਮੋਗਾ, ਜਗਦੀਪ ਸਿੰਘ ਗਟਰਾ ਪ੍ਰਧਾਨ ਨਗਰ ਪੰਚਾਇਤ ਨਿਹਾਲ ਸਿੰਘ ਵਾਲਾ, ਬੀ.ਡੀ.ਪੀ.ਓ. ਮਨਜੀਤ ਕੌਰ ਨਿਹਾਲ ਸਿੰਘ ਵਾਲਾ, ਇਕਬਾਲ ਸਿੰਘ ਹਿੰਮਤਪੁਰਾ, ਜਸਦੀਪ ਸਿੰਘ ਗੈਰੀ, ਗੁਰਵਿੰਦਰ ਸਿੰਘ ਡਾਲਾ, ਜਸਵੰਤ ਕੌਰ ਬਿਲਾਸਪੁਰ, ਹਰਦੀਪ ਸਿੰਘ ਰਾਮੂੰਵਾਲਾ ਕਲਾਂ, ਸ਼ਿੰਦਰ ਕੌਰ ਰਾਣੀਆਂ, ਮਨਦੀਪ ਕੌਰ ਘੋਲੀਆ ਖ਼ੁਰਦ, ਦਲਜੀਤ ਕੌਰ ਡਾਲਾ, ਬਲਜਿੰਦਰ ਕੌਰ ਢੁੱਡੀਕੇ, ਜਸਵੀਰ ਕੌਰ ਅਜੀਤਵਾਲ, ਮਨਜੀਤ ਸਿੰਘ ਰਾਊਕੇ ਕਲਾਂ, ਜਸਕਰਨ ਸਿੰਘ ਮਾਣੂੰਕੇ, ਖੜਕਸੈਨ ਸਿੰਘ ਸੈਦੋਕੇ, ਪ੍ਰਤਾਪ ਸਿੰਘ ਲੋਪੋਂ, ਹੰਸਰਾਜ ਸਿੰਘ ਦੌਧਰ ਸਰਕੀ, ਹਰਭਜਨ ਸਿੰਘ ਮੀਨੀਆਂ, ਦਰਸ਼ਨ ਸਿੰਘ ਖੋਟੇ, ਤਿ੍ਸਨ ਸਿੰਘ ਤਖ਼ਤੂਪੁਰਾ, ਪਰਮਜੀਤ ਕੌਰ ਦੀਨਾ ਸਾਹਿਬ, ਸਾਰੇ ਬਲਾਕ ਸੰਮਤੀ ਮੈਂਬਰ, ਗੁਰਵਿੰਦਰ ਸਿੰਘ ਰਾਮੂੰਵਾਲਾ, ਹਰਜੀਤ ਸਿੰਘ ਮੀਨੀਆ, ਜਗਤਾਰ ਸਿੰਘ ਬੁੱਟਰ, ਜੀਵਨ ਸਿੰਘ ਸੈਦੋਕੇ, ਬਾਦਲ ਸਿੰਘ ਹਿੰਮਤਪੁਰਾ, ਦਵਿੰਦਰ ਸਿੰਘ ਤਖ਼ਤੂਪੁਰਾ, ਹਰਦੀਪ ਸਿੰਘ ਰਾਮੂੰਵਾਲਾ ਕਲਾਂ, ਸਰਪੰਚ ਸੁਖਦੀਪ ਸਿੰਘ ਭਾਗੀਕੇ, ਪਵਨਦੀਪ ਸਿੰਘ ਸਰਪੰਚ ਰਾਮੂੰਵਾਲਾ ਹਰਚੋਕਾ, ਬਸੰਤ ਸਿੰਘ ਡਾਲਾ, ਡਾ. ਹਰੀ ਚੰਦ ਨੰਗਲ, ਪਲਵਿੰਦਰ ਕੌਰ ਸਰਪੰਚ ਡਾਲਾ, ਲਛਮਣ ਸਿੰਘ ਰਾਊਕੇ, ਗੁਰਪ੍ਰੀਤ ਸਿੰਘ ਕੁੱਸਾ, ਸਤਪਾਲ ਭੋਲਾ ਦਫ਼ਤਰ ਇੰਚਾਰਜ, ਰਾਜਪਾਲ ਸਿੰਘ ਰਣੀਆਂ, ਕੁਲਵੰਤ ਸਿੰਘ ਗਰੇਵਾਲ, ਦਿਲਪ੍ਰੀਤ ਸਿੰਘ ਭਾਗੀਕੇ, ਧਰਮਾ ਸਿੰਘ ਤੋਂ ਇਲਾਵਾ ਪਾਰਟੀ ਆਗੂ ਅਤੇ ਵਲੰਟੀਅਰ ਹਾਜ਼ਰ ਸਨ | ਡੀ.ਐਸ.ਪੀ. ਅਨਵਰ ਅਲੀ, ਥਾਣਾ ਮੁਖੀ ਪੂਰਨ ਸਿੰਘ ਧਾਲੀਵਾਲ, ਇੰਸਪੈਕਟਰ ਗੁਰਮੇਲ ਸਿੰਘ ਚਹਿਲ, ਰੀਡਰ ਸਰਬਣ ਸਿੰਘ ਗਿੱਲ ਵਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ |
Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਨਿਹਾਲ ਸਿੰਘ ਵਾਲਾ 'ਚ ਚੇਅਰਮੈਨ ਹਰਜਿੰਦਰ ਸਿੰਘ ਕੋਕਰੀ ਤੇ ਵਾਈਸ ਚੇਅਰਪਰਸਨ ਜਸਵੰਤ ਕੌਰ ਨੇ ਸੰਭਾਲਿਆ ਅਹੁਦ... ਅਗਲੀ ਖ਼ਬਰ ਪ੍ਰਧਾਨ ਅਮਿਤ ਅਗਰਵਾਲ ਦੀ ਅਗਵਾਈ ਹੇਠ ਯੂਥ ਅਗਰਵਾਲ ਸਭਾ ਬਾਘਾ ਪੁਰਾਣਾ ਦੀ ਮੀਟਿੰਗ
Ad Position 24