13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਪੈਨਸ਼ਨਰਜ਼ ਐਸੋਸੀਏਸ਼ਨ ਪਾਵਰ ਕਾਮ ਦੀ ਮਹੀਨਾਵਾਰ ਮੀਟਿੰਗ ਮੋਗਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 07-03-2026
ਮੋਗਾ, 6 ਮਾਰਚ (ਸੁਰਿੰਦਰਪਾਲ ਸਿੰਘ)-ਪੈਨਸ਼ਨਰਜ਼ ਐਸੋਸੀਏਸ਼ਨ ਪਾਵਰ ਕਾਮ ਸਿਟੀ ਮੰਡਲ ਮੋਗਾ ਦੀ ਮਹੀਨਾਵਾਰ ਜਨਰਲ ਮੀਟਿੰਗ ਸਾਥੀ ਜਗੀਰ ਸਿੰਘ ਸਰਪ੍ਰਸਤ ਦੀ ਪ੍ਰਧਾਨਗੀ ਹੇਠ ਰੈਸਟ ਹਾਊਸ ਮੋਗਾ ਵਿਖੇ ਹੋਈ ਜਿਸ ਵਿਚ ਪੈਨਸ਼ਨਰਜ਼ ਸਾਥੀਆਂ ਵਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ | ਸਟੇਜ ਦੀ ਕਾਰਵਾਈ ਸਾਥੀ ਬਲਵਿੰਦਰ ਸਿੰਘ ਦਾਤੇਵਾਲ ਸਕੱਤਰ ਨੇ ਸ਼ੁਰੂ ਕਰਦੇ ਹੋਏ ਪਿਛਲੇ ਦਿਨੀਂ ਵਿਛੋੜਾ ਦੇ ਗਏ ਪੈਨਸ਼ਨਰਜ਼ ਸਾਥੀ ਤੇ ਪਰਿਵਾਰਕ ਮੈਂਬਰਾਂ ਦੀ ਮੌਤ 'ਤੇ ਪੈਨਸ਼ਨਰਜ਼ ਸਾਥੀਆਂ ਵਲੋਂ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਸ਼ਰਧਾ ਦੇ ਫੁੱਲ ਭੇਟ ਕੀਤੇ | ਇਨ੍ਹਾਂ ਮੰਗਾਂ ਬਾਰੇ ਪੰਜਾਬ ਸਰਕਾਰ ਵਲੋਂ ਹਾਂ ਪੱਖੀ ਸਾਰਥਿਕ ਗੱਲਬਾਤ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿਚ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫ਼ਰੰਟ ਵਲੋਂ ਉਲੀਕੇ ਸੰਘਰਸ਼ ਪ੍ਰੋਗਰਾਮ ਮੁਤਾਬਿਕ ਬਜਟ ਸੈਸ਼ਨ ਦੌਰਾਨ ਮਿਤੀ 10 ਮਾਰਚ ਨੂੰ ਮੋਹਾਲੀ ਵਿਖੇ ਧਰਨਾ ਦੇਣ ਉਪਰੰਤ ਵਿਧਾਨ ਸਭਾ ਵੱਲ ਮਾਰਚ ਕੀਤਾ ਜਾਵੇਗਾ | ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਵਲੋਂ 28 ਮਾਰਚ ਨੂੰ ਬਿਜਲੀ ਮੰਤਰੀ ਪੰਜਾਬ ਸੰਜੀਵ ਅਰੋੜਾ ਦੀ ਕੋਠੀ ਦੇ ਸਾਹਮਣੇ ਆਰਤੀ ਚੌਕ ਲੁਧਿਆਣਾ ਵਿਖੇ ਸੂਬਾਈ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ | ਮੀਟਿੰਗ ਨੂੰ ਜੰਗੀਰ ਸਿੰਘ, ਰਣਜੀਤ ਸਿੰਘ, ਸਵਿੰਦਰ ਸਿੰਘ, ਸਵਰਨ ਸਿੰਘ ਨੇ ਸੰਬੋਧਨ ਕੀਤਾ | ਇਸ ਮੌਕੇ ਰੇਸ਼ਮ ਸਿੰਘ, ਕੁਲਦੀਪ ਕੁਮਾਰ, ਤਰਸੇਮ ਲਾਲ, ਪ੍ਰਗਟ ਸਿੰਘ, ਦਲੀਪ ਸਿੰਘ, ਪ੍ਰੀਤਮ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੈਨਸ਼ਨਰ ਯੂਨੀਅਨ ਇੰਟਕ ਬਰਾਂਚ ਮੋਗਾ ਦੀ ਮੀਟਿੰਗ <br/> ਅਗਲੀ ਖ਼ਬਰ ਬਾਘਾ ਪੁਰਾਣਾ ਦੀ 12 ਦੀ ''ਪੰਜਾਬ ਬਚਾਓ'' ਰੈਲੀ ਸੰਬੰਧੀ ਪਿੰਡਾਂ ਦਾ ਤੂਫ਼ਾਨੀ ਦੌਰਾ
Ad Position 24