ਮੋਗਾ, 6 ਮਾਰਚ (ਸੁਰਿੰਦਰਪਾਲ ਸਿੰਘ)-ਅੱਜ ਪੰਜਾਬ ਪੈਨਸ਼ਨਰ ਯੂਨੀਅਨ ਇੰਟਕ ਬਰਾਂਚ ਮੋਗਾ ਦੀ ਮਹੀਨਾਵਾਰ ਮੀਟਿੰਗ ਯੂਨੀਅਨ ਦੇ ਐਕਟਿੰਗ ਪ੍ਰਧਾਨ ਅਜਮੇਰ ਸਿੰਘ ਅਖਾੜਾ ਦੀ ਪ੍ਰਧਾਨਗੀ ਹੇਠ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਪਵਨ ਮੋਗਾ ਵਿਚ ਹੋਈ | ਵਿੱਛੜੇ ਸਾਥੀ ਬਲਦੇਵ ਸਿੰਘ ਕੰਡਕਟਰ ਕਿਲੀ ਚਾਹਲਾਂ ਦੀ ਮੌਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ | ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦੇ ਹੋਏ ਭੁਪਿੰਦਰ ਸਿੰਘ ਸੇਖੋਂ ਨੇ ਪੈਨਸ਼ਨਰਾਂ ਨੂੰ ਵੱਖ-ਵੱਖ ਨਵੇਂ ਸਰਕੁਲਰਾਂ ਐਲਟੀਸੀ ਆਦਿ ਬਾਰੇ ਜਾਣਕਾਰੀ ਦਿੱਤੀ | ਸਤਪਾਲ ਸਹਿਗਲ ਨੇ ਪੈਨਸ਼ਨ ਦੇ ਨਿਯਮਾਂ ਅਤੇ ਕੋਰਟ ਕੇਸਾਂ ਬਾਰੇ ਜਾਣਕਾਰੀ ਦਿੱਤੀ ਛਿੰਦਰਪਾਲ ਸਿੰਘ ਸਹਾਇਕ ਸਕੱਤਰ ਨੇ ਇਕ ਮਤਾ ਪੇਸ਼ ਕੀਤਾ ਕਿ ਪੰਜਾਬ ਪੈਨਸ਼ਨਰਜ਼ ਯੂਨੀਅਨ ਅਮਰੀਕਾ ਇਜ਼ਰਾਈਲ ਵਲੋਂ ਰਲ ਕੇ ਇਰਾਨ 'ਤੇ ਕੀਤੇ ਹਮਲੇ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਹਮਲੇ ਸਬੰਧੀ ਧਾਰੀ ਚੁੱਪੀ ਦੀ ਪੁਰਜ਼ੋਰ ਨਿਖੇਧੀ ਕਰਦੀ ਹੈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਪੰਜਾਬ ਪੈਨਸ਼ਨਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਜਗਦੀਸ਼ ਸਿੰਘ ਚਾਹਲ ਨੇ ਸਰਕਾਰ ਦੀਆਂ ਹੋਰ ਸਰਕਾਰੀ ਮਹਿਕਮੇ ਮਾਰੂ ਅਤੇ ਮੁਲਾਜ਼ਮ ਪੈਨਸ਼ਨਰ ਮਾਰੂ ਨੀਤੀਆਂ ਬਾਰੇ ਦੱਸਦੇ ਹੋਏ ਜਿੱਥੇ ਪੰਜਾਬ ਸਰਕਾਰ ਦੀ ਨਿੰਦਾ ਕੀਤੀ ਉੱਥੇ ਨਾਲ ਹੀ ਸਾਰੇ ਹੀ ਪੈਨਸ਼ਨਰਾਂ ਨੂੰ ਅੱਜ 7 ਮਾਰਚ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਪੱਟੀ ਪਹੁੰਚਣ ਦੀ ਅਪੀਲ ਵੀ ਕੀਤੀ | ਇਸ ਮੌਕੇ ਜਸਵੀਰ ਸਿੰਘ, ਚਮਕੌਰ ਸਿੰਘ ਲੰਗੇਆਣਾ, ਮੱਘਰ ਸਿੰਘ, ਕਰਨੈਲ ਸਿੰਘ ਗਿੱਲ, ਸੁਰਜੀਤ ਸਿੰਘ ਡਰੋਲੀ ਭਾਈ, ਲਛਮਣ ਸਿੰਘ ਘੋਲੀਆ, ਸੁਖਚੈਨ ਸਿੰਘ ਘੋਲੀਆ, ਜਰਨੈਲ ਸਿੰਘ ਚੂਹੜਚੱਕ, ਪ੍ਰੇਮ ਕੁਮਾਰ, ਭੁਪਿੰਦਰ ਸਿੰਘ ਭਿੰਦਾ, ਅਜਮੇਰ ਸਿੰਘ ਕੈਸ਼ੀਅਰ, ਉਂਕਾਰ ਪੁਰੀ, ਜਸਪਾਲ ਸਿੰਘ ਪਾਲੀ, ਮਹਿੰਦਰ ਸਿੰਘ ਲੰਢੇਕੇ, ਜੀਤ ਸਿੰਘ ਭਿੰਡਰ, ਸੁਰਿੰਦਰ ਕੁਮਾਰ ਹੀਰੋ, ਨੱਥੂ ਰਾਮ, ਬਿਸ਼ੰਬਰ ਦਾਸ ਆਦਿ ਹਾਜ਼ਰ ਸਨ |