ਨਿਹਾਲ ਸਿੰਘ ਵਾਲਾ, 6 ਮਾਰਚ (ਸੁਖਦੇਵ ਸਿੰਘ ਖ਼ਾਲਸਾ)-ਸਿਮਰਨ ਸਿੰਘ ਧਾਲੀਵਾਲ ਦੇ ਸਤਿਕਾਰਯੋਗ ਮਾਤਾ-ਪਿਤਾ ਸਵ. ਡਾ. ਗੁਰਦੇਵ ਸਿੰਘ ਧਾਲੀਵਾਲ ਏ.ਡੀ.ਓ. ਤੇ ਸਵ: ਅਧਿਆਪਕਾ ਚਰਨਜੀਤ ਕੌਰ ਧਾਲੀਵਾਲ ਜੋ ਕਿ ਬੀਤੇ ਦਿਨੀਂ ਇਕ ਹਾਦਸੇ ਦੌਰਾਨ ਅਕਾਲ ਪੁਰਖ ਦੇ ਚਰਨਾਂ 'ਚ ਜਾ ਬਿਰਾਜੇ ਸਨ | ਉਨ੍ਹਾਂ ਨਮਿਤ ਪ੍ਰਕਾਸ਼ ਕਰਵਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਪਿੰਡ ਕੁੱਸਾ (ਮੋਗਾ) ਵਿਖੇ ਹੋਈ | ਇਸ ਮੌਕੇ ਭਾਈ ਹਰਦੀਪ ਸਿੰਘ ਰਣੀਆਂ ਦੇ ਰਾਗੀ ਜਥੇ ਵਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ | ਅਰਦਾਸ ਉਪਰੰਤ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਦੁਲਚਾ ਸਿੰਘ ਬਰਾੜ ਸੇਵਾ ਮੁਕਤ ਡਾਇਰੈਕਟਰ ਸਟੂਡੈਂਟਸ ਵੈੱਲਫੇਅਰ ਪੰਜਾਬ ਪੀ.ਏ.ਯੂ. ਲੁਧਿਆਣਾ, ਡਾ. ਬਲਵਿੰਦਰ ਸਿੰਘ ਬੁਟਾਰੀ ਸੇਵਾ ਮੁਕਤ ਭੂਮੀ ਰੱਖਿਆ ਅਫ਼ਸਰ ਅਤੇ ਡਾ. ਰਜਿੰਦਰਪਾਲ ਸਿੰਘ ਔਲਖ ਸਾਬਕਾ ਸੂਬਾ ਪ੍ਰਧਾਨ ਪਲਾਂਟ ਡਾਕਟਰਜ਼ ਸਰਵਿਸਿਜ਼ ਐਸੋਸੀਏਸ਼ਨ ਪੰਜਾਬ ਨੇ ਸਵ: ਡਾ. ਗੁਰਦੇਵ ਸਿੰਘ ਧਾਲੀਵਾਲ ਏ.ਡੀ.ਓ. ਅਤੇ ਸਵ: ਅਧਿਆਪਕਾ ਚਰਨਜੀਤ ਕੌਰ ਧਾਲੀਵਾਲ ਦੇ ਜੀਵਨ 'ਤੇ ਵਿਸਥਾਰ ਨਾਲ ਚਾਨਣਾ ਪਾਉਂਦਿਆਂ ਕਿਹਾ ਕਿ ਸਵ: ਡਾ. ਗੁਰਦੇਵ ਸਿੰਘ ਧਾਲੀਵਾਲ ਨੇ ਜਿੱਥੇ ਆਪਣੇ ਖੇਤੀਬਾੜੀ ਮਹਿਕਮੇ 'ਚ ਪੂਰੀ ਮਿਹਨਤ ਤੇ ਸ਼ਿੱਦਤ ਨਾਲ ਕੰਮ ਕੀਤਾ, ਉੱਥੇ ਸਵ: ਅਧਿਆਪਕਾ ਚਰਨਜੀਤ ਕੌਰ ਧਾਲੀਵਾਲ ਨੇ ਵੀ ਅਧਿਆਪਨ ਦੇ ਖੇਤਰ 'ਚ ਸ਼ਾਨਦਾਰ ਸੇਵਾਵਾਂ ਨਿਭਾਉਂਦਿਆਂ ਡਾ. ਗੁਰਦੇਵ ਸਿੰਘ ਧਾਲੀਵਾਲ ਦਾ ਹਰ ਮੁਸ਼ਕਲ 'ਚ ਪੂਰਾ ਸਾਥ ਦਿੱਤਾ | ਇਸ ਮੌਕੇ ਡਾ. ਪਲਵਿੰਦਰ ਸਿੰਘ ਔਲਖ ਸਾਬਕਾ ਡਾਇਰੈਕਟਰ ਬਾਗ਼ਬਾਨੀ ਵਿਭਾਗ, ਡਾ. ਦਿਲਬਾਗ ਸਿੰਘ ਸਾਬਕਾ ਸੰਯੁਕਤ ਡਾਇਰੈਕਟਰ, ਡਾ. ਮਨਜੀਤ ਸਿੰਘ ਸਾਬਕਾ ਡਿਪਟੀ ਡਾਇਰੈਕਟਰ, ਡਾ. ਸੁਖਪਾਲ ਸਿੰਘ ਸੇਖੋਂ ਸਾਬਕਾ ਡਿਪਟੀ ਡਾਇਰੈਕਟਰ, ਡਾ. ਸੁਖਦੇਵ ਸਿੰਘ ਬਰਾੜ ਸਾਬਕਾ ਡਿਪਟੀ ਡਾਇਰੈਕਟਰ, ਡਾ. ਜਸਵਿੰਦਰ ਸਿੰਘ ਬਰਾੜ ਸਾਬਕਾ ਡਿਪਟੀ ਡਾਇਰੈਕਟਰ, ਡਾ. ਨਵਦੀਪ ਸਿੰਘ ਜੌੜਾ ਡਿਪਟੀ ਡਾਇਰੈਕਟਰ ਖੇਤੀਬਾੜੀ, ਡਾ. ਰਾਮ ਸਿੰਘ, ਡਾ. ਪ੍ਰੀਤਮ ਸਿੰਘ, ਡਾ. ਯਾਦਵਿੰਦਰ ਸਿੰਘ, ਡਾ. ਗੁਰਲਵਲੀਨ ਸਿੰਘ ਪ੍ਰਧਾਨ ਪੀ.ਡੀ.ਐਸ਼.ਏ. ਮੋਗਾ, ਡਾ. ਬਲਜਿੰਦਰ ਸਿੰਘ, ਮਨਜੀਤ ਸਿੰਘ ਹਿੰਮਤਪੁਰਾ ਸੀ.ਏ.ਓ., ਕੁਲਦੀਪ ਸਿੰਘ ਏ.ਡੀ.ਓ., ਸੁਖਪਾਲ ਸਿੰਘ ਸੇਖੋਂ ਸੀ.ਏ.ਓ., ਬਲਵਿੰਦਰ ਸਿੰਘ ਸੀ.ਏ.ਓ., ਨੰਬਰਦਾਰ ਸੁਖਵਿੰਦਰ ਸਿੰਘ ਹਠੂਰ, ਪ੍ਰੀਤਮ ਸਿੰਘ ਹਠੂਰ, ਡਾ. ਪੁਸ਼ਪਿੰਦਰ ਸਿੰਘ ਬਰਾੜ, ਨੰਬਰਦਾਰ ਬਸੰਤ ਸਿੰਘ ਭੋਲਾ ਬੱਧਨੀ ਕਲਾਂ, ਰਿਟਾ. ਇੰਸਪੈਕਟਰ ਬਲਵੰਤ ਸਿੰਘ, ਹਰਚਰਨ ਸਿੰਘ ਦੌਧਰ, ਪ੍ਰਧਾਨ ਗੁਰਪ੍ਰੀਤ ਸਿੰਘ ਕੁੱਸਾ, ਐਮ.ਡੀ. ਕਸ਼ਮੀਰ ਸਿੰਘ, ਨਿਰਮਲ ਸਿੰਘ ਖ਼ਾਲਸਾ ਮੀਨੀਆਂ, ਅਮਰਜੀਤ ਸਿੰਘ ਮੋਗਾ ਆਦਿ ਸ਼ਖ਼ਸੀਅਤਾਂ ਨੇ ਹਾਜ਼ਰੀਆਂ ਲਵਾਈਆਂ |