ਮੋਗਾ, 6 ਮਾਰਚ (ਜਸਪਾਲ ਸਿੰਘ ਬੱਬੀ)-ਖ਼ਾਲਸਾ ਸੇਵਾ ਸੁਸਾਇਟੀ ਮੋਗਾ ਦੇ ਮੁੱਖ ਸੇਵਾਦਾਰ ਪਰਮਜੋਤ ਸਿੰਘ ਖ਼ਾਲਸਾ, ਸਤਨਾਮ ਸਿੰਘ ਕਾਰਪੇਂਟਰ, ਕੁਲਦੀਪ ਸਿੰਘ ਕਲਸੀ, ਸਤਿੰਦਰਪਾਲ ਸਿੰਘ ਸੈਂਭੀ, ਗੁਰਮੇਲ ਸਿੰਘ ਤੇ ਗੁਰਜੰਟ ਸਿੰਘ ਸਾਹੋਕੇ ਨੇ ਸਮਾਜ ਸੇਵੀ ਤੇ ਕੈਨੇਡੀਅਨ ਜਸਪਾਲ ਸਿੰਘ ਕਟਾਰੀਆ ਨੂੰ ਸੁਸਾਇਟੀ ਦਫ਼ਤਰ ਮੋਗਾ ਪੁੱਜਣ 'ਤੇ ਸਨਮਾਨਿਤ ਕੀਤਾ | ਉਨ੍ਹਾਂ ਦੱਸਿਆ ਕਿ ਜਸਪਾਲ ਸਿੰਘ ਕਟਾਰੀਆ ਲੰਬੇ ਸਮੇਂ ਤੋਂ ਸੁਸਾਇਟੀ ਦੇ ਸਮਾਜ ਭਲਾਈ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਸਮੇਂ-ਸਮੇਂ ਸਿਰ ਸਹਿਯੋਗ ਦਿੰਦੇ ਹਨ | ਉਨ੍ਹਾਂ ਦੱਸਿਆ ਕਿ ਸ਼ਹਿਰ 'ਚ ਨਿਰੰਤਰ ਲੋੜਵੰਦ ਮਰੀਜ਼ਾਂ ਲਈ ਗੁਰੂ ਦੀ ਗੋਲਕ ਫ਼ਰੀ ਹਸਪਤਾਲ ਪਿਛਲੇ ਲੰਬੇ ਸਮੇਂ ਤੋਂ ਸੰਗਤਾਂ ਦੇ ਸਹਿਯੋਗ ਨਾਲ ਚਲਾ ਰਹੀ ਹੈ, ਜਿਸ ਵਿਚ ਸ਼ਖ਼ਸੀਅਤਾਂ ਵਲੋਂ ਮਹੀਨੇਵਾਰ ਸੇਵਾ ਦਿੱਤੀ ਜਾ ਰਹੀ ਹੈ, ਇਸੇ ਤਰ੍ਹਾਂ ਜਸਪਾਲ ਸਿੰਘ ਕਟਾਰੀਆ ਦੇ ਕਾਰਜਾਂ ਅਤੇ ਸਹਿਯੋਗ ਲਈ ਧੰਨਵਾਦ ਕੀਤਾ |