ਸਮਾਧ ਭਾਈ, 7 ਮਾਰਚ (ਜਗਰੂਪ ਸਿੰਘ ਸਰੋਆ)-ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ਼ ਫੈਡਰੇਸ਼ਨ ਸਬ-ਡਵੀਜ਼ਨ ਸਮਾਧ ਭਾਈ ਦੀ ਚੋਣ ਕਰਨ ਸਬੰਧੀ ਅਹਿਮ ਮੀਟਿੰਗ ਡਿਵੀਜ਼ਨ ਪ੍ਰਧਾਨ ਜਸਵੀਰ ਸਿੰਘ ਬਾਘਾ ਤੇ ਜਨਰਲ ਸਕੱਤਰ ਅਵਤਾਰ ਸਿੰਘ ਘੋਲੀਆ ਦੀ ਅਗਵਾਈ ਹੇਠ ਹੋਈ | ਜਿਸ ਵਿਚ ਸਰਬਸੰਮਤੀ ਨਾਲ ਲਾਈਨਮੈਨ ਚਰਨ ਸਿੰਘ ਨੂੰ ਸਬ-ਡਵੀਜ਼ਨ ਪ੍ਰਧਾਨ, ਲਾਈਨਮੈਨ ਕਰਮ ਸਿੰਘ ਨੂੰ ਜਨਰਲ ਸਕੱਤਰ, ਸਹਾਇਕ ਲਾਈਨਮੈਨ ਦਰਸ਼ਨ ਸਿੰਘ ਨੂੰ ਕੈਸ਼ੀਅਰ, ਲਾਈਨਮੈਨ ਜਸਵੀਰ ਸਿੰਘ ਨੂੰ ਮੀਤ ਪ੍ਰਧਾਨ, ਸਹਾਇਕ ਲਾਈਨਮੈਨ ਹਰਜੀਤ ਸਿੰਘ ਤੇ ਸਹਾਇਕ ਲਾਈਨਮੈਨ ਹਰਮੇਸ਼ਪਾਲ ਸ਼ਰਮਾ ਨੂੰ ਜਥੇਬੰਦਕ ਸਕੱਤਰ ਅਤੇ ਏਲਮ ਕਰਨੈਲ ਸਿੰਘ ਨੂੰ ਪੈੱ੍ਰਸ ਸਕੱਤਰ, ਏਲਮ ਗੁਰਸੇਵਕ ਸਿੰਘ ਬਾਲਿਆਂਵਾਲੀ ਨੂੰ ਆਰਗੇਨਾਈਜ਼ਿੰਗ ਸਕੱਤਰ ਚੁਣ ਲਿਆ ਗਿਆ | ਇਸ ਸਮੇਂ ਨਵੇਂ ਚੁਣੇ ਗਏ ਆਗੂਆਂ ਨੇ ਜਥੇਬੰਦੀ ਦੀ ਮਜ਼ਬੂਤੀ ਲਈ ਅਤੇ ਮੁਲਾਜ਼ਮਾਂ ਦੇ ਹੱਕਾਂ ਲਈ ਡਟ ਕੇ ਕੰਮ ਕਰਨ ਦਾ ਪੂਰਨ ਭਰੋਸਾ ਦਿੱਤਾ | ਇਸ ਮੌਕੇ ਕੁਲਦੀਪ ਸਿੰਘ ਏ.ਈ, ਅਵਤਾਰ ਸਿੰਘ, ਜਸਵਿੰਦਰ ਸਿੰਘ ਝੰਡੂਕੇ, ਗੁਰਤੇਜ ਸਿੰਘ, ਮਨਪ੍ਰੀਤ ਸਿੰਘ, ਗੁਰਬਚਨ ਸਿੰਘ, ਦਵਿੰਦਰ ਸਿੰਘ, ਬਲਜਿੰਦਰ ਕੌਰ ਅਤੇ ਕੁਲਦੀਪ ਸਿੰਘ ਥਰਾਜ ਆਦਿ ਹਾਜ਼ਰ ਸਨ |