ਮੋਗਾ, 7 ਮਾਰਚ (ਸੁਰਿੰਦਰਪਾਲ ਸਿੰਘ)-ਸੂਬੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਿਚ ਫਾਰਮਾ ਕਨਵੈਨਸ਼ਨ-2026 ਦਾ ਸ਼ਾਨਦਾਰ ਉਦਘਾਟਨ ਬਲਦੇਵ ਕਿ੍ਸ਼ਨਾ ਮੈਮੋਰੀਅਲ ਆਡੀਟੋਰੀਅਮ ਹਾਲ ਵਿਚ ਡਾ. ਮੋਂਟੂ ਐਮ. ਪਟੇਲ ਪ੍ਰਧਾਨ ਫਾਰਮੇਸੀ ਕੌਂਸਲ ਆਫ਼ ਇੰਡੀਆ, ਡਾ. ਅਮਨਦੀਪ ਕੌਰ ਅਰੋੜਾ ਵਿਧਾਇਕ ਮੋਗਾ ਦੀ ਮੌਜੂਦਗੀ ਵਿਚ ਕੀਤਾ ਗਿਆ | ਸਮਾਗਮ ਦੀ ਪ੍ਰਧਾਨਗੀ ਮਹਿਮਾਨ ਵਜੋਂ ਸੁਸ਼ੀਲ ਕੁਮਾਰ ਬਾਂਸਲ ਮੈਂਬਰ ਫਾਰਮੇਸੀ ਕੌਂਸਲ ਆਫ਼ ਇੰਡੀਆ ਅਤੇ ਚੇਅਰਮੈਨ ਪੰਜਾਬ ਸਟੇਟ ਫਾਰਮੇਸੀ ਕੌਂਸਲ, ਸੁਨੀਲ ਚੌਧਰੀ ਮੈਂਬਰ ਪੀ.ਸੀ.ਆਈ. ਅਤੇ ਚੇਅਰਮੈਨ ਲਾਅ ਕਮੇਟੀ ਪੀ.ਸੀ.ਆਈ., ਗੋਪਾਲ ਕਿ੍ਸ਼ਨ ਸ਼ਰਮਾ ਪ੍ਰਧਾਨ ਹਿਮਾਚਲ ਪ੍ਰਦੇਸ਼ ਫਾਰਮੇਸੀ ਕੌਂਸਲ ਅਤੇ ਮੈਂਬਰ ਪੀ.ਸੀ.ਆਈ., ਅਮਿਤ ਦੁੱਗਲ ਡਰੱਗ ਕੰਟਰੋਲਰ ਪੰਜਾਬ, ਸੋਹਣ ਲਾਲ ਕਾਂਸਲ ਮੈਂਬਰ ਪੀ.ਸੀ.ਆਈ., ਮੁਹੰਮਦ ਬਸ਼ੀਰ ਮੈਂਬਰ ਪੀ.ਸੀ.ਆਈ., ਸੁਰਿੰਦਰ ਮੋਹਨ ਮੈਂਬਰ ਪੀ.ਸੀ.ਆਈ., ਸੁਖਵਿੰਦਰਪਾਲ ਮੈਂਬਰ ਪੰਜਾਬ ਸਟੇਟ ਫਾਰਮੇਸੀ ਕੌਂਸਲ, ਡਾ. ਪ੍ਰਵੀਨ ਬਾਂਸਲ ਡੀਨ, ਦਿਨੇਸ਼ ਮਦਾਨ ਚੇਅਰਮੈਨ ਪ੍ਰੋਫੈਸ਼ਨਲ ਫਾਰਮੇਸੀ ਅਤੇ ਪਬਲਿਕ ਰਿਲੇਸ਼ਨ ਕਮੇਟੀ ਨਵੀਂ ਦਿੱਲੀ, ਨਿਕੁਲ ਜਲਾਨ ਸੀ.ਏ., ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ ਨੇ ਕੀਤੀ | ਐਡਵੋਕੇਟ ਸੁਨੀਲ ਗਰਗ, ਸਕੱਤਰ ਇੰਜੀਨੀਅਰ ਜਨੇਸ਼ ਗਰਗ, ਡਾਇਰੈਕਟਰ ਡਾ. ਜੀ.ਡੀ. ਗੁਪਤਾ, ਪਿ੍ੰਸੀਪਲ ਡਾ. ਆਰ.ਕੇ. ਨਾਰੰਗ, ਸੰਗਠਨ ਸਕੱਤਰ ਡਾ. ਸੌਰਭ ਕੋਸੇ ਅਤੇ ਹੋਰ ਮਹਿਮਾਨਾਂ ਨੇ ਸ਼ਮ੍ਹਾ ਰੌਸ਼ਨ ਕੀਤੀ | ਇਸ ਮੌਕੇ ਮੁੱਖ ਮਹਿਮਾਨ ਮੋਂਟੂ ਪਟੇਲ ਪ੍ਰਧਾਨ ਫਾਰਮੇਸੀ ਕੌਂਸਲ ਆਫ਼ ਇੰਡੀਆ ਨੇ ਆਪਣੇ ਸੰਬੋਧਨ ਵਿਚ ਫਾਰਮਾ ਅਨਵੇਸ਼ਨ-2026 ਦੇ ਸ਼ਾਨਦਾਰ ਉਦਘਾਟਨ 'ਤੇ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਮਾਗਮ ਵਿਦਿਆਰਥੀਆਂ, ਖੋਜਕਰਤਾਵਾਂ, ਸਿੱਖਿਆ ਸ਼ਾਸਤਰੀਆਂ ਅਤੇ ਉਦਯੋਗ ਪੇਸ਼ੇਵਰਾਂ ਲਈ ਇਕ ਪਲੇਟਫ਼ਾਰਮ ਪ੍ਰਦਾਨ ਕਰੇਗਾ ਜਿੱਥੇ ਉਹ ਆਪਣੇ ਵਿਚਾਰ ਸਾਂਝੇ ਕਰ ਸਕਦੇ ਹਨ, ਖੋਜਾਂ ਪੇਸ਼ ਕਰ ਸਕਦੇ ਹਨ ਅਤੇ ਫਾਰਮੇਸੀ ਸਿੱਖਿਆ ਤੇ ਖੋਜ ਵਿਚ ਉੱਭਰ ਰਹੇ ਰੁਝਾਨਾਂ ਦੀ ਪੜਚੋਲ ਕਰ ਸਕਦੇ ਹਨ | ਇਸ ਮੌਕੇ ਮੁੱਖ ਮਹਿਮਾਨਾਂ ਦਾ ਫੁੱਲਾਂ ਅਤੇ ਗੁਲਦਸਤੇ ਨਾਲ ਸਵਾਗਤ ਕੀਤਾ ਗਿਆ | ਆਪਣੇ ਸੰਬੋਧਨ ਵਿਚ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ ਨੇ ਕਿਹਾ ਕਿ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਪੰਜਾਬ ਰਾਜ ਵਿਚ ਇਸ ਖੋਜ ਨੂੰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ, ਜਿਸ ਲਈ ਉਹ ਫਾਰਮੇਸੀ ਕੌਂਸਲ ਆਫ਼ ਇੰਡੀਆ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਇੱਥੇ ਕੰਮ ਕਰਨ ਵਾਲੇ 14 ਰਾਜਾਂ ਦੇ ਅਧਿਆਪਕ ਵਿਦਿਆਰਥੀਆਂ ਦੀ ਸਿੱਖਿਆ, ਖੋਜ ਅਤੇ ਸਰਬਪੱਖੀ ਵਿਕਾਸ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਨੂੰ ਅੱਜ ਦੇ ਯੁੱਗ ਦੇ ਅਨੁਕੂਲ ਬਣਾਇਆ ਜਾ ਸਕੇ | ਇੱਥੇ ਪੜ੍ਹਾਈ ਕਰਨ ਤੋਂ ਬਾਅਦ ਵਿਦਿਆਰਥੀ ਦੇਸ਼-ਵਿਦੇਸ਼ ਵਿਚ ਆਪਣਾ ਨਾਂਅ ਬਣਾ ਰਹੇ ਹਨ | ਇਸ ਮੌਕੇ ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ ਕਿਹਾ ਕਿ ਇਹ ਸੰਮੇਲਨ ਫਾਰਮੇਸੀ ਕੌਂਸਲ ਆਫ਼ ਇੰਡੀਆ ਦੁਆਰਾ ਕਰਵਾਇਆ ਗਿਆ ਹੈ ਅਤੇ ਭਾਰਤ ਵਿਚ ਫਾਰਮੇਸੀ ਦੇ ਪਿਤਾਮਾ ਪ੍ਰੋਫੈਸਰ ਐਮ.ਐਲ. ਸਰਾਫ ਦੀ 124ਵੀਂ ਜਨਮ ਵਰ੍ਹੇਗੰਢ 'ਤੇ ਰਾਸ਼ਟਰੀ ਫਾਰਮੇਸੀ ਸਿੱਖਿਆ ਦਿਵਸ ਵਜੋਂ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਫਾਰਮਾ ਅਨਵੇਸ਼ਨ 2026 ਵਿਚ ਉਦਯੋਗਾਂ, ਅਕਾਦਮਿਕ, ਹਸਪਤਾਲਾਂ ਅਤੇ ਕਈ ਪੇਸ਼ੇਵਰ ਸੰਸਥਾਵਾਂ ਦੇ 500 ਤੋਂ ਵੱਧ ਅਧਿਕਾਰੀਆਂ ਦੇ ਨਾਲ-ਨਾਲ ਪੰਜਾਬ ਰਾਜ ਅਤੇ ਕਈ ਹੋਰ ਰਾਜਾਂ ਦੇ ਖੋਜਕਰਤਾਵਾਂ ਨੇ ਹਿੱਸਾ ਲਿਆ | ਇਸ ਪ੍ਰੋਗਰਾਮ ਵਿਚ 120 ਤੋਂ ਵੱਧ ਮੌਖਿਕ ਪੇਸ਼ਕਾਰੀਆਂ, ਪੋਸਟਰ ਪੇਸ਼ਕਾਰੀਆਂ, ਪੇਟੈਂਟ, ਡਿਜ਼ਾਈਨ ਪੇਟੈਂਟ, ਤਕਨਾਲੋਜੀ ਟਰਾਂਸਫ਼ਰ ਅਤੇ ਵਪਾਰਕ ਉਤਪਾਦ ਪੇਸ਼ ਕੀਤੇ ਜਾਣਗੇ, ਜਿਨ੍ਹਾਂ ਨੂੰ ਜਿਊਰੀ ਦੁਆਰਾ ਨਿਰੀਖਣ ਤੋਂ ਬਾਅਦ ਸਨਮਾਨਿਤ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਅਕਤੂਬਰ 2026 ਦੇ ਮਹੀਨੇ ਵਿਚ ਆਈ.ਸੀ.ਐਸ. 22 ਦਾ ਆਯੋਜਨ ਕਰਨ ਜਾ ਰਿਹਾ ਹੈ | ਇਹ ਅੰਤਰ-ਰਾਸ਼ਟਰੀ ਸਿੰਪੋਜ਼ੀਅਮ ਹਰ ਦੋ ਸਾਲਾਂ ਬਾਅਦ ਕਰਵਾਇਆ ਜਾਂਦਾ ਹੈ | ਆਈ.ਸੀ.ਐਸ. 44 ਸਾਲਾਂ ਵਿਚ ਪਹਿਲੀ ਵਾਰ ਭਾਰਤ ਵਿਚ ਕਰਵਾਇਆ ਜਾਵੇਗਾ | ਇਹ ਅੰਤਰ-ਰਾਸ਼ਟਰੀ ਸਿੰਪੋਜ਼ੀਅਮ ਪੰਜ ਦਿਨਾਂ ਲਈ ਕੀਤਾ ਜਾਵੇਗਾ, ਜਿਸ ਵਿਚ 15 ਦੇਸ਼ਾਂ ਦੇ ਬੁਲਾਰੇ ਅਤੇ ਕਈ ਦੇਸ਼ਾਂ ਦੇ 50 ਤੋਂ ਵੱਧ ਵਿਗਿਆਨੀ ਲਗ-ਪਗ ਪੰਜ ਹਜ਼ਾਰ ਲੋਕਾਂ ਦੇ ਨਾਲ ਹਿੱਸਾ ਲੈਣਗੇ |