ਨੱਥੂਵਾਲਾ ਗਰਬੀ, 8 ਮਾਰਚ (ਨਵਦੀਪ ਸਿੰਘ)-ਪੰਜਾਬ ਦੀ ਕਿਸਾਨੀ 'ਤੇ ਇਸ ਵਾਰ ਜੰਗਲੀ ਸੂਰਾਂ ਦਾ ਕਹਿਰ ਜਾਰੀ ਹੈ ਤੇ ਇਸ ਸਬੰਧੀ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਕਸ਼ਮੀਰਾ ਸਿੰਘ ਭੇਖਾ ਤੇ ਬਲਾਕ ਆਗੂ ਸੁਖਦੀਪ ਸਿੰਘ ਭੇਖਾ ਨੇ ਕਿਹਾ ਕਿ ਜੰਗਲੀ ਸੂਰਾਂ ਦੇ ਵੱਡੇ ਵੱਡੇ ਝੁੰਡ ਰਾਤ ਸਮੇਂ ਦੇਖੇ ਜਾ ਸਕਦੇ ਹਨ | ਪਹਿਲਾਂ ਇਨ੍ਹਾਂ ਆਲੂਆਂ ਦੀ ਫਸਲ ਦਾ ਬਹੁਤ ਨੁਕਸਾਨ ਕੀਤਾ | ਹੁਣ ਕਣਕ, ਬਰਸੀਨ, ਮੱਕੀ ਆਦਿ ਦੀ ਤਬਾਹੀ ਮਚਾ ਰਹੇ ਹਨ ਪਰ ਜੰਗਲਾਤ ਮਹਿਕਮਾ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ | ਉਨ੍ਹਾਂ ਕਿਹਾ ਕਿ ਸੇਮ ਡਰੇਨ ਜੋ ਲੰਗੇਆਣਾ, ਆਲਮਵਾਲਾ, ਜੈ ਸਿੰਘ ਵਾਲਾ, ਵੱਡਾ ਘਰ, ਜੀਵਨ ਵਾਲਾ ਸਮੇਤ ਘੱਟੋ ਘੱਟ 10-15 ਪਿੰਡਾਂ 'ਚੋਂ ਲੰਘਦੀ ਹੈ, ਸੂਰਾਂ ਦੀ ਪਨਾਹ ਗਾਹ ਬਣੀ ਹੋਈ ਹੈ | ਉਨ੍ਹਾਂ ਮੰਗ ਕੀਤੀ ਕਿ ਜੰਗਲੀ ਸੂਰਾਂ ਦਾ ਪ੍ਰਬੰਧ ਕਰਵਾਇਆ ਜਾਵੇ ਤੇ ਪੀੜਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ |