14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਕਿਰਤੀ ਕਿਸਾਨ ਯੂਨੀਅਨ ਨੇ ਸੰਗਲਾ ਦੀ ਇਕਾਈ ਭੰਗ ਕਰਕੇ ਨਵੀਂ ਚੁਣੀ

Ad Position 21
repet_subhas-goyals [Copy P29]
ਅਜੀਤ ਡੈਸਕ 09-03-2026
ਧਰਮਕੋਟ, 8 ਮਾਰਚ (ਪਰਮਜੀਤ ਸਿੰਘ)-ਕਿਰਤੀ ਕਿਸਾਨ ਯੂਨੀਅਨ ਦੇ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਚੀਮਾਂ ਨੇ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਬਲਾਕ ਧਰਮਕੋਟ ਦੇ ਬਲਾਕ ਪ੍ਰਧਾਨ ਸਾਰਜ ਸਿੰਘ ਪੰਡੋਰੀ ਦੀ ਅਗਵਾਈ ਹੇਠ ਇਕਾਈ ਸੰਗਲਾ ਨੂੰ ਭੰਗ ਕਰਕੇ ਨਵੇਂ ਸਿਰੇ ਗਠਨ ਕੀਤਾ ਗਿਆ ਜਿਸ 'ਚ ਜ਼ਿਲ੍ਹਾ ਖਜ਼ਾਨਚੀ ਕੁਲਜੀਤ ਸਿੰਘ ਪੰਡੋਰੀ ਤੇ ਬਲਾਕ ਖਜ਼ਾਨਚੀ ਦਵਿੰਦਰ ਸਿੰਘ ਭੈਣੀ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਬਲਾਕ ਪ੍ਰਧਾਨ ਸਾਰਜ ਸਿੰਘ ਪੰਡੋਰੀ ਵਲੋਂ ਆਏ ਹੋਏ ਕਿਸਾਨਾਂ ਨੂੰ ਆਪਣੀ ਜਥੇਬੰਦੀ ਤੇ ਢਾਂਚੇ ਬਾਰੇ ਜਾਣੂ ਕਰਵਾਇਆ ਤੇ ਪਿੰਡ ਦੇ ਇਕੱਠ 'ਚ ਆਏ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ | ਇਸ ਦੌਰਾਨ ਸਿੰਗਲਾ ਦੀ 16 ਮੈਂਬਰੀ ਇਕਾਈ ਦਾ ਗਠਨ ਕੀਤਾ ਗਿਆ | ਜਿਸ 'ਚ ਇਕਾਈ ਪ੍ਰਧਾਨ ਜਸਵਿੰਦਰ ਸਿੰਘ, ਪ੍ਰੈੱਸ ਸਕੱਤਰ ਮਨਪ੍ਰੀਤ ਸਿੰਘ ਚੀਮਾਂ, ਮੀਤ ਪ੍ਰਧਾਨ ਗੁਰਜੰਟ ਸਿੰਘ, ਸਲਾਹਕਾਰ ਮਨਪ੍ਰੀਤ ਸਿੰਘ ਕਿੰਗਰਾ, ਸੈਕਟਰੀ ਗੁਰਸ਼ਰਨ ਸਿੰਘ, ਖਜ਼ਾਨਚੀ ਕੁਲਦੀਪ ਸਿੰਘ ਵਿੱਕੀ ਚੁਣੇ ਗਏ ਜਦੋਂ ਕਿ ਹਰਚੰਦ ਸਿੰਘ, ਜਸਪ੍ਰੀਤ ਸਿੰਘ, ਕਮਲਜੀਤ ਸਿੰਘ, ਜਗਪ੍ਰੀਤ ਸਿੰਘ, ਕਰਮਜੀਤ ਸਿੰਘ, ਸ਼ਵਿੰਦਰ ਸਿੰਘ, ਬਲਜੀਤ ਸਿੰਘ, ਜਗਤਾਰ ਸਿੰਘ, ਮਨਪ੍ਰੀਤ ਸਿੰਘ, ਜਗਜੀਤ ਸਿੰਘ, ਰਘਬੀਰ ਸਿੰਘ ਦੀ ਮੈਂਬਰਾਂ ਵਜੋਂ ਚੋਣ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਬਲੂਮਿੰਗ ਬਡਜ਼ ਸਕੂਲ 'ਚ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮਨਾਇਆ ਅਗਲੀ ਖ਼ਬਰ ਜੰਗਲੀ ਸੂਰਾਂ ਦਾ ਕਹਿਰ ਜਾਰੀ-ਭੇਖਾ
Ad Position 24