ਬਾਘਾ ਪੁਰਾਣਾ, 6 ਮਾਰਚ (ਟਿੰਕੂ ਕਾਠਪਾਲ)-ਅੱਜ ਬਾਘਾ ਪੁਰਾਣਾ ਵਿਖੇ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪੁਤਲਾ ਫੂਕਿਆ ਗਿਆ, ਜਿਸ ਵਿਚ ਨੌਜਵਾਨ ਭਾਰਤ ਸਭਾ, ਪੰਜਾਬ ਸਟੂਡੈਂਟਸ ਯੂਨੀਅਨ ਤੇ ਪੇਂਡੂ ਮਜ਼ਦੂਰ ਯੂਨੀਅਨ ਨੇ ਭਾਗ ਲਿਆ, ਜਿਸ ਦਾ ਪ੍ਰਗਟਾਵਾ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਤੇ ਜ਼ਿਲ੍ਹਾ ਪੈੱ੍ਰਸ ਸਕੱਤਰ ਜਸਮੇਲ ਸਿੰਘ ਰਾਜੇਆਣਾ ਨੇ ਕੀਤਾ | ਅਮਰੀਕਾ-ਇਜ਼ਰਾਇਲ ਵਲੋਂ ਇਰਾਨ 'ਤੇ ਕੀਤੇ ਹਮਲੇ, ਉੱਥੋਂ ਦੇ ਸੁਪਰੀਮ ਲੀਡਰ ਆਇਤ ਉੱਲਾਹ ਅਲੀ ਖ਼ਾਮੇਨੇਈ ਦੇ ਕਤਲ, ਸੈਂਕੜੇ ਲੋਕਾਂ ਦੇ ਕਤਲੇਆਮ ਤੇ ਭਾਰਤ ਸਰਕਾਰ ਵਲੋਂ ਇਸ ਹਮਲੇ 'ਤੇ ਚੁੱਪੀ ਧਾਰਨ ਖ਼ਿਲਾਫ਼ ਸੰਘਰਸ਼ਸ਼ੀਲ ਜਥੇਬੰਦੀਆਂ ਤੇ ਇਨਸਾਫ ਪਸੰਦ ਲੋਕਾਂ ਵਲੋਂ ਬਾਘਾ ਪੁਰਾਣਾ ਦੇ ਬੱਸ ਸਟੈਂਡ ਵਿਚ ਇਕੱਠੇ ਹੋਣ ਉਪਰੰਤ ਬੱਸ ਸਟੈਂਡ ਤੋਂ ਸ਼ਹਿਰ ਵਿਚ ਪੈਦਲ, ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ਜਨਤਕ ਜਥੇਬੰਦੀਆਂ ਤੇ ਲੋਕਾਂ ਨੇ ਇਰਾਨ ਦੇ ਲੀਡਰ ਖ਼ਾਮੇਨੇਈ ਦੀ ਸ਼ਹਾਦਤ ਨੂੰ ਸਜਦਿਆਂ ਕੀਤਾ ਤੇ ਅਮਰੀਕਾ-ਇਜ਼ਰਾਇਲ ਜੁੰਡਲੀ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ, ਜਿਸ ਵਿਚ ਭਾਰਤ ਸਰਕਾਰ ਵਲੋਂ ਖ਼ਾਮਨੇਈ ਦੇ ਕਤਲ, ਸੈਂਕੜੇ ਲੋਕਾਂ ਦੇ ਕਤਲੇਆਮ ਤੇ ਚੁੱਪੀ ਧਾਰਨ ਰੱਖੀ ਗਈ, ਜਿਸ ਦੇ ਵਿਰੋਧ ਵਿਚ ਵੀ ਨਾਅਰੇਬਾਜ਼ੀ ਕੀਤੀ ਗਈ | ਉਪਰੰਤ ਬਾਘਾ ਪੁਰਾਣਾ ਦੇ ਮੇਨ ਚੌਕ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪੁਤਲਾ ਫੂਕਿਆ ਗਿਆ ਤੇ ਅਮਰੀਕਾ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਲਈ ਤੇ ਜੰਗਬੰਦੀ ਕਰਨ ਦੀ ਮੰਗ ਕੀਤੀ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਅਜਮੇਰ ਸਿੰਘ ਛੋਟਾ ਘਰ, ਜ਼ਿਲਾ ਸਕੱਤਰ ਚਮਕੌਰ ਸਿੰਘ ਰੋਡੇ ਖ਼ੁਰਦ, ਬਲਾਕ ਤੇ ਜ਼ਿਲ੍ਹਾ ਪੈੱ੍ਰਸ ਸਕੱਤਰ ਜਸਮੇਲ ਸਿੰਘ ਰਾਜੇਆਣਾ, ਔਰਤ ਵਿੰਗ ਦੇ ਕਨਵੀਨਰ ਛਿੰਦਰਪਾਲ ਕੌਰ ਰੋਡੇ ਖ਼ੁਰਦ, ਬੂਟਾ ਸਿੰਘ, ਕੁਲਵੰਤ ਸਿੰਘ, ਮੋਹਲ਼ਾ ਸਿੰਘ, ਹਰਜੀਤ ਸਿੰਘ ਰਾਜੇਆਣਾ, ਮੀਤ ਪ੍ਰਧਾਨ ਮੋਹਲ਼ਾ ਸਿੰਘ, ਸਕੱਤਰ ਲਖਵੀਰ ਸਿੰਘ, ਜਗਮੇਲ ਸਿੰਘ, ਦਲਜੀਤ ਸਿੰਘ, ਲਖਵੀਰ ਸਿੰਘ ਪੇਂਡੂ ਮਜ਼ਦੂਰ ਯੂਨੀਅਨ ਰੋਡੇ, ਗੁਰਪ੍ਰੀਤ ਸਿੰਘ ਨੌਜਵਾਨ ਭਾਰਤ ਸਭਾ, ਦੇ ਹਰਪ੍ਰੀਤ ਸਿੰਘ ਢੁੱਡੀਕੇ,ਹਰਮਨ ਸਿੰਘ, ਸਰਬਜੀਤ ਲੰਗੇਆਣਾ, ਚਰਨਜੀਤ ਸਿੰਘ, ਬਲਵਿੰਦਰ ਸਿੰਘ, ਜਗਜੀਤ ਸਿੰਘ, ਬਲਵੀਰ ਸਿੰਘ ਛੋਟਾ ਘਰ, ਸਾਧੂ ਸਿੰਘ, ਗੁਰਮੇਲ ਸਿੰਘ, ਲੰਡੇ, ਨਿਰਮਲ ਸਿੰਘ, ਜਸਪਾਲ ਸਿੰਘ ਨੱਥੂਵਾਲਾ ਆਦਿ ਹਾਜ਼ਰ ਹੋਏ |