08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਜ਼ਿਲਾ ਮੋਗਾ ਦੇ ਸਾਥੀ ਅੱਜ ਚੰਡੀਗੜ੍ਹ•ਧਰਨੇ ਵਿਚ ਵਧ ਚੜ• ਕੇ ਹਿੱਸਾ ਪਾਉਣਗੇ-ਗਗੜਾ

Ad Position 21
No active advertisement
ਮੋਗਾ ਵਿਖੇ ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਮੋਗਾ ਦੇ ਆਗੂ ਮੀਟਿੰਗ ਕਰਦੇ ਹੋਏ | ਤਸਵੀਰ: ਹਰਜੀਤ ਸਿੰਘ <br/> 10-03-2026
ਮੋਗਾ, 9 ਮਾਰਚ (ਸੁਰਿੰਦਰਪਾਲ ਸਿੰਘ)-ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਜ਼ਿਲਾ ਮੋਗਾ ਦੀ ਮੀਟਿੰਗ ਦਸਮੇਸ਼ ਪਾਰਕ ਮੋਗਾ ਵਿਖੇ ਰਾਮ ਕਿ੍ਸ਼ਨ ਧਰਮਕੋਟ ਜ਼ਿਲਾ ਪ੍ਰਧਾਨ ਗੌਰਮਿੰਟ ਪੈਨਸ਼ਨਰ ਯੂਨੀਅਨ ਮੋਗਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਮਾਸਟਰ ਸੁਰਜੀਤ ਸਿੰਘ ਗਗੜਾ ਸੂਬਾ ਪ੍ਰਧਾਨ ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਮੀਟਿੰਗ ਵਿਚ ਪੰਜਾਬ ਸਰਕਾਰ ਵਲੋਂ ਪੈਨਸ਼ਨਰਾਂ ਦੀ ਕੀਤੀ ਅਣਦੇਖੀ ਕਾਰਨ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫ਼ਰੰਟ ਦੇ ਸੱਦੇ 'ਤੇ ਅੱਜ 10 ਮਾਰਚ ਨੂੰ ਚੰਡੀਗੜ• ਧਰਨੇ ਵਿਚ ਮੋਗਾ ਜ਼ਿਲ•ੇ ਵਿਚੋਂ ਸਾਥੀਆਂ ਨੂੰ ਵੱਡੀ ਗਿਣਤੀ ਵਿਚ ਪਹੁੰਚਣ ਲਈ ਕਿਹਾ ਗਿਆ | ਮੀਟਿੰਗ ਨੂੰ ਮਾਸਟਰ ਸੁਰਜੀਤ ਸਿੰਘ ਗਗੜਾ ਸੂਬਾ ਪ੍ਰਧਾਨ, ਗੁਰਜੀਤ ਸਿੰਘ ਮੱਲ•ੀ ਮੈਂਬਰ ਐਨ.ਆਰ.ਆਈ. ਅਤੇ ਰਾਮ ਕਿ੍ਸ਼ਨ ਧਰਮਕੋਟ ਜ਼ਿਲ•ਾ ਪ੍ਰਧਾਨ ਵਲੋਂ ਸੰਬੋਧਨ ਕੀਤਾ ਗਿਆ | ਆਪਣੇ ਸੰਬੋਧਨ ਵਿਚ ਗਗੜਾ ਨੇ ਪੰਜਾਬ ਸਰਕਾਰ ਵਲੋਂ ਮੁਲਾਜ਼ਮ ਤੇ ਪੈਨਸ਼ਨਰਾਂ ਦੇ ਵਿਰੋਧ ਵਿਚ ਅਪਣਾਏ ਅੜੀਅਲ ਵਤੀਰੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ | ਉਨ•ਾਂ ਆਪਣੇ ਸੰਬੋਧਨ ਵਿਚ ਸਰਕਾਰ ਤੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਪੈਨਸ਼ਨ ਦੀ ਸੋਧ 2.59 ਨਾਲ ਕਰਨ ਦੀ ਮੰਗ ਕੀਤੀ | ਉਨ•ਾਂ ਕਿਹਾ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਦੀਆਂ ਮੰਗਾਂ ਦਾ ਜਲਦੀ ਹੱਲ ਨਾ ਕੀਤਾ ਤਾਂ ਸਰਕਾਰ ਨੂੰ ਇਸ ਦਾ ਖ਼ਮਿਆਜ਼ਾ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਭੁਗਤਣਾ ਪਵੇਗਾ | ਮਾਸਟਰ ਸੁਰਜੀਤ ਸਿੰਘ ਗਗੜਾ ਨੇ ਕਿਹਾ ਕਿ ਸਾਰੇ ਸਾਥੀ 10 ਮਾਰਚ ਨੂੰ ਮੈਕਸ ਹਸਪਤਾਲ ਸਾਹਮਣੇ ਗੁਰਦੁਆਰਾ ਸਾਹਿਬ ਇਕੱਠੇ ਹੋਣਗੇ ਅਤੇ ਮਾਰਚ ਕਰਦੇ ਹੋਏ ਧਰਨੇ ਵਾਲੀ ਜਗ•ਾ 'ਤੇ ਸਾਂਝੇ ਮੋਰਚੇ ਵਿਚ ਸ਼ਾਮਿਲ ਹੋਣਗੇ | ਮੀਟਿੰਗ ਵਿਚ ਮਾਸਟਰ ਸੁਰਜੀਤ ਸਿੰਘ ਗਗੜਾ ਸੂਬਾ ਪ੍ਰਧਾਨ, ਰਾਮ ਕਿ੍ਸ਼ਨ ਧਰਮਕੋਟ ਸੂਬਾ ਪ੍ਰੈੱਸ ਸਕੱਤਰ, ਸੁਖਪਾਲ ਸਿੰਘ ਲਹਿਰਾ ਜ਼ਿਲ•ਾ ਜਨਰਲ ਸਕੱਤਰ, ਜਸਪਾਲ ਸਿੰਘ ਲੁਹਾਮ, ਗੁਰਵਿੰਦਰ ਸਿੰਘ ਤੋਤਾ ਸਿੰਘ ਵਾਲਾ, ਬੀਰ ਪ੍ਰਤਾਪ ਸਿੰਘ, ਬਲਦੇਵ ਸਿੰਘ ਭੰਗੂ, ਹਰਵਿੰਦਰ ਸਿੰਘ ਟੋਨੀ ਧਰਮਕੋਟ ਸਾਰੇ ਮੀਤ ਪ੍ਰਧਾਨ, ਮਾਸਟਰ ਜੰਗੀਰ ਸਿੰਘ ਬੱਧਨੀ ਕਲਾਂ ਵਿੱਤ ਸਕੱਤਰ, ਗੁਰਚਰਨ ਸਿੰਘ ਚੀਮਾ, ਬਲਕਾਰ ਸਿੰਘ ਛਾਬੜਾ, ਕਰਨੈਲ ਸਿੰਘ ਅਬਰੋਲ, ਬਲਰਾਮ ਸਿੰਘ ਠਾਕੁਰ, ਹਰਬੰਸ ਸਿੰਘ ਸਾਰੇ ਸਕੱਤਰ, ਗੁਰਜੀਤ ਸਿੰਘ ਮੱਲ•ੀ ਐਨ.ਆਰ.ਆਈ. ਮੈਂਬਰ, ਮਹੇਸ਼ ਚੰਦਰ, ਬਲਵਿੰਦਰ ਸਿੰਘ ਮੋਗਾ, ਹਰਜੀਤ ਸਿੰਘ ਸਿੰਘਾਂਵਾਲਾ, ਸੁਰੇਸ਼ ਕੁਮਾਰ ਧਰਮਕੋਟ, ਹਰਨੇਕ ਸਿੰਘ ਬੱਧਨੀ ਕਲਾਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਤਿੱਖੇ ਸੰਘਰਸ਼ ਦਾ ਫ਼ੈਸਲਾ <br/> ਅਗਲੀ ਖ਼ਬਰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਚੰਡੀਗੜ੍ਹ ਤੇ ਏਟਕ 'ਚ ਸ਼ਾਮਿਲ ਜਥੇਬੰਦੀਆਂ ਕੱਲ੍ਹ ਰੈਲੀ 'ਚ ਸ਼ਾਮਿਲ ਹੋਣਗੀਆਂ...
Ad Position 24