ਮੋਗਾ, 9 ਮਾਰਚ (ਜਸਪਾਲ ਸਿੰਘ ਬੱਬੀ)-ਐਸ. ਡੀ. ਕਾਲਜ ਫ਼ਾਰ ਵੋਮੈਨ ਮੋਗਾ ਵਿਖੇ ਐਨ.ਜੀ.ਓ. ਬਰੇਕਥਰੂ ਨੇ ਆਪਣੇ ਪ੍ਰੋਜੈਕਟ ਚਾਨਣ ਰਿਸ਼ਮਾਂ ਤਹਿਤ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ | ਇਸ ਮੌਕੇ ਕਾਲਜ ਵਿਦਿਆਰਥਣਾਂ 'ਚ ਜਾਗਰੂਕਤਾ ਪੈਦਾ ਕਰਨ ਲਈ ਪੋਸਟਰ ਮੇਕਿੰਗ, ਸਲੋਗਨ ਹਾਈਟਿੰਗ, ਕਾਵਿ ਉਚਾਰਨ, ਲੇਖ ਅਤੇ ਭਾਸ਼ਣ ਪ੍ਰਤੀਯੋਗਤਾ ਕਰਵਾਈ | ਪਿ੍ੰਸੀਪਲ ਡਾ. ਨੀਨਾ ਅਨੇਜਾ ਨੇ ਕਿਹਾ ਕਿ ਗਤੀਵਿਧੀਆਂ ਦਾ ਮੁੱਖ ਉਦੇਸ਼ ਸਮਾਜ ਵਿਚ ਮਹਿਲਾਵਾਂ ਦੇ ਅਧਿਕਾਰਾਂ, ਸਮਾਨਤਾ ਅਤੇ ਸਸ਼ਕਤੀਕਰਨ ਬਾਰੇ ਵਿਦਿਆਰਥਣਾਂ ਨੂੰ ਪ੍ਰੇਰਿਤ ਕਰਨਾ ਹੈ | ਐਨ.ਜੀ.ਓ. ਬਰੇਕਥਰ ਦੇ ਜ਼ਿਲ੍ਹਾ ਕੋਆਰਡੀਨੇਟਰ ਨਵਦੀਪ ਬਾਜਵਾ ਨੇ ਪ੍ਰੋਜੈਕਟ ਚਾਨਣ ਰਿਸ਼ਮਾ ਬਾਰੇ ਦੱਸਿਆ ਕਿ ਬਰੇਕਥਰ ਦਾ ਮੰਤਵ ਲਿੰਗ ਸਮਾਨਤਾ ਦੇ ਦਿ੍ਸ਼ਟੀਕੋਣ ਨੂੰ ਉਤਸ਼ਾਹਿਤ ਕਰਨਾ ਹੈ ਤੇ ਲਿੰਗ ਆਧਾਰਿਤ ਵਿਤਕਰੇ ਵਿਰੁੱਧ ਆਵਾਜ਼ ਬੁਲੰਦ ਕਰਨਾ ਹੈ | ਐਨ.ਜੀ.ਓ. ਦੇ ਬਲਾਕ ਕੋਆਰਡੀਨੇਟਰ ਅਮਨਦੀਪ ਸਿੰਘ ਨੇ ਕਿਹਾ ਕਿ ਔਰਤ ਦਾ ਜਾਗਰੂਕ ਹੋਣਾ ਸਮਾਜ ਦੀ ਤਰੱਕੀ ਲਈ ਬਹੁਤ ਜ਼ਰੂਰੀ ਹੈ | ਸਟੇਜ ਦਾ ਸੰਚਾਲਨ ਡਾ. ਸਾਕਸ਼ੀ ਸ਼ਰਮਾ ਅਤੇ ਸਹਾਇਕ ਪ੍ਰੋਫੈਸਰ ਜੈਸਿਕਾ ਨੇ ਕੀਤਾ | ਲੇਖ ਰਚਨਾ ਵਿਚ ਪਹਿਲਾ ਸਥਾਨ ਤਰਨਮਨਜੋਤ ਕੌਰ, ਦੂਸਰਾ ਸਥਾਨ ਰੋਗਵੀਰ ਕੌਰ ਨੇ ਅਤੇ ਤੀਸਰਾ ਸਥਾਨ ਰਵਿੰਦਰ ਕੌਰ ਨੇ ਪ੍ਰਾਪਤ ਕੀਤਾ | ਪੋਸਟਰ ਮੁਕਾਬਲੇ 'ਚ ਪਹਿਲਾ ਸਥਾਨ ਭੂਮਿਕਾ ਮੁਜਾਲ, ਦੂਸਰਾ ਸਥਾਨ ਅਰਸ਼ਦੀਪ ਕੌਰ, ਤੀਸਰਾ ਸਥਾਨ ਹਰਪ੍ਰੀਤ ਕੌਰ ਨੇ ਹਾਸਲ ਕੀਤਾ | ਕਾਵਿ ਉਚਾਰਨ ਮੁਕਾਬਲੇ ਵਿਚ ਪਹਿਲਾ ਸਥਾਨ ਆਰਤੀ, ਦੂਸਰਾ ਸਥਾਨ ਵਸਿਕਾ ਛਾਬੜਾ, ਤੀਜਾ ਸਥਾਨ ਨਿਵੇਦਿਕਾ ਨੇ ਪ੍ਰਾਪਤ ਕੀਤਾ | ਸਲੋਗਨ ਰਾਈਟਿੰਗ ਵਿਚ ਪਹਿਲਾ ਸਥਾਨ ਹਰਪ੍ਰੀਤ ਕੌਰ, ਦੂਜਾ ਸਥਾਨ ਦੀਪਤੀ ਨੇ ਪ੍ਰਾਪਤ ਕੀਤਾ | ਵੱਖ-ਵੱਖ ਮੁਕਾਬਲਿਆਂ ਦੀ ਜੱਜਮੈਂਟ ਸਹਾਇਕ ਪ੍ਰੋਫੈਸਰ ਰਮਨਪ੍ਰੀਤ ਕੌਰ, ਸਹਾਇਕ ਪ੍ਰੋਫੈਸਰ ਰਜਨੀ, ਸਹਾਇਕ ਪ੍ਰੋਫੈਸਰ ਨਗ਼ਮਾ ਨੇ ਕੀਤੀ |ਜੇਤੂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮਨਦੀਪ ਸ਼ਰਮਾ, ਭਾਗਿਆ ਸ੍ਰੀ ਅਤੇ ਸਟਾਫ਼ ਨੇ ਯੋਗਦਾਨ ਪਾਇਆ | ਇਸ ਮੌਕੇ ਐਨ.ਜੀ.ਓ. ਦੇ ਟੀਮ ਮੈਂਬਰ ਰੋਹਿਤ ਸ਼ਰਮਾ, ਭੁਪਿੰਦਰ ਸਿੰਘ, ਮਨੀਸ ਸ਼ਰਮਾ ਅਤੇ ਰਾਜਵੀਰ ਕੌਰ ਹਾਜ਼ਰ ਸਨ | ਐਨ.ਜੀ.ਓ. ਵਲੋਂ ਪਿ੍ੰਸੀਪਲ ਡਾ. ਨੀਨਾ ਅਨੇਜਾ, ਡਾ. ਸਾਕਸ਼ੀ ਸ਼ਰਮਾ, ਮਨਦੀਪ ਸ਼ਰਮਾ, ਭਾਗਿਆ ਸ੍ਰੀ ਨੂੰ ਸਨਮਾਨਿਤ ਕੀਤਾ |