ਸਮਾਧ ਭਾਈ, 11 ਮਾਰਚ (ਜਗਰੂਪ ਸਿੰਘ ਸਰੋਆ)-ਪਿੰਡ ਫੂਲੇਵਾਲਾ ਵਿਖੇ ਸੂਬੇ ਪੱਧਰ ਦੇ ਚੰਗੇ ਪਹਿਲਵਾਨ ਪੈਦਾ ਕਰਕੇ ਨਾਮਣਾ ਖੱਟ ਰਹੇ ਭਾਈ ਬਚਨ ਸਿੰਘ ਕੁਸ਼ਤੀ ਅਖਾੜਾ ਨੂੰ ਕੈਨੇਡਾ ਵਾਸੀ ਸਾਬਕਾ ਚੇਅਰਮੈਨ ਤੇ ਸਾਬਕਾ ਸਰਪੰਚ ਰਣਧੀਰ ਸਿੰਘ ਫੂਲੇਵਾਲਾ ਨੇ 1 ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ | ਇਸ ਮੌਕੇ ਕੋਚ ਪਹਿਲਵਾਨ ਗੁਰਸੇਵਕ ਸਿੰਘ ਨੇ ਚੇਅਰਮੈਨ ਰਣਧੀਰ ਸਿੰਘ ਵਲੋਂ ਇਕ ਲੱਖ ਰੁਪਏ ਤੇ ਸੁਖਦੇਵ ਸਿੰਘ ਗਿੱਲ ਪੁੱਤਰ ਅਜਮੇਰ ਸਿੰਘ ਗਿੱਲ ਵਲੋਂ 10 ਹਜ਼ਾਰ ਰੁਪਏ ਦੀ ਰਾਸ਼ੀ ਅਖਾੜੇ ਨੂੰ ਦੇਣ 'ਤੇ ਧੰਨਵਾਦ ਕੀਤਾ | ਇਸ ਸਮੇਂ ਚੇਅਰਮੈਨ ਫੂਲੇਵਾਲਾ ਨੇ ਅਖਾੜੇ ਦੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ ਸਦਕਾ ਹੀ ਇਥੋਂ ਦੇ ਪਹਿਲਵਾਨਾਂ ਨੇ ਦੇਸ਼ ਭਰ ਦੇ ਮੁਕਾਬਲਿਆਂ ਵਿਚ ਹਿੱਸਾ ਲੈਂਦਿਆਂ ਵਧੀਆ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ | ਇਸ ਮੌਕੇ ਮੈਂਬਰ ਗੁਰਪ੍ਰੀਤ ਸਿੰਘ, ਸੁਰਿੰਦਰ ਦੇਬੀ, ਅਮਨਾ ਢਿੱਲੋਂ, ਮਨਦੀਪ ਸਿੰਘ, ਧਰਮਪਾਲ ਧੁੰਮਾਂ, ਜਗਮੋਹਨ ਸਿੰਘ, ਮੈਂਬਰ ਗੁਰਮੀਤ ਸਿੰਘ, ਜਸਵੀਰ ਸਿੰਘ, ਸਰਪੰਚ ਨਿਰਭੈ ਸਿੰਘ, ਸਾਬਕਾ ਸਰਪੰਚ ਅਮਰ ਸਿੰਘ ਗਿੱਲ, ਨੰਬਰਦਾਰ ਗੁਰਦੇਵ ਸਿੰਘ, ਗੁਰਜੀਤ ਕਲੇਰ, ਜਗਤਾਰ ਸਿੰਘ ਤਾਰਾ, ਸੁਖਪ੍ਰੀਤ ਸਿੰਘ, ਗੁਰਸ਼ਰਨ ਸਿੰਘ, ਸੋਨਪ੍ਰੀਤ ਸੋਨਾ, ਲਾਡੀ ਸਿੰਘ, ਗੁਰਬਿੰਦਰ ਸਿੰਘ, ਜੋਗਾ ਗਿੱਲ, ਸੋਨਾ ਬਰਾੜ, ਸੁਖਜਿੰਦਰ ਕੋਕਾ, ਗੁਰਦਿੱਤ ਸਿੰਘ, ਸ਼ਿੰਦਾ ਸਿੰਘ ਆਦਿ ਹਾਜ਼ਰ ਸਨ |